Home / ਸਿਹਤ / ਇਹ ਖ਼ਬਰ ਪੜ੍ਹਕੇ ਤੁਰੰਤ ਕਰਵਾ ਲਵੋਗੇ ਵਿਆਹ

ਇਹ ਖ਼ਬਰ ਪੜ੍ਹਕੇ ਤੁਰੰਤ ਕਰਵਾ ਲਵੋਗੇ ਵਿਆਹ

ਇਹ ਖ਼ਬਰ ਪੜ੍ਹਕੇ ਤੁਰੰਤ ਕਰਵਾ ਲਵੋਗੇ ਵਿਆਹ

ਚੰਡੀਗੜ੍ਹ: ਮਾਹਿਰਾਂ ਨੇ ਟਾਈਪ-2 ਡਾਇਬਟੀਜ਼ ਤੋਂ ਪੀੜਤ 270 ਲੋਕਾਂ ਉੱਤੇ ਖੋਜ ਕੀਤੀ ਹੈ। ਇਸ ਵਿੱਚ 180 ਲੋਕ ਵਿਆਹੇ ਸਨ ਤੇ 90 ਲੋਕ ਸਿੰਗਲ ਤੇ ਉਨ੍ਹਾਂ ਦੀ ਔਸਤ ਉਮਰ 65 ਸਾਲ ਸੀ। ਇਸ ਸਟੱਡੀ ਦਾ ਨਤੀਜਾ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਸਟੱਡੀ ਵਿੱਚ ਦੇਖਿਆ ਗਿਆ ਕਿ ਵਿਆਹੇ ਲੋਕਾਂ ਵਿੱਚ ਸਲਿਮ ਰਹਿਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਖੋਜ ਮੁਤਾਬਕ ਸਿੰਗਲ ਲੋਕਾਂ ਵਿੱਚ ਓਵਰਵੇਟ ਹੋਣ ਦੀ ਸੰਭਾਵਨਾ ਵਿਆਹੇ ਲੋਕਾਂ ਦੀ ਤੁਲਨਾ ਵਿੱਚ ਦੁੱਗਣੀ ਹੁੰਦੀ ਹੈ। ਯੋਕੋਹਮਾ ਸਿਟੀ ਯੂਨੀਵਰਸਿਟੀ ਦੇ ਖ਼ੋਜੀਆਂ ਨੇ ਇਹ ਵੀ ਦੇਖਿਆ ਕਿ ਵਿਆਹੇ ਪੁਰਸ਼ਾਂ ਵਿੱਚ ਮੈਟਾਬੋਲਿਕ ਸਿੰਡ੍ਰੋਮ ਹੋਣ ਦੀ ਸੰਭਾਵਨਾ ਔਰਤਾਂ ਦੇ ਮੁਕਾਬਲੇ ਘੱਟ ਹੁੰਦੀ ਹੈ। ਮੈਟਾਬੋਲਿਕ ਸਿੰਡ੍ਰੋਮ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਮੋਟਾਪੇ ਦਾ ਸਮੇਲ ਹੁੰਦਾ ਹੈ। ਇਹ ਖ਼ੂਨ ਨਲੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਡਾਕਟਰਾਂ ਦਾ ਮੰਨਣਾ ਹੈ ਕਿ ਮੈਰਿਡ ਜੋੜੇ ਸਿੰਗਲ ਲੋਕਾਂ ਦੇ ਮੁਕਾਬਲੇ ਜ਼ਿਆਦਾ ਸਿਹਤਮੰਦ ਰਹਿੰਦੇ ਹਨ। ਖ਼ੋਜੀਆਂ ਨੇ ਕਿਹਾ ਸਾਡੀ ਸਟੱਡੀ ਵਿੱਚ ਦੇਖਿਆ ਗਿਆ ਕਿ ਵਿਆਹੇ ਹੋਣਾ ਤੇ ਆਪਣੇ ਸਾਥੀ ਨਾਲ ਰਹਿਣ ਨਾਲ ਓਵਰਵੇਟ ਦਾ ਖ਼ਤਰਾ 50 ਫ਼ੀਸਦੀ ਘਟ ਜਾਂਦਾ ਹੈ। ਨਾਲ ਹੀ ਇਸ ਵਿੱਚ ਮੈਟਾਬੋਲਿਨ ਸਿੰਡ੍ਰੋਮ ਹੋਣ ਦਾ ਖਤਰਾ ਵੀ ਸਿੰਗਲ ਲੋਕਾਂ ਦੀ ਤੁਲਨਾ ਵਿੱਚ 58 ਫ਼ੀਸਦੀ ਘਟ ਜਾਂਦਾ ਹੈ।

ਇਸ ਖੋਜ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਟਾਈਪ-2 ਡਾਈਬਟੀਜ਼ ਮਰੀਜ਼ਾਂ ਨੂੰ ਆਪਣਾ ਵਜ਼ਨ ਬਰਾਬਰ ਰੱਖਣ ਲਈ ਸਮਾਜਿਕ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਇਸ ਸਾਲ ਜੂਨ ਵਿੱਚ ਐਸਟਨ ਮੈਡੀਕਲ ਸਕੂਲ ਤੇ ਇਸ਼ਟ ਐਂਜਿਲਾ ਯੂਨੀਵਰਸਿਟੀ ਦੇ ਮਾਹਿਰਾਂ ਨੇ ਇੱਕ ਰਿਸਰਚ ਪਬਲਿਸ਼ ਕੀਤੀ ਸੀ। ਇਸ ਵਿੱਚ ਇਹ ਦੱਸਿਆ ਗਿਆ ਸੀ ਕਿ ਵਿਆਹੇ ਲੋਕਾਂ ਵਿੱਚ ਹਾਰਟ ਅਟੈਕ ਵਿੱਚ ਬਚਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com