Home / ਸਿਹਤ / ਧੁੰਨੀ ਤੇ ਵੱਖ ਵੱਖ ਤੇਲ ਲਗਾਉਣ ਦੇ ਹੁੰਦੇ ਹਨ ਇਹ ਵੱਖ ਵੱਖ ਫਾਇਦੇ

ਧੁੰਨੀ ਤੇ ਵੱਖ ਵੱਖ ਤੇਲ ਲਗਾਉਣ ਦੇ ਹੁੰਦੇ ਹਨ ਇਹ ਵੱਖ ਵੱਖ ਫਾਇਦੇ

ਸਾਡੀ ਰੋਜ਼ਾਨਾ ਦੀ ਜ਼ਿੰਦਗੀ ਇੰਨੀ ਭੱਜ ਦੌੜ ਵਾਲੀ ਹੋ ਗਈ ਹੈ ਕਿ ਸਿਹਤ ਨਾਲ ਜੁੜੀ ਕੋਈ ਨਾ ਕੋਈ ਛੋਟੀ-ਮੋਟੀ ਪ੍ਰੇਸ਼ਾਨੀ ਹੁੰਦੀ ਹੀ ਰਹਿੰਦੀ ਹੈ।ਜਿਸ ਨੂੰ ਠੀਕ ਕਰਨ ਲਈ ਬਹੁਤ ਸਾਰੇ ਲੋਕ ਦਵਾਈਆਂ ਦਾ ਸਹਾਰਾ ਲੈਣ ਲੱਗਦੇ ਹਨ।ਪਰ ਇਹ ਸਹੀ ਨਹੀਂ ਹੈ।ਸਗੋਂ ਇਸ ਪ੍ਰੇਸ਼ਾਨੀ ਨੂੰ ਘਰੇਲੂ ਤਰੀਕਿਆਂ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ। ਸਰੀਰ ਦਾ ਸਾਰਾ ਨਰਵਸ ਦਾ ਕਨੈਕਸ਼ਨ ਧੁੰਨੀ ਨਾਲ ਜੁੜਿਆ ਹੁੰਦਾ ਹੈ।

ਜੇਕਰ ਤੁਸੀਂ ਪ੍ਰੇਸ਼ਾਨੀ ਦੇ ਹਿਸਾਬ ਨਾਲ ਧੁੰਨੀ ‘ਤੇ ਵੱਖ-ਵੱਖ ਤੇਲ ਲਗਾਓਗੇ ਤਾਂ ਕਈ ਸਮਸਿਆਵਾਂ ਤੋਂ ਨਿਜਾਤ ਪਾ ਸਕਦੇ ਹੋ। ਇਹ ਤੇਲ ਸਰੀਰ ਦੇ ਸਾਰੇ ਆਰਗਨਸ ਨੂੰ ਪੋਸ਼ਣ ਦਿੰਦੇ ਹਨ। ਇਸ ਨਾਲ ਕਈ ਸਰੀਰਕ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਨ੍ਹਾਂ-ਕਿਨ੍ਹਾਂ ਸਰੀਰਕ ਸਮੱਸਿਆਵਾਂ ਵਿਚ ਕਿਹੋ ਜਿਹਾ ਤੇਲ ਤੁਹਾਨੂੰ ਫਾਇਦਾ ਦੇ ਸਕਦਾ ਹੈ।

1. ਜੈਤੂਨ ਦਾ ਤੇਲ:ਰਾਤ ਨੂੰ ਸੌਂਣ ਤੋਂ ਪਹਿਲਾਂ ਧੁੰਨੀ ਵਿਚ ਜੈਤੂਨ ਦਾ ਤੇਲ ਲਗਾਉਣ ਨਾਲ ਮੋਟਾਪਾ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

2. ਬਦਾਮ ਦਾ ਤੇਲ:ਧੁੰਨੀ ਵਿਚ ਬਦਾਮ ਦਾ ਤੇਲ ਲਗਾਉਣ ਨਾਲ ਅੱਖਾਂ ਅਤੇ ਦਿਮਾਗ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।

3. ਨਾਰੀਅਲ ਦਾ ਤੇਲ:ਨਾਰੀਅਲ ਦਾ ਤੇਲ ਲਗਾਉਣ ਨਾਲ ਮਿਨਰਲਸ ਸਰੀਰ ਦੀ ਗਰਮਾਹਟ ਦੂਰ ਕਰਨ ‘ਚ ਮਦਦ ਕਰਦੇ ਹਨ।

4. ਸਰ੍ਹੋਂ ਦਾ ਤੇਲ:ਸਰਦੀ ਅਤੇ ਖਾਂਸੀ ਤੋਂ ਛੁਟਕਾਰਾ ਪਾਉਣ ਲਈ ਧੁੰਨੀ ‘ਤੇ ਸਰ੍ਹੋਂ ਦਾ ਤੇਲ ਲਗਾਓ।

Belly button oiling benefits

5. ਤ੍ਰਿਫਲਾ ਦਾ ਘਿਓ:ਧੁੰਨੀ ‘ਤੇ ਤ੍ਰਿਫਲਾ ਦਾ ਘਿਓ ਲਗਾਉਣ ਨਾਲ ਸਾਈਨਸ ਅਤੇ ਦਿਮਾਗ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com