Saturday , May 11 2024
Home / ਬਾਲੀਵੁੱਡ / ਜੜ੍ਹੀ-ਬੂਟੀਆਂ ਦਾ ਹੋਇਆ ਖੁਲਾਸਾ,ਅਨਿਲ ਕਪੂਰ ਪਿਛਲੇ 25 ਸਾਲਾਂ ਤੋਂ ਦਿਖ ਰਹੇ ਹਨ ਜਵਾਨ

ਜੜ੍ਹੀ-ਬੂਟੀਆਂ ਦਾ ਹੋਇਆ ਖੁਲਾਸਾ,ਅਨਿਲ ਕਪੂਰ ਪਿਛਲੇ 25 ਸਾਲਾਂ ਤੋਂ ਦਿਖ ਰਹੇ ਹਨ ਜਵਾਨ

ਆਮਤੌਰ ‘ਤੇ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਆਪਣੀ ਬੇਟੀ ਦਾ ਵਿਆਹ ਕਰ ਦਿੰਦਾ ਹੈ ਤਾਂ ਉਸ ਦੀ ਉਮਰ ਢਲ ਰਹੀ ਹੁੰਦੀ ਹੈ ਪਰ ਅਨਿਲ ਕਪੂਰ ਇਸ ਮਾਮਲੇ ਵਿੱਚ ਬਿਲਕੁੱਲ ਉਲਟ ਹਨ। 61 ਸਾਲ ਦੀ ਉਮਰ ਪਾਰ ਕਰ ਚੁੱਕੇ ਅਨਿਲ ਅੱਜ ਵੀ ਜਵਾਨ ਕਲਾਕਾਰਾਂ ਨੂੰ ਕੜੀ ਟੱਕਰ ਦੇ ਰਹੇ ਹਨ। ਅਨਿਲ ਕਪੂਰ ਅਜੇ ਵੀ ਬਾਲੀਵੁੱਡ ਵਿੱਚ ਸਭ ਤੋਂ ਫ਼ਿੱਟ ਸਿਤਾਰਿਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ।

ਹਰ ਕੋਈ ਇਹਨਾਂ ਦੀ ਵੱਧਦੀ ਉਮਰ ਅਤੇ ਇਹਨਾਂ ਦੀ ਫਿਟਨੈੱਸ ਨੂੰ ਵੇਖਕੇ ਹੈਰਾਨ ਹੈ। ਪਿਛਲੇ ਸਾਲ ਟੀਵੀ ਐਕਸ਼ਨ ਸ਼ੋਅ 24 ਦੇ ਦੌਰਾਨ ਉਨ੍ਹਾਂ ਨੇ ਆਪਣੀ ਸ਼ਾਨਦਾਰ ਫ਼ਿਟਨੈੱਸ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਇਹ ਲੁਕ ਅਨਿਲ ਨੇ ਇੰਝ ਹੀ ਨਹੀਂ ਹਾਸਲ ਕਰਿਆ ਹੈ। ਇਸ ਦੇ ਲਈ ਉਹ ਕੜੀ ਮਿਹਨਤ ਕਰਦੇ ਹਨ। ਉਹ ਆਪਣੇ ਖਾਣ-ਪੀਣ ਉੱਤੇ ਵਿਸ਼ੇਸ਼ ਧਿਆਨ ਦਿੰਦੇ ਹਨ। ਸਰੀਰ ਨੂੰ ਫ਼ਿਟ ਰੱਖਣ ਲਈ ਸਵੇਰੇ – ਸ਼ਾਮ ਐਕਸਰਸਾਇਜ਼ ਕਰਦੇ ਹਨ। ਬਾਹਰ ਦੇ ਖਾਣੇ ਅਤੇ ਆਇਲੀ ਚੀਜ਼ਾਂ ਤੋਂ ਹਮੇਸ਼ਾ ਦੂਰ ਰਹਿੰਦੇ ਹਨ, ਜਦੋਂ ਕਿ ਵੇਟਲਿਫ਼ਟਿੰਗ , ਕਾਰਡਿਓ , ਯੋਗਾ , ਸਵੀਮਿੰਗ , ਸਾਇਕਿਲਿੰਗ ਅਤੇ ਨਾਲ ਹੀ ਹਰ ਦਿਨ ਵੱਖ – ਵੱਖ ਤਰ੍ਹਾਂ ਦੇ ਸਪੋਰਟਸ ਵੀ ਖੇਡਦੇ ਹਨ। ਦੱਸ ਦੇਈਏ ਕਿ ਅਨਿਲ ਕਪੂਰ ਡਿਨਰ ਕਰਨ ਤੋਂ ਪਹਿਲਾਂ ਭੱਜਦੇ ਹਨ ਅਤੇ ਡਿਨਰ ਤੋਂ ਬਾਅਦ ਅੱਧਾ ਘੰਟਾ ਵਾਕ ਕਰਦੇ ਹਨ।

ਹਾਲ ਹੀ ‘ਚ ਸੋਨਮ ਕਪੂਰ ਨੇ ਆਪਣੇ ਬੁਆਏਫ੍ਰੈਂਡ ਆਨੰਦ ਅਹੂਜਾ ਨਾਲ ਵਿਆਹ ਕਰ ਲਿਆ ਹੈ। ਉਹਨਾਂ ਦੀ ਨਿੱਜੀ ਜ਼ਿੰਦਗੀ ‘ਚ ਕਾਫੀ ਬਦਲਾਅ ਆਇਆ ਹੈ। ਹੁਣ ਸੋਨਮ ਦੀ ਜ਼ਿੰਦਗੀ ‘ਚ ਵੀ ਅਜਿਹਾ ਪਲ ਆਉਣ ਵਾਲਾ ਹੈ। ਸੋਨਮ ਕਪੂਰ ਆਪਣੇ ਪਿਤਾ ਨਾਲ ਪਰਦੇ ‘ਤੇ ਆਉਣ ਵਾਲੀ ਹੈ। ‘ਏਕ ਲੜਕੀ ਕੋ ਦੇਖਾ ਤੋਂ ਏਸਾ ਲਗਾ‘ ‘ਚ ਸੋਨਮ ਅਤੇ ਅਨਿਲ ਕਪੂਰ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ। ਹਾਲਾਂਕਿ ਅਜੇ ਇਹ ਸਾਫ ਨਹੀਂ ਹੋਇਆ ਹੈ ਕਿ ਫ਼ਿਲਮ ‘ਚ ਅਨਿਲ ਅਤੇ ਸੋਨਮ ਪਿਤਾ-ਬੇਟੀ ਦੇ ਕਿਰਦਾਰ ‘ਚ ਹੋਣਗੇ ਜਾਂ ਨਹੀਂ।

ਉਂਝ ਇਸ ਫਿਲਮ ‘ਚ ਜੂਹੀ ਚਾਵਲਾ ਅਤੇ ਰਾਜਕੁਮਾਰ ਰਾਵ ਵੀ ਮੁਖ ਕਿਰਦਾਰਾਂ ‘ਚ ਸ਼ਾਮਿਲ ਹਨ। ਬੇਟੀ ਸੋਨਮ ਤੋਂ ਇਲਾਵਾ ਅਨਿਲ ਕਪੂਰ ਬੇਟੇ ਹਰਸ਼ਵਰਧਨ ਦੇ ਨਾਲ ਵੀ ਜਲਦ ਪਰਦੇ ‘ਤੇ ਦਿਖਣਗੇ। ਓਲੰਪਿਕ ਗੋਲਡ ਮੈਡਲਿਸਟ ਅਭਿਨਵ ਬਿੰਦਰਾ ਦੀ ਬਾਇਓਪਿਕ ‘ਚ ਹਰਸ਼ ਬਿੰਦਰਾ ਦਾ ਕਿਰਦਾਰ ਨਿਭਾ ਰਹੇ ਹਨ। ਇਸ ਫਿਲਮ ‘ਚ ਅਨਿਲ ਕਪੂਰ ਵੀ ਹਨ। ਫਿਲਮ ‘ਚ ਅਨਿਲ ਉਹਨਾਂ ਦੇ ਪਿਤਾ ਦੇ ਕਿਰਦਾਰ ‘ਚ ਹਨ।

ਸੋਨਮ ਅਤੇ ਹਰਸ਼ਵਰਧਨ ਦੀ ਤਰ੍ਹਾਂ ਹੋਰ ਵੀ ਕਈ ਬਾਲੀਵੁੱਡ ਸਿਤਾਰੇ ਹਨ ਜਿਹਨਾਂ ਨੂੰ ਕਦੀ ਨਾ ਕਦੀ ਆਪਣੇ ਪਿਤਾ ਜਾਂ ਮਾਂ ਦੇ ਨਾਲ ਪਰਦੇ ‘ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਜਾਂ ਮਿਲਣ ਵਾਲਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਆਪਣੇ ਫੈਨਜ਼ ਨੂੰ ਅੱਪਡੇਟ ਕਰਦੇ ਰਹਿੰਦੇ ਹਨ।

 

 

About Admin

Check Also

ਪਹਿਲਾਂ ਨਾਲੋਂ ਬੇਹੱਦ ਕਮਜ਼ੋਰ ਨਜ਼ਰ ਆਏ ਇਰਫਾਨ ਖਾਨ

ਬਾਲੀਵੁੱਡ ਐਕਟਰ ਇਰਫਾਨ ਖਾਨ ਇਨ੍ਹੀਂ ਦਿਨੀਂ ਲੰਡਨ ‘ਚ ਆਪਣੀ ਗੰਭੀਰ ਬੀਮਾਰੀ ਦਾ ਇਲਾਜ ਕਰਵਾ ਰਹੇ …

WP Facebook Auto Publish Powered By : XYZScripts.com