Thursday , May 16 2024
Home / ਸਰਕਾਰ / ਹਰਜੀਤ ਖ਼ੁਦ ਨੂੰ ਬੰਗਲਾਦੇਸ਼ੀ ਦੱਸ ਕੇ ਆਈਐਸ ਤੋਂ ਬਚ ਨਿਕਲਿਆ ਸੀ : ਸੁਸ਼ਮਾ ਸਵਰਾਜ

ਹਰਜੀਤ ਖ਼ੁਦ ਨੂੰ ਬੰਗਲਾਦੇਸ਼ੀ ਦੱਸ ਕੇ ਆਈਐਸ ਤੋਂ ਬਚ ਨਿਕਲਿਆ ਸੀ : ਸੁਸ਼ਮਾ ਸਵਰਾਜ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ‘ਚ ਦਿੱਤੇ ਆਪਣੇ ਇੱਕ ਬਿਆਨ ‘ਚ ਕਿਹਾ ਕਿ ਪੰਜਾਬ ਦੇ ਗੁਰਦਾਸਪੁਰ ਦਾ ਵਾਸੀ ਹਰਜੀਤ ਮਸੀਹ ਸੱਚ ਨਹੀਂ ਬੋਲ ਰਿਹਾ ਸੀ। ਉਨ੍ਹਾਂ ਕਿਹਾ ਕਿ ਹਰਜੀਤ ਖ਼ੁਦ ਨੂੰ ਬੰਗਲਾਦੇਸ਼ ਦਾ ਮੁਸਲਮਾਨ ਦੱਸ ਕੇ ਆਈਐਸ ਤੋਂ ਬਚ ਨਿਕਲਿਆ ਸੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਨ੍ਹਾਂ ਭਾਰਤੀਆਂ ਨੂੰ ਅਗ਼ਵਾ ਕੀਤਾ ਗਿਆ ਸੀ ਜਦ ਮੋਸੂਲ ‘ਤੇ ਆਈਐਸ ਤੇ ਆਈਐਸ ਨੇ ਕਬਜ਼ਾ ਕਰ ਲਿਆ ਸੀ।

ਮਸੀਹ ਦਾਅਵਾ ਕਰਦਾ ਹੈ ਕਿ ਉਹ ਆਈਐਸ ਦੇ ਹਮਲੇ ਤੋਂ ਬਚਣ ਵਾਲਾ ਇੱਕਲਾ ਵਿਅਕਤੀ ਹੈ ਅਤੇ ਉਸਦੇ ਨਾਲ ਦੇ 39 ਭਾਰਤੀ ਮਜ਼ਦੂਰਾਂ ਨੂੰ ਉਸ ਦੇ ਸਾਹਮਣੇ ਮਾਰ ਦਿੱਤਾ ਗਿਆ ਸੀ। ਆਈਐਸ ਦੇ ਅੱਤਵਾਦੀਆਂ ਨੇ ਇਰਾਕ ਦੇ ਮੋਸੂਲ ਸ਼ਹਿਰ ਤੋਂ ਇਨ੍ਹਾਂ ਨੂੰ ਅਗਵਾ ਕਰ ਲਿਆ ਸੀ। ਅਗਵਾ ਕੀਤੇ ਗਏ ਇਨ੍ਹਾਂ ਮਜ਼ਦੂਰਾਂ ‘ਚ 50 ਬੰਗਲਾਦੇਸ਼ੀ ਸਨ, ਜਿਨ੍ਹਾਂ ਨੂੰ ਅੱਤਵਾਦੀਆਂ ਨੇ ਛੱਡ ਦਿੱਤਾ ਸੀ। ਇਹ ਸਾਰੇ ਮਜ਼ਦੂਰ ਮੋਸੂਲ ‘ਚ ਇਕ ਟੈਕਸਟਾਈਲ ਫੈਕਟਰੀ ਵਿਚ ਕੰਮ ਕਰਦੇ ਸਨ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਹੁਣੇ-ਹੁਣੇ ਪੰਜਾਬ ਚ’ ਹੋਇਆ ਹਾਈ ਅਲਰਟ ਜਾਰੀ,ਵੱਧ ਤੋਂ ਵੱਧ ਸ਼ੇਅਰ ਕਰੋ ਜੀ

High Alert in Punjab ਪਾਕਿਸਤਾਨ ‘ਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਕਰਨ ਤੋਂ ਬਾਅਦ …

WP Facebook Auto Publish Powered By : XYZScripts.com