Thursday , May 16 2024
Home / ਖੇਡਾਂ / ਹੁਣ ਹਸੀਨ ਜਹਾਂ ਨੇ ਲੋਕਾਂ ਤੋਂ ਸ਼ਮੀ ਨੂੰ ਚੌਰਾਹੇ ਤੇ ਕੁੱਟਣ ਦੀ ਕੀਤੀ ਅਪੀਲ..

ਹੁਣ ਹਸੀਨ ਜਹਾਂ ਨੇ ਲੋਕਾਂ ਤੋਂ ਸ਼ਮੀ ਨੂੰ ਚੌਰਾਹੇ ਤੇ ਕੁੱਟਣ ਦੀ ਕੀਤੀ ਅਪੀਲ..

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤੇ ਇਲਜ਼ਾਮਾਂ ਦੀ ਝੜੀ ਰੁੱਕਣ ਦਾ ਨਾਂ ਨਹੀਂ ਲੈ ਰਹੀ। ਸ਼ਮੀ ਦੀ ਪਤਨੀ ਹਸੀਨ ਜਹਾਂ ਦੇ ਬਿਆਨ ਹਰ ਦਿਨ ਵੱਖ-ਵੱਖ ਤਰੀਕੇ ਨਾਲ ਸਾਹਮਣੇ ਆ ਰਹੇ ਹਨ । ਹੁਣ ਹਸੀਨ ਜਹਾਂ ਨੇ ਸ਼ਮੀ ਉੱਤੇ ਇੱਕ ਹੋਰ ਇਲਜ਼ਾਮ ਲਗਾਇਆ ਹੈ। ਸ਼ਮੀ ਨੂੰ ਝੂਠਾ ਅਤੇ ਧੋਖੇਬਾਜ਼ ਦੱਸਦੇ ਹੋਏ ਹਸੀਨ ਨੇ ਕਿਹਾ ਕਿ, ਸ਼ਮੀ ਦੱਖਣੀ ਅਫਰੀਕਾ ਦੇ ਦੌਰੇ ਤੋਂ ਪਰਤਦੇ ਸਮੇਂ ਦੁਬਈ ਵਿੱਚ ਪਾਕਿਸਤਾਨ ਦੀ ਅਲਿਸ਼ਬਾ ਨਾਂ ਦੀ ਕੁੜੀ ਨੂੰ ਮਿਲਿਆ ਸੀ ਅਤੇ ਦੋਵੇਂ ਇੱਕ ਹੋਟਲ ਦੇ ਰੂਮ ਵਿੱਚ ਇਕੱਠੇ ਰੁਕੇ ਸਨ ।

ਇਸ ਤੋਂ ਪਹਿਲਾਂ ਇਸ ਮਾਮਲੇ ਦੇ ਬਿਆਨ ਦਿੰਦੇ ਹੋਏ ਅਲਿਸ਼ਬਾ ਨੇ ਕਿਹਾ ਸੀ ਕਿ, ”ਉਸ ਨੇ ਦੁਬਈ ‘ਚ ਕੁਝ ਸਮਾਂ ਸ਼ਮੀ ਦੇ ਨਾਲ ਗੁਜ਼ਾਰਿਆ ਸੀ ਅਤੇ ਉਨ੍ਹਾ ਦੇ ਨਾਲ ਨਾਸ਼ਤਾ ਕਰਨ ਤੋਂ ਬਾਅਦ ਉਹ ਉੱਥੋਂ ਚੱਲੀ ਗਈ ਸੀ । ਇਸ ਬਿਆਨ ਤੇ ਪਲਟਵਾਰ ਕਰਦੇ ਹੋਏ ਹਸੀਨ ਜਹਾਂ ਨੇ ਕਿਹਾ ਕਿ, ਉਹ ਸ਼ਮੀ ਦੀ ਫੈਨ ਨਹੀਂ ਸਗੋਂ ਉਸਦੀ ਗਰਲਫਰੈਂਡ ਹੈ ਅਤੇ ਦੋਹਾਂ ਨੇ ਨਾਜਾਇਜ਼ ਤਰੀਕੇ ਨਾਲ ਸਰੀਰਕ ਸੰਬੰਧ ਬਣਾਏ ਹਨ ।” ਇੰਨਾ ਹੀ ਨਹੀਂ ਹਸੀਨ ਨੇ ਕਿਹਾ, ”ਸ਼ਮੀ ਦੀਆਂ ਇਨ੍ਹਾਂ ਹਰਕਤਾਂ ‘ਤੇ ਸਾਨੂੰ ਸਾਰਿਆਂ ਨੂੰ ਮਿਲਕੇ ਉਸ ਨੂੰ ਸ਼ਰੇਆਮ ਚੋਰਾਹੇ ਤੇ ਕੁੱਟਣਾ ਚਾਹੀਦਾ ਹੈ ।”

ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਤੇ ਸਰੀਰਕ ਅਤੇ ਮਾਨਸਿਕ ਜ਼ੁਲਮ ਕਰਨ ਦਾ ਇਲਜ਼ਾਮ ਲਗਾਉਣ ਵਾਲੀ ਹਸੀਨ ਨੇ ਸ਼ਮੀ ਦਾ ਸਮਰਥਨ ਕਰਨ ਵਾਲਿਆਂ ਉੱਤੇ ਵੀ ਨਿਸ਼ਾਨਾ ਸਾਧਿਆ ਸੀ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਸ਼ਰੀਰਕ ਸ਼ੋਸ਼ਣ ਕਾਰਣ ਲੜਕੀ ਨੂੰ ਛੱਡਣੀ ਪਈ ਮਨਪਸੰਦ ਖ਼ੇਡ

ਮੇਘਨ (ਬਦਲਿਆ ਹੋਇਆ ਨਾਮ) – ਨੇ ਦੱਸਿਆ ਕਿ ਉਹ ਉਦੋਂ 17 ਸਾਲ ਦੀ ਸੀ, ਜਦੋਂ …

WP Facebook Auto Publish Powered By : XYZScripts.com