Home / ਸਿਹਤ / ਛਾਤੀ ਦੀ ਜਲਣ ਨੂੰ ਦੂਰ ਕਰਨ ਲਈ ਅਪਣਾਓ ਇਹ ਟਿਪਸ

ਛਾਤੀ ਦੀ ਜਲਣ ਨੂੰ ਦੂਰ ਕਰਨ ਲਈ ਅਪਣਾਓ ਇਹ ਟਿਪਸ

ਗਲਤ ਲਾਈਫ ਸਟਾਈਲ ‘ਚ ਸਾਡੇ ਰਹਿਣ-ਸਹਿਣ ਦੇ ਨਾਲ ਖਾਣ-ਪੀਣ ਦੀਆਂ ਆਦਤਾਂ ‘ਚ ਵੀ ਕਾਫੀ ਬਦਲਾਅ ਆਇਆ ਹੈ। ਲੋਕ ਪੌਸ਼ਟਿਕ ਖਾਣੇ ਤੋਂ ਜ਼ਿਆਦਾ ਮਸਾਲੇਦਾਰ ਭੋਜਨ ਨੂੰ ਅਹਿਮੀਅਤ ਦੇ ਰਹੇ ਹਨ, ਜਿਸ ਵਜ੍ਹਾ ਨਾਲ ਛਾਤੀ ‘ਚ ਜਲਣ ਰਹਿਣਾ ਆਮ ਸਮੱਸਿਆ ਹੋ ਗਈ ਹੈ। ਇਹ ਸਮੱਸਿਆ ਪੇਟ ‘ਚ ਬਣਨ ਵਾਲੇ ਐਸਿਡ ਦੀ ਵਜ੍ਹਾ ਨਾਲ ਪੈਦਾ ਹੁੰਦੀ ਹੈ। ਛਾਤੀ ‘ਚ ਜਲਣ ਦੀ ਸਮੱਸਿਆ ਜ਼ਿਆਦਾਤਰ ਗਰਮੀਆਂ ‘ਚ ਦੇਖੀ ਜਾਂਦੀ ਹੈ, ਜੋ ਕਾਫੀ ਪ੍ਰੇਸ਼ਾਨ ਕਰਦੀ ਹੈ। ਜਦੋਂ ਇਹ ਪ੍ਰੇਸ਼ਾਨੀ ਵਧ ਜਾਂਦੀ ਹੈ ਤਾਂ ਛਾਤੀ ‘ਚ ਦਰਦ, ਜਕੜਣ ਅਤੇ ਬੇਚੈਨੀ ਹੋਣ ਲੱਗਦੀ ਹੈ। ਕਦੇ-ਕਦੇ ਸਮੱਸਿਆ ਇੰਨੀ ਵਧ ਜਾਂਦੀ ਹੈ ਕਿ ਡਾਕਟਰ ਦੀ ਸਲਾਹ ਲੈਣੀ ਪੈਂਦੀ ਹੈ। ਇਸ ਤੋਂ ਇਲਾਵਾ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਕੇ ਵੀ ਛਾਤੀ ਦੀ ਜਲਣ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਪਾਣੀ ਪੀਓ
1 ਗਲਾਸ ਪਾਣੀ ‘ਚ 2 ਚੱਮਚ ਸ਼ਹਿਦ ਅਤੇ 2 ਚੱਮਚ ਸੇਬ ਦਾ ਸਿਰਕਾ ਮਿਲਾ ਕੇ ਰੋਜ਼ਾਨਾ ਪੀਓ। ਇਸ ਤੋਂ ਇਲਾਵਾ ਛਾਤੀ ਦੀ ਜਲਣ ਦੌਰਾਨ ਇਕ ਗਲਾਸ ਪਾਣੀ ਪੀ ਲੈਣ ਨਾਲ ਵੀ ਐਸਿਡ ਵਾਪਿਸ ਚਲਿਆ ਜਾਂਦਾ ਹੈ ਅਤੇ ਜਲਣ ਘੱਟ ਹੁੰਦੀ ਹੈ।
2. ਬੇਕਿੰਗ ਸੋਡਾ
ਬੇਕਿੰਗ ਸੋਡੇ ਦੀ ਮਦਦ ਨਾਲ ਵੀ ਛਾਤੀ ਦੀ ਜਲਣ ਤੋਂ ਰਾਹਤ ਪਾਈ ਜਾ ਸਕਦੀ ਹੈ। ਅੱਧੇ ਗਲਾਸ ਕੋਸੇ ਪਾਣੀ ‘ਚ ਅੱਧਾ ਚੱਮਚ ਬੇਕਿੰਗ ਸੋਡਾ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਕਾਫੀ ਫਾਇਦਾ ਮਿਲਦਾ ਹੈ।
3. ਨਿੰਬੂ ਪਾਣੀ
ਨਿੰਬੂ ‘ਚ ਐਸਿਟਿਕ ਐਸਿਡ ਹੁੰਦਾ ਹੈ ਜੋ ਛਾਤੀ ਦੀ ਜਲਣ ਤੋਂ ਰਾਹਤ ਦਿਵਾਉਂਦਾ ਹੈ। ਰੋਜ਼ਾਨਾ ਨਿੰਬੂ ਪਾਣੀ ਪੀਓ। ਇਸ ਨਾਲ ਨਾ ਸਿਰਫ ਛਾਤੀ ਦੀ ਜਲਣ ਦੂਰ ਹੁੰਦੀ ਹੈ ਸਗੋਂ ਪੇਟ ‘ਚ ਬਣਨ ਵਾਲੀ ਗੈਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
4. ਅਦਰਕ
ਅਦਰਕ ਵੀ ਕਾਫੀ ਕਾਰਗਾਰ ਨੁਸਖਾ ਹੈ। ਇਸ ਲਈ ਛਾਤੀ ‘ਚ ਜਲਣ ਹੋਣ ‘ਤੇ ਖਾਣਾ ਖਾਣ ਦੇ ਬਾਅਦ ਅਦਰਕ ਨੂੰ ਚਬਾ ਕੇ ਖਾਓ ਜਾਂ ਫਿਰ ਅਦਰਕ ਦੀ ਚਾਹ ਬਣਾ ਕੇ ਪੀਓ। ਇਸ ਨਾਲ ਕਾਫੀ ਰਾਹਤ ਮਿਲੇਗੀ।
5. ਤੁਲਸੀ
ਤੁਲਸੀ ‘ਚ ਕਈ ਕੁਦਰਤੀ ਗੁਣ ਹੁੰਦੇ ਹਨ, ਜਿਸ ਦੀ ਵਰਤੋਂ ਕਈ ਬੀਮਾਰੀਆਂ ਨੂੰ ਚੁਟਕੀਆਂ ‘ਚ ਦੂਰ ਕਰ ਦਿੰਦੀ ਹੈ। ਉੱਥੇ ਹੀ ਜੇ ਛਾਤੀ ‘ਚ ਜਲਣ ਹੋ ਰਹੀ ਹੈ ਤਾਂ ਸਵੇਰੇ ਉਠ ਕੇ ਤੁਲਸੀ ਦੇ ਕੁਝ ਪੱਤਿਆਂ ਨੂੰ ਚਬਾਓ। ਇਸ ਨਾਲ ਪੇਟ ਠੰਡਾ ਰਹਿੰਦਾ ਹੈ ਅਤੇ ਜਲਣ ਤੋਂ ਵੀ ਰਾਹਤ ਮਿਲਦੀ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com