Home / ਸਿਹਤ / ਇਹ ਹੈ ਵਜ੍ਹਾ ,ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕ ਨਾ ਪੀਣ ਗਰੀਨ ਟੀ

ਇਹ ਹੈ ਵਜ੍ਹਾ ,ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕ ਨਾ ਪੀਣ ਗਰੀਨ ਟੀ

ਗਰੀਨ ਟੀ ਸਿਹਤ ਲਈ ਨੁਕਸਾਨਦਾਇਕ ਹੁੰਦੀ ਹੈ। ਡਾਕਟਰਸ ਵੀ ਇਸਤੇਮਾਲ ਕਰਨ ਲਈ ਦੱਸਦੇ ਹਨ। ਗਰੀਨ ਟੀ ਨੂੰ ਸਰੀਰ ਲਈ ਲਾਭਦਾਇਕ ਦੱਸਿਆ ਗਿਆ ਪਰ ਤੁਹਾਨੂੰ ਪਤਾ ਹੈ ਕੀ ਗਰੀਨ ਟੀ ਦਾ ਮਾਤਰਾ ਤੋਂ ਜ਼ਿਆਦਾ ਸੇਵਨ ਕਰਨ ਨਾਲ ਇਹ ਤੁਹਾਡੇ ਸਰੀਰ ਨੂੰ ਹਾਨੀ ਵੀ ਪਹੁੰਚਾ ਸਕਦੀ ਹੈ ਅਤੇ ਜੇਕਰ ਤੁਸੀਂ ਕਿਸੇ ਰੋਗ ਤੋਂ ਪਹਿਲਾਂ ਹੀ ਪੀੜਤ ਹੋ ਤਾਂ ਗਰੀਨ ਟੀ ਜਾਨਲੇਵਾ ਸਾਬਤ ਹੋ ਸਕਦੀ ਹੈ।  ਅਸੀਂ ਇੱਥੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਨ੍ਹਾਂ ਲੋਕਾਂ ਨੂੰ ਗਰੀਨ ਟੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ।

ਜਿਸ ਵਿਅਕਤੀ ਨੂੰ ਹਾਰਟ ਦੀ ਸਮੱਸਿਆ ਹੈ, ਉਨ੍ਹਾਂ ਨੂੰ ਗਰੀਨ ਟੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਕਿਉਂਕਿ ਗਰੀਨ ਟੀ ਵਿੱਚ ਕੈਫ਼ੀਨ ਦੀ ਮਾਤਰਾ ਜ਼ਿਆਦਾ ਹੋਣ ਨਾਲ ਇਹ ਦਿਲ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ ਦਿਲ ਦੇ ਮਰੀਜ਼ਾਂ ਨੂੰ ਗਰੀਨ ਟੀ ਨੂੰ ਅਵਾਇਡ ਕਰਨੀ ਚਾਹੀਦੀ ਹੈ। ਜਿਸ ਵਿਅਕਤੀ ਨੂੰ ਗੋਡਿਆਂ ਵਿੱਚ ਦਰਦ ਦੀ ਸਮੱਸਿਆ ਹੈ ਉਸ ਵਿਅਕਤੀ ਨੂੰ ਗਰੀਨ ਟੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਕਿਉਂਕਿ ਗਰੀਨ ਟੀ ਦੀ ਵਜ੍ਹਾ ਕਰ ਕੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ। ਜੋ ਦੀ ਸਰੀਰ ਦੇ ਲਈ ਠੀਕ ਨਹੀਂ ਹੈ। ਇਸ ਲਈ ਇਸ ਨੂੰ ਅਵਾਇਡ ਕਰਨੀ ਚਾਹੀਦਾ ਹੈ।

ਜਿਸ ਵਿਅਕਤੀ ਨੂੰ ਡਾਇਬਟੀਜ਼ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਗਰੀਨ ਟੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਗਰੀਨ ਟੀ ਦੇ ਇਸਤੇਮਾਲ ਨਾਲ ਸਰੀਰ ਵਿੱਚ ਬਲੱਡ ਸ਼ੂਗਰ ਲੈਵਲ ਘੱਟ ਹੋ ਜਾਂਦਾ ਹੈ। ਗਰੀਨ ਟੀ ਦਾ ਇਸਤੇਮਾਲ ਬੱਚੇ ਨਾ ਕਰਨ। ਕਿਉਂਕਿ ਗਰੀਨ ਟੀ ਵਿੱਚ ਕਈ ਅਜਿਹੇ ਤੱਤ ਹੁੰਦੇ ਹਨ, ਜੋ ਦੀ ਬੱਚੇ ਦੇ ਵਿਕਾਸ ਵਿੱਚ ਰੋੜਾ ਬਣ ਸਕਦੇ ਹੈ। ਜਿਨ੍ਹਾਂ ਨੂੰ ਅਨਿੰਦਰਾ ਦੀ ਸਮੱਸਿਆ ਹੋਵੇ ਉਹ ਵੀ ਗਰੀਨ ਟੀ ਦਾ ਇਸਤੇਮਾਲ ਨਾ ਕਰਨ। ਕਿਉਂਕਿ ਇਸ ਦੇ ਇਸਤੇਮਾਲ ਨਾਲ ਇਹ ਰੋਗ ਹੋਰ ਵੀ ਵੱਧ ਸਕਦਾ ਹੈ।

ਜਿਨ੍ਹਾਂ ਲੋਕਾਂ ਦੀ ਹਾਲ ਵਿੱਚ ਕੋਈ ਸਰਜਰੀ ਹੋਈ ਹੈ ਤਾਂ ਉਹ ਲੋਕ ਵੀ ਗਰੀਨ ਟੀ ਦਾ ਇਸਤੇਮਾਲ ਨਾ ਕਰਨ। ਕਿਉਂਕਿ ਗਰੀਨ ਟੀ ਦੇ ਇਸਤੇਮਾਲ ਨਾਲ ਸਰੀਰ ਦਾ ਖ਼ੂਨ ਪਤਲਾ ਹੋ ਜਾਂਦਾ ਹੈ, ਇਸ ਲਈ ਉਹ ਉਸ ਵਿਅਕਤੀ ਲਈ ਖ਼ਤਰਨਾਕ ਹੋ ਸਕਦਾ ਹੈ ਅਤੇ ਧਿਆਨ ਰਹੇ ਜੋ ਵੀ ਗਰੀਨ ਟੀ ਦਾ ਇਸਤੇਮਾਲ ਕਰਦਾ ਹੈ ਉਹ ਦਿਨ ਵਿੱਚ ਕੇਵਲ ਦੋ ਵਾਰ ਹੀ ਇਸ ਦਾ ਇਸਤੇਮਾਲ ਕਰੇ। ਕਿਉਂਕਿ ਇਸ ਦਾ ਜ਼ਿਆਦਾ ਇਸਤੇਮਾਲ ਵੀ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਗਰੀਨ ਟੀ ਅਤੇ ਐਂਟੀ-ਆਕਸੀਡੈਂਟ — ਹਰੀ ਚਾਹ ਵਿੱਚ ਸਬਜ਼ੀਆਂ ਅਤੇ ਫਲਾਂ ਦੇ ਮੁਕਾਬਲੇ ਦਸ ਗੁਣਾਂ ਜ਼ਿਆਦਾ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਇਸ ਵਿੱਚ ਪਾਇਆ ਜਾਣ ਵਾਲਾ ਪੋਲੀਫਿਨੋਲ ਨਾਂ ਦਾ ਐਂਟੀ-ਆਕਸੀਡੈਂਟ ਪਾਚਨ ਤੰਤਰ ਦੌਰਾਨ ਬਣਨ ਵਾਲੇ ਫਰੀ ਰੈਡੀਕਲ ਨੂੰ ਖ਼ਤਮ ਕਰਦਾ ਹੈ, ਜੋ ਕਿ ਸਾਡੇ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਨੁਕਸਾਨੇ ਸੈੱਲ ਫਿਰ ਖ਼ੂਨ ਦੇ ਜੰਮਣ ਕਾਰਨ (ਬਲੱਡ ਕਲੌਟ) ਕੈਂਸਰ ਅਤੇ ਦਿਲ ਦੇ ਰੋਗਾਂ ਦਾ ਕਾਰਨ ਬਣਦੇ ਹਨ। ਹਰੀ ਚਾਹ ਵਿੱਚ ਮੌਜੂਦ ਕੇਟਚਿਨ ਨਾਂ ਦਾ ਫਲੇਵੋਨਾਇਡ ਕੈਂਸਰ ਅਤੇ ਅਲਜਾਈਮਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ।

 

 

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com