Home / ਸਿਹਤ / ਜਾਣੋ ਮੂੰਗ ਦਾਲ ਖਾਣ ਦੇ ਬੇਮਿਸਾਲ ਫਾਇਦੇ

ਜਾਣੋ ਮੂੰਗ ਦਾਲ ਖਾਣ ਦੇ ਬੇਮਿਸਾਲ ਫਾਇਦੇ

ਦਾਲਾਂ ਨੂੰ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਉਨ੍ਹਾਂ ‘ਚੋਂ ਇਕ ਦਾਲ ਹੈ ਮੂੰਗ ਦਾਲ। ਇਸ ਦਾਲ ‘ਚ ਵਿਟਾਮਿਨ, ਪ੍ਰੋਟੀਨ,ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਜ਼ਿੰਕ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਮੂੰਗ ਦਾਲ ਨੂੰ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਮੂੰਗ ਦਾਲ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਮੂੰਗ ਦਾਲ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…

ਮੂੰਗ ਦਾਲ ਦੀ ਇਸ ਤਰ੍ਹਾਂ ਕਰੋ ਵਰਤੋਂ
ਮੂੰਗ ਦਾਲ ਪੁੰਗਰੀ ਕਰਕੇ ਖਾਣ ਨਾਲ ਸਰੀਰ ਨੂੰ ਭਰਪੂਰ ਪੋਸ਼ਣ ਮਿਲਦਾ ਹੈ। ਇਸ ਨੂੰ ਸਭ ਤੋਂ ਪੌਸ਼ਟਿਕ ਬ੍ਰੇਕਫਾਸਟ ਮੰਨਿਆ ਜਾਂਦਾ ਹੈ। 1 ਕੱਪ ਮੂੰਗ ਦਾਲ ਪੁੰਗਰੀ ਕਰਕੇ ਬਿਨਾ ਉਬਾਲੇ ਖਾਣ ਨਾਲ ਸਰੀਰ ਨੂੰ 31 ਕੈਲੋਰੀਜ਼, 3 ਗ੍ਰਾਮ ਪ੍ਰੋਟੀਨ, ਅਤੇ 2 ਗ੍ਰਾਮ ਫਾਈਬਰ ਮਿਲਦਾ ਹੈ। ਆਓ ਜਾਣਦੇ ਹਾਂ ਮੂੰਗ ਦਾਲ ਖਾਣ ਨਾਲ ਕਿਹੜੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ?
1. ਕੈਂਸਰ
ਮੂੰਗ ਦਾਲ ‘ਚ ਅਮੀਨੋ ਐਸਿਡ ਅਤੇ ਪਾਲੀਫੇਨਾਲਸ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਇਸ ਲਈ ਕੈਂਸਰ ਦੇ ਮਰੀਜ਼ ਨੂੰ ਰੋਜ਼ਾਨਾ ਮੂੰਗ ਦਾਲ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਡਾਇਬਿਟੀਜ਼
ਮੂੰਗ ਦਾਲ ਸਰੀਰ ‘ਚ ਇੰਸੁਲਿਨ ਦੀ ਮਾਤਰਾ ਨੂੰ ਵਧਾਉਣ ‘ਚ ਮਦਦ ਕਰਦੀ ਹੈ। ਮੂੰਗ ਦਾਲ ਦੀ ਵਰਤੋਂ ਨਾਲ ਡਾਇਬਿਟੀਜ਼ ਦਾ ਖਤਰਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਮੂੰਗ ਦਾਲ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ।
3. ਪਾਚਨ ਪ੍ਰਕਿਰਿਆ ਦਰੁਸਤ ਰੱਖੇ
ਜੇ ਕਿਸੇ ਨੂੰ ਪੇਟ ਦੀ ਸਮੱਸਿਆ ਜਾਂ ਕੋਈ ਹੋਰ ਬੀਮਾਰੀ ਹੋਵੇ ਤਾਂ ਉਸ ਨੂੰ ਮੂੰਗ ਦਾਲ ਨਾਲ ਚੌਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨੂੰ ਪਚਾਉਣ ‘ਚ ਆਸਾਨੀ ਹੁੰਦੀ ਹੈ, ਇਸ ਨਾਲ ਪਾਚਨ ਪ੍ਰਕਿਰਿਆ ‘ਤੇ ਜ਼ਿਆਦਾ ਜ਼ੋਰ ਨਹੀਂ ਪੈਂਦਾ।
4. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਮੂੰਗ ਦਾਲ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ ਕਿਉਂਕਿ ਇਸ ‘ਚ ਸੋਡੀਅਮ ਨਹੀਂ ਹੁੰਦਾ। ਹਾਈ ਬਲੱਡ ਪ੍ਰੈਸ਼ਰ ਦੀ ਸਭ ਤੋਂ ਵੱਡੀ ਵਜ੍ਹਾ ਸੋਡੀਅਮ ਹੁੰਦਾ ਹੈ। ਇਸ ਤੋਂ ਇਲਾਵਾ ਪੁੰਗਰੀ ਮੂੰਗ ਦਾਲ ਖਾਣ ਨਾਲ ਕੋਲੈਸਟਰੋਲ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ।
5. ਲੀਵਰ ਰੋਗ
ਮੂੰਗ ਦਾਲ ਖਾਣ ਨਾਲ ਲੀਵਰ ਖਰਾਬ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਮੂੰਗ ਦਾਲ ‘ਚ ਮੌਜੂਦ ਤੱਤ ਲੀਵਰ ਨੂੰ ਠੀਕ ਤਰ੍ਹਾਂ ਨਾਲ ਕੰਮ ਕਰਨ ‘ਚ ਮਦਦ ਕਰਦੇ ਹਨ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com