Home / ਦੁਨੀਆਂ / 21,55,27,500 ਰੁਪਏ ਦੀ ਇਸ ਮੱਛਲੀ ਵਿੱਚ ਜਾਣੋ ਕੀ ਖਾਸ ਗੱਲ ਹੈ

21,55,27,500 ਰੁਪਏ ਦੀ ਇਸ ਮੱਛਲੀ ਵਿੱਚ ਜਾਣੋ ਕੀ ਖਾਸ ਗੱਲ ਹੈ

ਜਾਪਾਨ ਵਿੱਚ ‘ਸੁਸ਼ੀ’ ਕੰਪਨੀ ਦੇ ਮਾਲਕ ਨੇ ਨਿਲਾਮੀ ਦੌਰਾਨ ਇੱਕ ਵੱਡੀ ਟੂਨਾ ਮੱਛੀ ਨੂੰ 31 ਲੱਖ ਡਾਲਰ (ਕਰੀਬ 21,55,27,500 ਰੁਪਏ) ਵਿੱਚ ਖਰੀਦਿਆ। ਬੀਬੀਸੀ ਮੁਤਾਬਕ ਟੂਨਾ ਕਿੰਗ ਕਿਓਸ਼ੀ ਕਿਮੁਰਾ ਨੇ 278 ਕਿਲੋਗ੍ਰਾਮ ਦੀ ਬਲੂਫਿਆ ਟੂਨਾ ਫਿਸ਼ ਖਰੀਦੀ। ਇਹ ਮੱਛੀ ਲੁਪਤ ਪ੍ਰਜਾਤੀ ਨਾਲ ਸਬੰਧਤ ਹੈ।

ਥੋਕ ਵਪਾਰੀ ਤੇ ਸੁਸ਼ੀ ਕੰਪਨੀ ਦੇ ਮਾਲਕ ਜ਼ਿਆਦਾਤਰ ਸਰਵੋਤਮ ਮੱਛੀਆਂ ਲਈ ਉੱਚੇ ਭਾਅ ਦਿੰਦੇ ਹਨ। ਵਰਲਡ ਵਾਈਲਡਲਾਈਫ ਮੁਤਾਬਕ ਬਲੂਫਿਆ ਟੂਨਾ ਇੱਕ ਲੁਪਤਪ੍ਰਾਇ ਪ੍ਰਜਾਤੀ ਹੈ।

ਇਸ ਮੱਛੀ ਨੂੰ ਸਕਿਜੀ (Tsukiji) ਨਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਮੱਛੀ ਮਾਰਕਿਟ ਤੋਂ ਖਰੀਦਿਆ ਗਿਆ। ਇਹ ਬਾਜ਼ਾਰ ਰੇਸਤਰਾਂ ਤੇ ਦੁਕਾਨਾਂ ਲਈ ਦੁਨੀਆ ਭਰ ਵਿੱਚ ਮਕਬੂਲ ਹੈ।

ਸਕਿਜੀ ਦੀ ਸ਼ੁਰੂਆਤ 1935 ਵਿੱਚ ਹੋਈ ਸੀ। ਇਹ ਬਾਜ਼ਾਰ ਖ਼ਾਸਕਰ ਟੂਨਾ ਮੱਛੀ ਦੀ ਨਿਲਾਮੀ ਲਈ ਹੀ ਜਾਣੀ ਜਾਂਦੀ ਹੈ। ਇੱਥੋਂ ਖਰੀਦੀਆਂ ਗਈਆਂ ਮੱਛੀਆਂ ਛੋਟੀਆਂ ਦੁਕਾਨਾਂ ਤੋਂ ਲੈ ਕੇ ਵੱਡੇ ਸਟੋਰਾਂ ਤਕ ਵੇਚੀਆਂ ਜਾਂਦੀਆਂ ਹਨ।

About Admin

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com