Home / ਭਾਰਤ / GST ਦਾ ਅਸਰ ਤੁਹਾਨੂੰ ਇਸ ਵਾਰ ਦੇਖਣ ਨੂੰ ਮਿਲੇਗਾ ਤਿਉਹਾਰਾਂ ਤੇ ਵੀ

GST ਦਾ ਅਸਰ ਤੁਹਾਨੂੰ ਇਸ ਵਾਰ ਦੇਖਣ ਨੂੰ ਮਿਲੇਗਾ ਤਿਉਹਾਰਾਂ ਤੇ ਵੀ

ਭਾਰਤ ਤਿਉਹਾਰਾਂ ਦਾ ਦੇਸ਼ ਹੈ ਤੇ ਲੋਕਾਂ ਨੂੰ ਤਿਉਹਾਰਾਂ ਦਾ ਚਾਹ ਆਪਣੇ ਘਰ ਦੇ ਵਿਆਹ ਤੋਂ ਘੱਟ ਨਹੀਂ ਹੁੰਦਾ। ਤਿਉਹਾਰਾਂ ਦਾ ਸੀਜ਼ਨ ਆਉਂਦੇ ਹੀ ਲੋਕ ਆਪਣੇ ਘਰਾਂ ਦੇ ਲਈ ਸਮਾਨ ਖਰੀਦਣ ਲਈ ਬਜ਼ਾਰਾਂ ‘ਚ ਆਉਂਦੇ ਹਨ ਤੇ ਖਰੀਦਾਰੀ ਕਰਦੇ ਹਨ। ਪਰ ਇਕ ਸਰਵੇਖਣ ਰੀਪੋਰਟ ਅਨੁਸਾਰ ਇਸ ਵਾਰ ਤਿਉਹਾਰੀ ਸੀਜ਼ਨ ਵਿਚ ਖ਼ਰੀਦਦਾਰੀ ਪ੍ਰਤੀ ਲੋਕਾਂ ਅੰਦਰ ਬਹੁਤਾ ਉਤਸ਼ਾਹ ਨਹੀਂ ਹੋਵੇਗਾ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਵਾਰ ਤਿਉਹਾਰੀ ਸੀਜ਼ਨ ਵਿਚ ਖ਼ਰੀਦਦਾਰੀ ਵਿਚ ਕੋਈ ਜ਼ਿਕਰਯੋਗ ਵਾਧਾ ਹੋਣ ਦੀ ਉਮੀਦ ਨਹੀਂ। ਨਾਗਰਿਕਾਂ ਨੂੰ ਜੋੜਨ ਵਾਲੇ ਪਲੇਟਫ਼ਾਰਮ ਲੋਕਲਸਕਿਲਜ਼ ਦੁਆਰਾ ਕਰਵਾਏ ਗਏ ਸਰਵੇਖਣ ਵਿਚ 52 ਫ਼ੀਸਦੀ ਲੋਕਾਂ ਨੇ ਕਿਹਾ ਕਿ ਇਸ ਵਾਰ ਤਿਉਹਾਰੀ ਸੀਜ਼ਨ ‘ਚ ਉਨ੍ਹਾਂ ਦੀ ਖ਼ਰੀਦਦਾਰੀ 10,000 ਰੁਪਏ ਤਕ ਸੀਮਤ ਰਹੇਗੀ। 28 ਫ਼ੀਸਦੀ ਨੇ ਕਿਹਾ ਕਿ ਉਹ ਤਿਉਹਾਰੀ ਸੀਜ਼ਨ ਵਿਚ ਇਸ ਵਾਰ ਕੁੱਝ ਵੀ ਖ਼ਰਚ ਨਹੀਂ ਕਰਨਗੇ।

ਬਹੁਤੇ ਲੋਕਾਂ ਨੇ ਕਿਹਾ ਕਿ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਗਈਆਂ ਹਨ ਤੇ ਮਹਿੰਗਾਈ ਨੇ ਖ਼ਰੀਦ ਸ਼ਕਤੀ ਘਟਾ ਦਿਤੀ ਹੈ। ਕੁੱਝ ਲੋਕਾਂ ਨੇ ਚੀਜ਼ਾਂ ਦੀਆਂ ਕੀਮਤਾਂ ਵਧਣ ਪਿੱਛੇ GST ਨੂੰ ਵੀ ਇਕ ਕਾਰਨ ਦਸਿਆ ਹੈ। ਸਰਵੇਖਣ ਵਿਚ 7659 ਲੋਕਾਂ ਦੇ ਵਿਚਾਰ ਲਏ ਗਏ। 19 ਫ਼ੀਸਦੀ ਲੋਕਾਂ ਦਾ ਕਹਿਣਾ ਸੀ ਕਿ ਉਹ ਤਿਉਹਾਰੀ ਸੀਜ਼ਨ ਵਿਚ 10,000 ਤੋਂ 30,000 ਰੁਪਏ ਤਕ ਖ਼ਰਚ ਕਰਨਗੇ। ਰੀਪੋਰਟ ਕਹਿੰਦੀ ਹੈ ਕਿ ਇਹ 19 ਫ਼ੀਸਦੀ ਲੋਕ ਮੱਧ ਵਰਗ ਦੇ ਹਨ। 55 ਫ਼ੀਸਦੀ ਖਪਤਕਾਰਾਂ ਦਾ ਕਹਿਣਾ ਹੈ ਕਿ ਨਾ ਸਿਰਫ਼ ਤਿਉਹਾਰੀ ਸੀਜ਼ਨ ਵਿਚ ਉਹ ਕੋਈ ਵੱਡੀ ਖ਼ਰੀਦ ਨਹੀਂ ਕਰਨਗੇ ਸਗੋਂ ਅਗਲੇ ਇਕ ਸਾਲ ਤਕ ਉਨ੍ਹਾਂ ਦਾ 50,000 ਰੁਪਏ ਤੋਂ ਵੱਧ ਮੁਲ ਦਾ ਕੋਈ ਵੱਡਾ ਉਤਪਾਦ ਖ਼ਰੀਦਣ ਦਾ ਇਰਾਦਾ ਨਹੀਂ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਬਹੁਤੇ ਲੋਕ ਮੰਨਦੇ ਹਨ ਕਿ ਆਉਣ ਵਾਲੇ ਮਹੀਨਿਆਂ ਵਿਚ ਉਨ੍ਹਾਂ ਦੀ ਤਨਖ਼ਾਹ ਵਿਚ ਕਿਸੇ ਤਰ੍ਹਾਂ ਦਾ ਜ਼ਿਕਰਯੋਗ ਵਾਧਾ ਨਹੀਂ ਹੋਣ ਵਾਲਾ ਜਿਸ ਕਾਰਨ ਉਨ੍ਹਾਂ ਨੇ ਅਪਣੀ ਖ਼ਰੀਦਦਾਰੀ ਨੂੰ ਸੀਮਤ ਰੱਖਣ ਦਾ ਫ਼ੈਸਲਾ ਕੀਤਾ ਹੈ। ਕਰੀਬ 28 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਅਪਣੀ ਤਨਖ਼ਾਹ ਵਿਚ ਸਿਫ਼ਰ ਤੋਂ 15 ਫ਼ੀਸਦੀ ਤਕ ਵਾਧੇ ਦੀ ਉਮੀਦ ਕਰ ਰਹੇ ਹਨ। 41 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ 12 ਮਹੀਨਿਆਂ ਵਿਚ ਤਨਖ਼ਾਹ ਵਾਧੇ ਦੀ ਕੋਈ ਉਮੀਦ ਨਹੀਂ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com