Home / ਭਾਰਤ / 453 ਕਰੋੜ ਦਿਓ ਨਹੀਂ ਤਾਂ ਜੇਲ੍ਹ ਰਹਿਣ ਲਈ ਤਿਆਰ,ਅਨਿਲ ਅੰਬਾਨੀ ਨੂੰ ਵੱਡਾ ਝਟਕਾ

453 ਕਰੋੜ ਦਿਓ ਨਹੀਂ ਤਾਂ ਜੇਲ੍ਹ ਰਹਿਣ ਲਈ ਤਿਆਰ,ਅਨਿਲ ਅੰਬਾਨੀ ਨੂੰ ਵੱਡਾ ਝਟਕਾ

ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਸੁਪਰੀਮ ਕੋਰਟ ਨੇ ਐਰਿਕਸਨ ਕੰਪਨੀ ਨੂੰ ਭੁਗਤਾਨ ਦੇ ਮਾਮਲੇ ਵਿੱਚ ਅਨਿਲ ਅੰਬਾਨੀ ਤੇ ਉਨ੍ਹਾਂ ਦੇ ਗਰੁੱਪ ਦੀਆਂ ਕੰਪਨੀਆਂ ਦੇ ਦੋ ਨਿਰਦੇਸ਼ਕਾਂ ਨੂੰ ਅਦਾਲਤੀ ਹੱਤਕ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਜਾਣਬੁੱਝ ਕੇ ਕੰਪਨੀ ਨੂੰ ਭੁਗਤਾਨ ਨਹੀਂ ਕੀਤਾ। ਅਨਿਲ ਅੰਬਾਨੀ ਦੀ ਕੰਪਨੀ ਆਰਕਾਮ ’ਤੇ ਐਰਿਕਸਨ ਦੇ 550 ਕਰੋੜ ਰੁਪਏ ਬਕਾਇਆ ਹਨ।

ਅਦਾਲਤ ਨੇ ਕਿਹਾ ਹੈ ਕਿ ਐਰਿਕਸਨ ਨੂੰ 4 ਹਫ਼ਤਿਆਂ ਅੰਦਰ 453 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਏਗਾ। ਅਨਿਲ ਅੰਬਾਨੀ ਤੇ ਦੋਵਾਂ ਨਿਰਦੇਸ਼ਕਾਂ ’ਤੇ 1-1 ਕਰੋੜ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਐਰਿਕਸਨ ਦਾ ਬਕਾਇਆ ਤੇ ਜ਼ੁਰਮਾਨਾ ਨਾ ਦੇਣ ’ਤੇ ਅਨਿਲ ਅੰਬਾਨੀ ਤੇ ਦੋਵਾਂ ਨਿਰਦੇਸ਼ਕਾਂ ਨੂੰ ਜੇਲ੍ਹ ਜਾਣਾ ਪਏਗਾ। ਸੁਪਰੀਮ ਕੋਰਟ ਨੇ ਆਰਕਾਮ ਨੂੰ 15 ਦਸੰਬਰ ਤਕ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ।

ਕੀ ਹੈ ਪੂਰਾ ਵਿਵਾਦ?

ਦਰਅਸਲ ਐਰਿਕਸਨ ਨੇ 2014 ਵਿੱਚ ਆਰਕਾਮ ਦਾ ਟੈਲੀਵਿਜ਼ਨ ਨੈਟਵਰਕ ਸੰਭਾਲਣ ਲਈ 7 ਸਾਲ ਦਾ ਸੌਦਾ ਕੀਤਾ ਸੀ। ਉਸ ਦਾ ਇਲਜ਼ਾਮ ਹੈ ਕਿ ਆਰਕਾਮ ਨੇ 1,500 ਕਰੋੜ ਰੁਪਏ ਦੀ ਬਕਾਇਆ ਰਕਮ ਅਦਾ ਨਹੀਂ ਕੀਤੀ। ਪਿਛਲੇ ਸਾਲ ਦੀਵਾਲੀਆ ਅਦਾਲਤ ਵਿੱਚ ਸਮਝੌਤਾ ਪ੍ਰਕਿਰਿਆ ਦੇ ਤਹਿਤ ਐਰਿਕਸਨ ਇਸ ਗੱਲ ਲਈ ਰਾਜ਼ੀ ਹੋਈ ਕਿ ਆਰਕਾਮ ਸਿਰਫ 550 ਕਰੋੜ ਦਾ ਹੀ ਭੁਗਤਾਨ ਕਰ ਦਵੇ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com