Home / ਪੰਜਾਬ / ਪਾਕਿਸਤਾਨ ਖ਼ਿਲਾਫ਼ ਮਤਾ ਅਕਾਲੀਆਂ ਨੇ ਲਿਆਂਦਾ ,ਵਿਧਾਨ ਸਭਾ ਨੇ ਦਿੱਤਾ ਕੋਰਾ ਜਵਾਬ

ਪਾਕਿਸਤਾਨ ਖ਼ਿਲਾਫ਼ ਮਤਾ ਅਕਾਲੀਆਂ ਨੇ ਲਿਆਂਦਾ ,ਵਿਧਾਨ ਸਭਾ ਨੇ ਦਿੱਤਾ ਕੋਰਾ ਜਵਾਬ

ਬੁੱਧਵਾਰ ਨੂੰ ਅਕਾਲੀ-ਭਾਜਪਾ ਵਿਧਾਇਕਾਂ ਨੇ ਆਪਣੇ ਮਤੇ ਨੂੰ ਪ੍ਰਵਾਨ ਨਾ ਕਰਨ ਦੇ ਰੋਸ ਵਜੋਂ ਵਿਧਾਨ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ। ਦਰਅਸਲ, ਅਕਾਲੀ ਦਲ ਤੇ ਬੀਜੇਪੀ ਨੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨੇ ਜਾਣ ਲਈ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਵਿਧਾਨ ਸਭਾ ਨੇ ਪਾਸ ਨਹੀਂ ਕੀਤਾ।

ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਬੀਤੀ 14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਮਗਰੋਂ ਵਿਧਾਨ ਸਭਾ ਵਿੱਚ ਇਹ ਮਤਾ ਪੇਸ਼ ਕੀਤਾ ਸੀ। ਢੀਂਡਸਾ ਨੇ ਮਤਾ ਪੇਸ਼ ਕਰਦਿਆਂ ਵਿਧਾਨ ਸਭਾ ‘ਚ ਇਹ ਵੀ ਕਿਹਾ ਕਿ ਲੋਕ ਕਾਂਗਰਸ ਤੋਂ ਦੇਸ਼ਭਗਤੀ ਵਾਲਾ ਫੈਸਲਾ ਚਾਹੁੰਦੇ ਹਨ। ਢੀਂਡਸਾ ਨੇ ਇਹ ਮਤਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਮੰਗਲਵਾਰ ਨੂੰ ਪੁਲਵਾਮਾ ਹਮਲੇ ਬਾਰੇ ਆਏ ਬਿਆਨ ਦੇ ਵਿਰੋਧ ਵਿੱਚ ਪੇਸ਼ ਕੀਤਾ।

ਢੀਂਡਸਾ ਨੇ ਕਿਹਾ ਕਿ ਕਾਂਗਰਸ ਦੇ ਮੰਤਰੀ ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਨੇ ਉਨ੍ਹਾਂ ਦੇ ਮਤੇ ਦਾ ਵਿਰੋਧ ਕੀਤਾ, ਜੋ ਦੇਸ਼ ਭਗਤੀ ਦੇ ਮਾਮਲੇ ‘ਤੇ ਉਨ੍ਹਾਂ ਵੱਲੋਂ ਦੋਹਰੇ ਮਾਪਦੰਡ ਰੱਖਣ ਦਾ ਪਰਦਾਫਾਸ਼ ਕਰਦਾ ਹੈ। ਉਨ੍ਹਾਂ ਹੈਰਾਨੀ ਜਤਾਈ ਕਿ ਕੈਪਟਨ ਅਮਰਿੰਦਰ ਸਿੰਘ ਜਨਤਾ ਵਿੱਚ ਜਾ ਕੇ ਦੇਸ਼ ਭਗਤੀ ਦੀਆਂ ਵੱਡੀਆਂ-ਵੱਡੀਆਂ ਫੜ੍ਹਾਂ ਮਾਰਦੇ ਹਨ, ਪਰ ਉਨ੍ਹਾਂ ਨੂੰ ਇਸ ‘ਤੇ ਕੀ ਇਤਰਾਜ਼ ਸੀ।

ਮਤਾ ਰੱਦ ਹੋਣ ਮਗਰੋਂ ਪਰਮਿੰਦਰ ਢੀਂਡਸਾ ਸਮੇਤ ਸਾਰੇ ਅਕਾਲੀ-ਭਾਜਪਾਈਆਂ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ। ਸਦਨ ਵਿੱਚੋਂ ਬਾਹਰ ਆ ਕੇ ਢੀਂਡਸਾ ਨੇ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਆਪਸ ਦੇ ਵਿੱਚ ਹੀ ਨਹੀਂ ਰਲ ਰਹੀ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਿਚਾਰਧਾਰਾ ਤੇ ਨਵਜੋਤ ਸਿੰਘ ਦੀ ਵਿਚਾਰਧਾਰਾ ਵਿੱਚ ਵੱਡਾ ਅੰਤਰ ਹੈ ਤੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਕੁਝ ਹੋਰ ਕਹਿ ਰਹੀ ਹੈ। ਢੀਂਡਸਾ ਨੇ ਕਿਹਾ ਕਿ ਕਾਂਗਰਸ ਦੇ ਕੁਝ ਲੀਡਰ ਦੇਸ਼ ਵਿਰੋਧੀ ਹਨ ਤੇ ਦੇਸ਼ ਦੀ ਖ਼ਿਲਾਫ਼ਤ ਕਰ ਰਹੇ ਹਨ ਜਦਕਿ ਸਾਰਾ ਦੇਸ਼ ਪਾਕਿਸਤਾਨ ਦੇ ਖ਼ਿਲਾਫ਼ ਖੜ੍ਹਾ ਹੈ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com