Home / ਦੁਨੀਆਂ / ਸਕੂਲ-ਕਾਲਜ ਵੀ ਬੰਦ,ਮੌਸਮ ਨੇ ਲਾਈ ਆਵਾਜਾਈ ਦੀ ਰਫਤਾਰ ‘ਤੇ ਬ੍ਰੇਕ

ਸਕੂਲ-ਕਾਲਜ ਵੀ ਬੰਦ,ਮੌਸਮ ਨੇ ਲਾਈ ਆਵਾਜਾਈ ਦੀ ਰਫਤਾਰ ‘ਤੇ ਬ੍ਰੇਕ

ਮੈਟਰੋ ਵੈਨਕੂਵਰ ਤੇ ਲੋਅਰ ਮੇਨਲੈਂਡ ਇਲਾਕੇ ਵਿੱਚ ਭਾਰੀ ਬਰਫਬਾਰੀ ਨੇ ਕੁਝ ਸਕੂਲਾਂ ਨੂੰ ਬੰਦ ਕਰਵਾ ਦਿੱਤਾ। ਲੋਅਰ ਮੇਨਲੈਂਡ ਦੇ ਸਾਰੇ ਹੀ ਪਬਲਿਕ ਸਕੂਲ ਮੰਗਲਵਾਰ ਨੂੰ ਬੰਦ ਰੱਖੇ ਗਏ। ਇਲਾਕੇ ਦੇ ਜ਼ਿਆਦਾ ਪੋਸਟ ਸੈਕੰਡਰੀ ਸਕੂਲ ਵੀ ਬੰਦ ਰੱਖੇ ਗਏ। ਬਰਫਬਾਰੀ ਕਾਰਨ ਸਾਵਧਾਨੀ ਵਰਤਦੇ ਹੋਏ ਸਕੂਲਾਂ ਨੂੰ ਬੰਦ ਰੱਖਿਆ ਗਿਆ। ਬੰਦ ਕੀਤੇ ਗਏ ਪੋਸਟ ਸੈਕੰਡਰੀ ਕੈਂਪਸ ਵਿੱਚ ਬੀਸੀਆਈਟੀ ਤੇ ਡਗਲਸ ਕਾਲਜ ਤੇ ਕੈਪੀਲਾਨੋ ਯੂਨੀਵਰਸਿਟੀ ਵਰਗੇ ਕੈਂਪਸ ਵੀ ਸ਼ਾਮਲ ਸਨ। ਐਸਐਫਯੂ ਦੇ ਕੈਂਪਸ ਤਾਂ ਖੁੱਲ੍ਹੇ ਸਨ, ਪਰ ਕਲਾਸਾਂ ਤੇ ਟੈਸਟ ਰੱਦ ਕਰ ਦਿੱਤੇ ਗਏ ਸੀ।

ਇਲਾਕੇ ਵਿੱਚ ਬਰਫਬਾਰੀ ਨੇ ਜ਼ਬਰਦਸਤ ਦਸਤਕ ਦਿੱਤੀ ਹੈ। ਬਰਫਬਾਰੀ ਨੇ ਆਵਾਜਾਈ ਦੀ ਰਫਤਾਰ ‘ਤੇ ਵੀ ਬ੍ਰੇਕ ਲਾ ਦਿੱਤੀ ਹੈ। ਐਤਵਾਰ ਰਾਤ ਕਈ ਮੋੜਾਂ ‘ਤੇ ਗੱਡੀਆਂ ਨੂੰ ਫਿਸਲਦੇ ਹੋਏ, ਜਾਂ ਮੁਸ਼ਕਲ ਤੋਂ ਸੜਕ ‘ਤੇ ਗ੍ਰਿਪ ਬਣਾ ਕੇ ਅੱਗੇ ਵਧਦਾ ਵੇਖਿਆ ਜਾ ਸਕਦਾ ਸੀ। ਅਜਿਹੇ ਹੀ ਹਾਲਾਤ ਮੰਗਲਵਾਰ ਨੂੰ ਵੀ ਵੇਖੇ ਗਏ। ਸੋਮਵਾਰ ਸਵੇਰ ਦੇ ਹਾਲਾਤ ਕੁਝ ਬੇਹਤਰ ਸੀ, ਪਰ ਆਵਾਜਾਈ ਦੀ ਰਫਤਾਰ ਬੇਹੱਦ ਘਟ ਗਈ ਸੀ।

ਬੀਤੇ ਦੋ ਦਿਨਾਂ ਨੂੰ ਇਸ ਰੁੱਤ ਦੇ ਸਭ ਤੋਂ ਮੱਠੇ ਦਿਨ ਵੀ ਆਖਿਆ ਜਾ ਸਕਦਾ ਹੈ। ਹਾਲਾਂਕਿ ਕਾਮਿਆਂ ਨੇ ਸੜਕਾਂ ਤੋਂ ਬਰਫ ਹਟਾਉਣ ਲਈ ਐਤਵਾਰ ਰਾਤ ਤੋਂ ਹੀ ਕੰਮ ਸ਼ੁਰੂ ਕਰ ਦਿੱਤੇ ਸਨ, ਪਰ ਫੇਰ ਵੀ ਕਈ ਰਸਤਿਆਂ ‘ਤੇ ਕਾਫੀ ਬਰਫ ਪਈ ਸੀ। ਕਈ ਜਗ੍ਹਾ ਲੇਨ ਮਾਰਕਿੰਗਸ ਨੂੰ ਵੇਖਣ ਵਿੱਚ ਵੀ ਕਾਫੀ ਮੁਸ਼ਕਲ ਹੋ ਰਹੀ ਸੀ। ਮੰਗਲਵਾਰ ਤਕ ਸੜਕਾਂ ‘ਤੇ ਪਈ ਬਰਫ ਵੀ ਕਈ ਜਗ੍ਹਾ, ਗਾਰੇ ਵਰਗੀ ਬਣ ਗਈ ਸੀ, ਜਿਸ ਕਾਰਨ ਗੱਡੀਆਂ ਦੀ ਮੋੜ-ਮੁੜਾਈ ਵਿੱਚ ਜਾਂ ਚਲਾਈ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਸਨ।

ਕਈ ਮੁੱਖ ਰਸਤਿਆਂ ਤੇ ਕੁਝ ਕ੍ਰੈਸ਼ ਵਾਪਰੇ, ਜਦਕਿ ਕਈ ਜਗ੍ਹਾ ਬਰਫ ਵਿੱਚ ਤਿਲਕਣ ਕਾਰਨ ਗੱਡੀਆਂ ਦੇ ਖੜ੍ਹਨ ਜਾਂ ਪਾਸੇ ਖਿਸਕਣ ਬਾਰੇ ਵੀ ਖਬਰਾਂ ਸਨ। ਕੁਝ ਚਾਲਕਾਂ ਦੇ ਪਿਛਲੇ ਸ਼ੀਸ਼ੇ ਪੂਰੀ ਤਰ੍ਹਾਂ ਬਰਫ ਨਾਲ ਢੱਕੇ ਵੇਖੇ ਜਾ ਸਕਦੇ ਸਨ। ਯਾਦ ਰਹੇ ਇਸ ‘ਤੇ 109 ਡਾਲਰ ਦਾ ਜੁਰਮਾਨਾ ਹੈ। ਪੈਦਲ ਯਾਤਰੀਆਂ ਲਈ ਵੀ ਪ੍ਰੇਸ਼ਾਨੀ ਵਧੀ ਹੋਈ ਸੀ, ਕਿਉਂਕਿ ਸੜਕਾਂ ਦੇ ਪਾਸਿਆਂ ‘ਤੇ ਕਾਫੀ ਬਰਫ ਸੀ ਤੇ ਬੱਸਾਂ ਤੇ ਚੜ੍ਹਣਾ-ਉਤਰਨਾ ਵੀ ਮੁਸ਼ਕਲ ਸਾਬਤ ਹੋ ਰਿਹਾ ਸੀ।

About Admin

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com