Home / ਭਾਰਤ / ਸਮਝੌਤਾ ਐਕਸਪ੍ਰੈਸ ਮੁੜ ਪਈ ਲੀਹੇ,ਲੰਮੇ ਤਣਾਅ ਮਗਰੋਂ ਭਾਰਤ-ਪਾਕਿ ਤੋਂ ਠੰਢੀ ਹਵਾ ਦਾ ਬੁੱਲਾ

ਸਮਝੌਤਾ ਐਕਸਪ੍ਰੈਸ ਮੁੜ ਪਈ ਲੀਹੇ,ਲੰਮੇ ਤਣਾਅ ਮਗਰੋਂ ਭਾਰਤ-ਪਾਕਿ ਤੋਂ ਠੰਢੀ ਹਵਾ ਦਾ ਬੁੱਲਾ

ਪਿਛਲੇ ਕਈ ਦਿਨਾਂ ਤੋਂ ਜਾਰੀ ਖ਼ਤਰਨਾਕ ਤਣਾਅ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਮੁੜ ਤੋਂ ਅਮਨ ਦੇ ਰਾਹ ਪੈ ਗਏ ਜਾਪਦੇ ਹਨ। ਦੋਵਾਂ ਦੇਸ਼ਾਂ ਨੇ ਸਮਝੌਤਾ ਐਕਪ੍ਰੈਸ ਨੂੰ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਤੈਅ ਸਮੇਂ ਮੁਤਾਬਕ ਹੀ ਦੋਵੇਂ ਪਾਸਿਓਂ ਇਹ ਰੇਲ ਸੇਵਾ ਚੱਲੇਗੀ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰਨ ਮਗਰੋਂ ਭਾਰਤ ਨੇ ਵੀ ਇਸ ਰੇਲ ਨੂੰ ਬਰੇਕਾਂ ਲਾਉਣ ਦਾ ਫੈਸਲਾ ਕਰ ਲਿਆ ਸੀ। ਐਤਵਾਰ ਨੂੰ ਦਿੱਲੀ ਤੋਂ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਸੀ, ਪਰ ਹੁਣ ਇਹ ਰੇਲ ਆਪਣੇ ਤੈਅ ਸਮੇਂ ਤਕ ਚੱਲੇਗੀ।

ਭਾਰਤ ਤੋਂ ਸਮਝੌਤਾ ਐਕਸਪ੍ਰੈਸ ਐਤਵਾਰ ਤੇ ਬੁੱਧਵਾਰ ਵਾਲੇ ਦਿਨ ਚੱਲਦੀ ਹੈ ਅਤੇ ਪਾਕਿਸਤਾਨ ਤੋਂ ਸੋਮਵਾਰ ਤੇ ਵੀਰਵਾਰ ਵਾਲੇ ਦਿਨ ਚੱਲਦੀ ਹੈ। ਦੋਵੇਂ ਦੇਸ਼ਾਂ ਨੇ ਇਹ ਦੋਸਤੀ ਰੇਲ ਸੇਵਾ ਮੁਅੱਤਲ ਕਰਨ ਮਗਰੋਂ ਮੁੜ ਬਹਾਲ ਕਰ ਦਿੱਤੀ ਹੈ। ਇਸ ਤੋਂ ਇਲਾਵਾ ਦੋਵਾਂ ਗੁਆਂਢੀਆਂ ਦਰਮਿਆਨ ਬੱਸ ਸੇਵਾ ਵੀ ਚੱਲਦੀ ਹੈ, ਜੋ ਤਣਾਅ ਦੌਰਾਨ ਵੀ ਜਾਰੀ ਰਹੀ ਸੀ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com