Home / ਸਿਹਤ / ਜਾਣੋ ਕਿਵੇਂ ਹੋਵੇਗਾ ਕੇਸਰ ਨਾਲ ਮਿਰਗੀ ਦਾ ਇਲਾਜ਼

ਜਾਣੋ ਕਿਵੇਂ ਹੋਵੇਗਾ ਕੇਸਰ ਨਾਲ ਮਿਰਗੀ ਦਾ ਇਲਾਜ਼

ਮੈਡੀਕਲ ਗੁਣਾਂ ਨਾਲ ਭਰਿਆ ਕੇਸਰ ਦਾ ਸੇਵਨ ਸੁੰਦਰਤਾ ਦੇ ਨਾਲ-ਨਾਲ ਕਈ ਸਿਹਤ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਵਿਟਾਮਿਨ ਏ, ਫੋਕਲ ਐਸਿਡ, ਪੋਟਾਸ਼ੀਅਮ, ਕੈਲਸੀਅਮ, ਮਾਂਗਨੀਜ, ਸਲੇਨੀਅਮ, ਜੌਨ ਤੇ ਮਗਨੀਸੀਅਮ ਗੁਣਾਂ ਨਾਲ ਭਰਪੂਰ ਕੇਸਰ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਬਚਾਉਂਦਾ ਹੈ। ਪਰ ਇੱਕ ਖੋਜ ਅਨੁਸਾਰ ਪਤਾ ਚੱਲਿਆ ਹੈ ਕਿ ਕੇਸਰ ਮਿਰਗੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਕੇਸਰ ਤੋਂ ਇਕ ਅਜਿਹੀ ਦਵਾਈ ਬਣੀ ਹੋਈ ਹੈ, ਜੋ ਕਿ ਮਿਰਗੀ ਦੇ ਰੋਗ ਲਈ ਬਹੁਤ ਲਾਭਕਾਰੀ ਹੈ।

* ਕੇਸਰ ਤੋਂ ਹੋਵੇਗਾ ਮਿਰਗੀ ਦਾ ਇਲਾਜ

ਇਹ ਦਵਾਈ ਸੀ ਐਸ ਆਈ ਆਰ – ਆਈਐਚਬੀਟੀ ਪਾਲਮਪੁਰ ਦੀ ਲੈਬ ‘ਚ ਤਿਆਰ ਕੀਤੀ ਗਈ ਹੈ। ਇਸ ਦਵਾਈ ਨੂੰ ਦੇਖਣ ਲਈ ਚੂਹਿਆਂ ਉਪਰ ਇਸ ਦਾ ਪ੍ਰਯੋਗ ਕੀਤਾ ਗਿਆ ਹੈ। ਕੇਸਰ ਉੱਤੇ ਲੰਬੇ ਸਮੇਂ ਤੋਂ ਖੋਜ ਕਰਨ ਤੋਂ ਬਾਅਦ ਵਿਗਿਆਨ ‘ਚ ਇੱਕ ਤੱਤ ਮਿਲਿਆ ਹੈ, ਜੋ ਕਿ ਮਿਰਗੀ ਦੇ ਦੌਰੇ ਦੀ ਸਮਰੱਥਾ ਘੱਟਦੀ ਹੈ।

  • ਕਸ਼ਮੀਰ ਤੋਂ ਇਲਾਵਾ ਕਈ ਰਾਜਾਂ ‘ਚ ਹੋ ਰਹੀ ਹੈ ਕੇਸਰ ਦੀ ਖੇਤੀ-ਕੇਸਰ ਦੁਨੀਆ ਦੇ ਸਭ ਤੋਂ ਮਹਿੰਗੇ ਮਸਲਿਆਂ ‘ਚੋਂ ਇੱਕ ਹੈ। ਇਸ ਦੀ ਖੇਤੀ ਠੰਡੇ ਇਲਾਕਿਆਂ ‘ਚ ਕੀਤੀ ਜਾਂਦੀ ਹੈ।
  • ਭਾਰਤ ‘ਚ ਕੇਸਰ ਦੇ ਉਤਪਾਦਨ ਲਈ ਕਸ਼ਮੀਰ ਨੂੰ ਵਧੀਆ ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਇਰਾਨ ਵੀ ਕੇਸਰ ਉਤਪਾਦਨ ਦਾ ਸਭ  ਤੋਂ ਵੱਡਾ ਕੇਂਦਰ ਹੈ।
  • ਕੇਸਰ ਦੇ ਫ਼ਾਇਦੇ ਦੇਖ ਕਿ ਹੁਣ ਭਾਰਤ ਦੇ ਕਈ ਰਾਜਾਂ ਇਸ ਦਾ ਉਤਪਾਦਨ ਸ਼ੁਰੂ ਕੀਤਾ ਗਿਆ।
  • ਉੱਤਰਾਖੰਡ, ਤਾਮਿਲਨਾਡੂ, ਮਣੀਪੁਰ, ਤੇ ਅਰੁਣਾਚਲ ਵਰਗੇ ਕਈ ਸ਼ਹਿਰਾਂ ‘ਚ ਕੇਸਰ ਦੇ ਉਤਪਾਦਨ ਦਾ ਟ੍ਰਾਯਲ ਸ਼ੁਰੂ ਕੀਤਾ ਗਿਆ।

*ਔਰਤਾਂ ਲਈ ਫਾਇਦੇਮੰਦ

  • ਕੇਸਰ ਵਾਲੇ ਦੁੱਧ ਜਾਂ ਪਾਣੀ ‘ਚ ਬਹੁਤ ਸਾਰੇ ਖਣਿਜ ਪਦਾਰਥ ਹੁੰਦੇ ਹਨ। ਜੋ ਔਰਤਾਂ ਦੀ ਪੀਰੀਅਡਜ਼ ਤੇ ਬਿਊਟੀ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।
  • ਕੇਸਰ ‘ਚ ਵਿਟਾਮਿਨ ਏ, ਫੋਕਲ ਐਸਿਡ, ਪੋਟਾਸ਼ੀਅਮ, ਕੈਲਸੀਅਮ, ਮੈਗਨੀਜ਼, ਸਿਲੇਨੀਅਮ, ਜਿੰਕ ਤੇ ਮੈਗਨੀਸੀਅਮ ਦੇ ਗੁਣ ਹੁੰਦੇ ਹਨ। ਜੋ ਔਰਤਾਂ ਲਈ ਬਹੁਤ ਜ਼ਰੂਰੀ ਤੇ ਫਾਇਦੇਮੰਦ ਹਨ।

*ਕੇਸਰ ਖਾਣ ਦਾ ਸਹੀ ਤਰੀਕਾ

  • ਇੱਕ ਕੱਪ ਉਬਲਦੇ ਪਾਣੀ ‘ਚ ਕੇਸਰ ਦੇ 3-4 ਧਾਗੇ ਪਾਉ , ਇਸ ਨੂੰ 10 ਮਿੰਟ ਲਈ ਉਬਲਣ ਦਿਓ।
  • ਚਾਹ ਵਾਂਗ ਇਸ ਦਾ ਸੇਵਨ ਕਰੋ।
  • ਇੱਕ ਕੱਪ ਦੁੱਧ ‘ਚ ਚੀਨੀ ਤੇ 2-3 ਧਾਗੇ ਕੇਸਰ ਦੇ ਪਾ ਕਿ 5 ਮਿੰਟ ਲਈ ਉਬਾਲ ਕਿ ਪੀਓ।
  • ਖੀਰ, ਸਬਜ਼ੀ ਜਾਂ ਸਲਾਦ ‘ਚ ਇੱਕ ਮਿਲੀਗ੍ਰਾਮ ਕੇਸਰ ਪਾਊਡਰ ਪਾ ਕਿ ਖਾ ਸਕਦੇ ਹੋ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com