Home / ਭਾਰਤ / ਮੀਂਹ ਬਾਅਦ ਠੰਢ ਵਧੀ, ਦਿੱਲੀ–NCR ’ਚ ਬਦਲਿਆ ਮੌਸਮ ਦਾ ਮਿਜ਼ਾਜ

ਮੀਂਹ ਬਾਅਦ ਠੰਢ ਵਧੀ, ਦਿੱਲੀ–NCR ’ਚ ਬਦਲਿਆ ਮੌਸਮ ਦਾ ਮਿਜ਼ਾਜ

ਰਾਜਧਾਨੀ ਦਿੱਲੀ ਵਿਚ ਮੌਸਮ ਨੇ ਇਕ ਵਾਰ ਫਿਰ ਕਰਵਟ ਲਈ ਹੈ। ਵੀਰਵਾਰ ਦੀ ਸਵੇਰੇ ਪੂਰੇ ਦਿੱਲੀ ਐਨਸੀਆਰ ’ਚ ਹੋਈ ਬਾਰਿਸ਼ ਦੇ ਬਾਅਦ ਮੌਸਮ ਦਾ ਮਿਜ਼ਾਜ ਅਚਾਨਕ ਬਦਲ ਗਿਆ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਦਿੱਲੀ ਵਿਚ ਵੀਰਵਾਰ ਨੂੰ ਮੀਂਹ ਨਾਲ ਗੜ੍ਹੇਆਂ ਦੀ ਸੰਭਾਵਨਾ ਪ੍ਰਗਟਾਈ ਸੀ।

ਲਗਾਤਾਰ ਚਾਰ ਦਿਨਾਂ ਤੋਂ ਪ੍ਰਦੂਸ਼ਣ ਦੇ ਪੱਧਰ ਵਿਚ ਹੋ ਰਿਹਾ ਵਾਧੇ ’ਚ ਅੱਜ ਦੀ ਬਾਰਿਸ਼ ਨਾਲ ਥੋੜ੍ਹਾ ਸੁਧਾਰ ਆਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਬੁੱਧਵਾਰ ਨੂੰ ਸਮਗ੍ਰ ਦਿੱਲੀ ਦੀ ਹਵਾਂ ਸੂਚਅੰਕ 367 ਦਰਜ ਕੀਤਾ ਹੈ, ਜੋ ਮੰਗਲਵਾਰ ਨੂੰ ਦਰਜ ਸੂਚਅੰਕ 342 ਤੋਂ 25 ਜ਼ਿਆਦਾ ਹੈ। ਅੱਜ ਸਵੇਰੇ ਹੋਈ ਬਾਰਿਸ਼ ਨਾਲ ਮੌਸਮ ਵਿਚ ਥੋੜ੍ਹਾ ਬਦਲਾਅ ਹੋਇਆ ਹੈ ਅਤੇ ਦਿੱਲੀ ਦੀ ਹਵਾ ਗੁਣਵਤਾ ਥੋੜ੍ਹਾ ਸੁਧਾਰ ਆਇਆ ਹੈ।

ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਅਸਮਾਨ ਵਿਚ ਬੱਦਲ ਛਾਏ ਰਹਿਣਗੇ ਉਥੇ ਐਤਵਾਰ ਨੂੰ ਬੱਦਲ ਛਾਏ ਰਹਿਣ ਦੇ ਨਾਲ ਹਵਾ ਵੀ ਚੱਲੇਗੀ। ਜਦੋਂਕਿ ਸੋਮਵਾਰ ਨੂੰ ਦਿਨ ਵਿਚ ਤੇਜ ਹਵਾ ਚਲ ਸਕਦੀ ਹੈ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com