Monday , April 29 2024
Home / ਰਾਜਨੀਤੀ / ਜਾਣੋ ਅੱਜ ਦੀਆਂ ਕੀਮਤਾਂ ਫਿਰ ਮਹਿੰਗਾ ਹੋਇਆ ਪੈਟਰੋਲ

ਜਾਣੋ ਅੱਜ ਦੀਆਂ ਕੀਮਤਾਂ ਫਿਰ ਮਹਿੰਗਾ ਹੋਇਆ ਪੈਟਰੋਲ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹਲਚਲ ਅਜੇ ਵੀ ਜਾਰੀ ਹੈ। ਬੁੱਧਵਾਰ ਨੂੰ ਇਹਨਾਂ ਦੀ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ, ਪਰ ਵੀਰਵਾਰ ਨੂੰ ਇੱਕ ਵਾਰ ਫਿਰ ਫਿਊਲ ਦੇ ਮੁੱਲ ਵਿੱਚ ਵਾਧਾ ਕੀਤਾ ਗਿਆ ਹੈ। ਵੀਰਵਾਰ ਨੂੰ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਲਈ ਤੁਹਾਨੂੰ 76. 59 ਰੁਪਏ ਪ੍ਰਤੀ ਲੀਟਰ ਦੇਣੇ ਪੈ ਰਹੇ ਹਨ। ਬੁੱਧਵਾਰ ਨੂੰ ਇੱਥੇ ਇਸਦੀ ਕੀਮਤ 76. 53 ਰੁਪਏ ਪ੍ਰਤੀ ਲੀਟਰ ਸੀ। ਮੁੰਬਈ ਵਿੱਚ ਪੈਟਰੋਲ 84 ਦੇ ਕਰੀਬ ਪਹੁੰਚ ਗਿਆ ਹੈ। ਇੱਥੇ 83. 97 ਰੁਪਏ ਪ੍ਰਤੀ ਲੀਟਰ ਦਾ ਪੈਟਰੋਲ ਮਿਲ ਰਿਹਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਇਹ 83. 91 ਦੇ ਪੱਧਰ ਉੱਤੇ ਸੀ।

ਕਲਕੱਤਾ ਦੀ ਗੱਲ ਕਰੀਏ ਤਾਂ ਇੱਥੇ ਇੱਕ ਲੀਟਰ ਪੈਟਰੋਲ 79. 26 ਰੁਪਏ ਦਾ ਹੋ ਗਿਆ ਹੈ। ਬੁੱਧਵਾਰ ਨੂੰ ਇਹ 79. 20 ਉੱਤੇ ਸੀ। ਚੇਨਈ ਵਿੱਚ ਇੱਕ ਲੀਟਰ ਪੈਟਰੋਲ 79. 49 ਰੁਪਏ ਦਾ ਹੋ ਗਿਆ ਹੈ। ਇੱਕ ਦਿਨ ਪਹਿਲਾਂ ਇਹ 79. 43 ਰੁਪਏ ਦਾ ਮਿਲ ਰਿਹਾ ਸੀ। ਡੀਜ਼ਲ ਦੀ ਗੱਲ ਕਰੀਏ ਤਾਂ ਇਸਦੀ ਕੀਮਤਾਂ ਵਿੱਚ ਵੀ ਅੱਜ ਉਛਾਲ ਦੇਖਣ ਨੂੰ ਮਿਲਿਆ ਹੈ। ਦਿੱਲੀ ਵਿੱਚ ਬੁੱਧਵਾਰ ਨੂੰ 68. 23 ਦਾ ਮਿਲ ਰਿਹਾ ਇੱਕ ਲੀਟਰ ਡੀਜ਼ਲ ਅੱਜ 68. 30 ਰੁਪਏ ਉੱਤੇ ਪਹੁੰਚ ਗਿਆ ਹੈ।

ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਇੱਕ ਲੀਟਰ ਡੀਜ਼ਲ ਲਈ ਅੱਜ 72. 47 ਰੁਪਏ ਦੇਣੇ ਪੈ ਰਹੇ ਹਨ, ਜੋ ਬੁੱਧਵਾਰ ਦੇ ਮੁਕਾਬਲੇ 7 ਪੈਸੇ ਜ਼ਿਆਦਾ ਹੈ। ਕਲਕੱਤਾ ਵਿੱਚ 70. 85 ਅਤੇ ਚੇਨਈ ਵਿੱਚ 72. 10 ਰੁਪਏ ਦਾ ਇੱਕ ਲੀਟਰ ਡੀਜ਼ਲ ਮਿਲ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆ ਰਹੇ ਉਤਾਰ – ਚੜਾਅ ਦੇ ਚਲਦੇ ਘਰੇਲੂ ਪੱਧਰ ਉੱਤੇ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਉਤਾਰ – ਚੜਾਅ ਦੇਖਣ ਨੂੰ ਮਿਲ ਰਿਹਾ ਹੈ।

 

About Admin

Check Also

ਰਾਹੁਲ ਗਾਂਧੀ ਦੀ ਭੁੱਖ-ਹੜਤਾਲ ਦੀ ਜਗ੍ਹਾ ਤੋਂ ਵਾਪਸ ਭੇਜੇ ਗਏ ਸੱਜਨ-ਟਾਈਟਲਰ

ਕਾਂਗਰਸ ਪਾਰਟੀ ਸੋਮਵਾਰ ਨੂੰ ਕੇਂਦਰ ਸਰਕਾਰ ਦੇ ਖਿਲਾਫ ਦੇਸ਼ ਭਰ ‘ਚ ਵਰਤ ਅਤੇ ਧਰਨਾ ਕਰ …

WP Facebook Auto Publish Powered By : XYZScripts.com