Thursday , May 16 2024
Home / ਗੈਜੇਟਜ਼ / ‘ਸ਼ੱਕੀ ਅਕਾਊਂਟਸ’ ਦੀ ਪਛਾਣ ਕਰਣ ਲਈ ਨਵਾਂ ਫ਼ੀਚਰ ਲਿਆ ਰਹੀ ਹੈ Facebook

‘ਸ਼ੱਕੀ ਅਕਾਊਂਟਸ’ ਦੀ ਪਛਾਣ ਕਰਣ ਲਈ ਨਵਾਂ ਫ਼ੀਚਰ ਲਿਆ ਰਹੀ ਹੈ Facebook

ਸੋਸ਼ਲ ਨੈੱਟਵਰਕਿੰਗ ਸਾਈਟ Facebook ਸ਼ੱਕੀ ਅਕਾਊਂਟਸ ‘ਤੇ ਸ਼ਿਕੰਜਾ ਕੱਸਣ ਲਈ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ, ਜਿਸ ਰਾਹੀਂ ਤੁਹਾਡੇ ਮੈਸੇਂਜਰ ‘ਤੇ ਡਾਇਰੈਕਟ ਮੈਸੇਜ ਭੇਜਣ ਵਾਲੇ ਸ਼ੱਕੀ ਅਕਾਊਂਟਸ ਦੀ ਪਛਾਣ ਹੋ ਸਕੇਗੀ। ਇਕ ਰਿਪੋਰਟ ਮੁਤਾਬਕ, ਇਹ ਨਵਾਂ ਫੀਚਰ ਜਲਦੀ ਹੀ ਲਾਈਵ ਹੋ ਸਕਦਾ ਹੈ।
ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਇਹ ਨਵਾਂ ਫੀਚਰ ਜਦੋਂ ਲਾਈਵ ਹੋਵੇਗਾ ਤਾਂ ਡਾਇਰੈਕਟ ਮੈਸੇਜ ਭੇਜਣ ਵਾਲਿਆਂ ਬਾਰੇ ਐਡੀਸ਼ਨਲ ਇਨਫਾਰਮੇਸ਼ਨ ਦੇਵੇਗਾ। ਮਤਲਬ ਕਿ ਇਹ ਫੀਚਰ ਤੁਹਾਨੂੰ ਅਣਪਛਾਤੇ ਵਿਅਕਤੀ ਦੁਆਰਾ ਮੈਸੇਜ ਭੇਜੇ ਜਾਣ ‘ਤੇ ਉਸ ਦੀ ਜਾਣਕਰੀ ਦੇਵੇਗਾ। ਫੇਸਬੁੱਕ ‘ਤੇ ਕਈ ਵਾਰ ਅਣਪਛਾਤੇ ਵਿਅਕਤੀ ਮੈਸੇਜ ਭੇਜਦੇ ਰਹਿੰਦੇ ਹਨ, ਇਨ੍ਹਾਂ ‘ਚੋਂ ਕਈ ਮੈਸੇਜ ਗੁੰਮਰਾਹ ਕਰਨ ਵਾਲੇ ਹੁੰਦੇ ਹਨ ਜੋ ਕਿ ਫਰਜ਼ੀ ਅਕਾਊਟਸ ‘ਚੋਂ ਆਉਂਦੇ ਹਨ। ਹੁਣ ਫੇਸਬੁੱਕ ਅਜਿਹੇ ਮੈਸੇਜ ‘ਤੇ ਰੋਕ ਲਗਾਉਣ ਦੀ ਤਿਆਰੀ ‘ਚ ਹੈ।

ਫੇਸਬੁੱਕ ਦੀ ਮੈਸੇਂਜਰ ਟੀਮ ਨੇ ਮਦਰਬੋਰਡ ਨਾਲ ਗੱਲਬਾਤ ‘ਚ ਕਿਹਾ ਹੈ ਕਿ ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਹ ਫੀਚਰ ਸਕੈਮ ਅਤੇ ਆਈਸੋਲੇਟਿਡ ਮੈਸੇਜਿਸ ਤੋਂ ਛੁਟਕਾਰਾ ਦਿਵਾਏਗਾ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਜਿਥੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀਆਂ ਦੀ ਲਿਸਟ ‘ਚ ਸ਼ਾਮਲ ਹੋ ਗਏ ਹਨ, ਦੂਜੇ ਪਾਸੇ ਫੇਸਬੁੱਕ ‘ਤੇ ਬ੍ਰਿਟੇਨ ਦੀ ਇਕ ਕਮੇਟੀ ਨੇ ਭਾਰੀ ਜੁਰਮਾਨਾ ਲਗਾ ਦਿੱਤਾ ਹੈ। ਇਹ ਜੁਰਮਾਨਾ ਯੂਜ਼ਰਸ ਦੇ ਡਾਟਾ ਨੂੰ ਸੁਰੱਖਿਅਤ ਕਰਨ ‘ਚ ਅਸਫਲ ਰਹਿਣ ‘ਤੇ ਲਗਾਇਆ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਵ੍ਹੱਟਸਐਪ ਵਾਲਾ ਫੀਚਰ ਹੁਣ ਫੇਸਬੁੱਕ ਮੈਸੇਂਜਰ ਤੇ ਵੀ

Facebook Messanger ਵਿੱਚ ਵੀ ਹੁਣ WhatsApp ਵਾਂਗ ਦੂਜੇ ਵਿਅਕਤੀ ਨੂੰ ਭੇਜੇ ਗਏ ਸੁਨੇਹੇ ਨੂੰ ਹਟਾਉਣ …

WP Facebook Auto Publish Powered By : XYZScripts.com