Home / ਸਿਹਤ / ਇਹ ਬੁਰਾ ਪ੍ਰਭਾਵ ਪੈ ਰਿਹਾ ਹੈ ਬੱਚਿਆਂ ਨੂੰ ਪਰਸਨਲ TV ਤੋਂ …

ਇਹ ਬੁਰਾ ਪ੍ਰਭਾਵ ਪੈ ਰਿਹਾ ਹੈ ਬੱਚਿਆਂ ਨੂੰ ਪਰਸਨਲ TV ਤੋਂ …

ਮੰਨਿਆ ਜਾਂਦਾ ਹੈ ਕਿ ਅਸੀਂ ਜੋ ਆਦਤਾਂ ਬਚਪਨ ‘ਚ ਸਿੱਖਦੇ ਹਾਂ। ਉਹਨਾਂ ਦਾ ਅਸਰ ਸਾਰੀ ਜਿੰਦਗੀ ਸਾਡੇ ਉੱਪਰ ਰਹਿੰਦਾ ਹੈ। ਅੱਜ ਕੱਲ੍ਹ ਦੇ ਬੱਚਿਆਂ ‘ਚ ਬਾਹਰ ਖੇਡਣ ਦੀ ਬਜਾਏ ਘਰ ‘ਚ ਜਿਆਦਾ ਸਮਾਂ ਬੈਠ ਕੇ ਟੈਲੀਵਿਜ਼ਨ ਦੇਖਦੇ ਹਨ। ਟੈਲੀਵਿਜ਼ਨ ਦੇਖਣਾ ਕੋਈ ਬੁਰੀ ਗੱਲ ਨਹੀਂ ਪਰ ਕੁੱਝ ਬੁਰੀਆਂ ਆਦਤਾਂ ਲੱਗ ਜਾਂਦੀਆਂ ਹਨ। ਜਿਸ ਦੇ ਸਾਨੂੰ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਛੋਟੀ ਉਮਰ ਦੇ ਬੱਚੇ ਜੇਕਰ ਜਿਆਦਾ ਟੀ.ਵੀ. ਦੇਖਦੇ ਹਨ ਤਾਂ ਇਸ ਨਾਲ ਉਹਨਾਂ ਦੀ ਮਾਨਸਿਕ ਤੇ ਸਰੀਰਕ ਵਿਕਾਸ ਉੱਪਰ ਅਸਰ ਪੈਂਦਾ ਹੈ। ਜਿਆਦਾ ਟੀ . ਵੀ . ਦੇਖਣ ਵਾਲੇ ਬੱਚੇ ਜੰਕ ਭੋਜਨ ਵੱਲ ਖਿੱਚੇ ਜਾਂਦੇ ਹਨ।

ਇੱਕ ਰਿਸਰਚ ਤੋਂ ਪਤਾ ਚੱਲਿਆ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਛੋਟੀ ਉਮਰ ‘ਚ ਉਹਨਾਂ ਦਾ ਅਲੱਗ ਟੀ.ਵੀ. ਦੇ ਦਿੱਤਾ ਜਾਂਦਾ ਹੈ ਤਾਂ ਇਸ ਦਾ ਅਸਰ ਉਹਨਾਂ ਦੇ ਮਾਨਸਿਕ,ਸਰੀਰਕ ਤੇ ਸਮਾਜਿਕ ਵਿਕਾਸ ਉੱਪਰ ਹੁੰਦਾ ਹੈ। ਮਾਹਿਰਾਂ ਨੇ 1859 ਵਾਲੇ ਬੱਚਿਆਂ ਦਾ ਡਾਟਾ ਲਿਆ ਜਿਹੜੇ ਕਿ 1997 ਤੋਂ 1998 ‘ਚ ਪੈਂਦਾ ਹੋਏ ਸਨ। ਉਹਨਾਂ ਨੇ 13 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਦਾ ਵੀ ਅਧਿਐਨ ਕੀਤਾ।

ਉਹਨਾਂ ਦੇ ਸਰੀਰ ਦੇ ਮਾਸ ਨੂੰ ਚੈੱਕ ਕੀਤਾ, ਉਹਨਾਂ ਦੇ ਖਾਣ ਦੀਆਂ ਆਦਤਾਂ ਤੇ ਉਹਨਾਂ ਦੇ ਅਧਿਆਪਕ ਤੋਂ ਉਹਨਾਂ ਦੇ ਵਿਵਹਾਰ ਵਾਰੇ ਜਾਣਕਾਰੀ ਪ੍ਰਾਪਤ ਕੀਤੀ। ਬੱਚੇ ਕਿਸ ਤਰ੍ਹਾਂ ਦੇ ਲੋਕਾਂ ਨਾਲ ਬੈਠਦੇ ਹਨ। ਉਹ ਚੰਗੇ ਹਨ ਜਾਂ ਬੁਰੇ ਇਸ ਦਾ ਅਸਰ ਵੀ ਬੱਚਿਆਂ ਉੱਪਰ ਬਹੁਤ ਪੈਂਦਾ ਹੈ।    ਜਿਆਦਾ ਟੀ.ਵੀ ਦੇਖਣ ਨਾਲ ਬੱਚਿਆਂ ਦੀ ਸਿਹਤ ਉੱਪਰ ਬਹੁਤ ਮਾੜਾ ਅਸਰ ਹੁੰਦਾ ਹੈ। ਉਹਨਾਂ ਦਾ ਧਿਆਨ ਪੜ੍ਹਾਈ ‘ਚ ਲੱਗਣ ਦੀ ਵਜਾਏ ਟੀ.ਵੀ. ਦੇ ਪ੍ਰੋਗਰਾਮ ‘ਚ ਹੁੰਦਾ ਹੈ।  ਉਹ ਟੀ.ਵੀ. ਦੇਖਦੇ ਦੇਖਦੇ ਉਸ ‘ਚ ਇਨ੍ਹਾਂ ਜਿਆਦਾ ਖੁਬ ਜਾਂਦੇ ਹਨ। ਉਹਨਾਂ ਨੂੰ ਨਾ ਤਾਂ ਆਪਣੇ ਖਾਣ ਪੀਣ ਤੇ ਨਾ ਇਹ ਪਤਾ ਚਲਦਾ ਹੈ ਕੇ ਉਹਨਾਂ ਦੇ ਆਸ ਪਾਸ ਕੀ ਹੋ ਰਿਹਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com