Home / ਜਰਨਲ ਨੋਲਜ / ਪੈਨ ਕਾਰਡ ‘ਤੇ ਨੰਬਰ ਦੇ ਨਾਲ ਅਲਫਾਬੈੱਟ…ਲਿਖਣ ਦਾ ਜਾਣੋ ਕਾਰਨ

ਪੈਨ ਕਾਰਡ ‘ਤੇ ਨੰਬਰ ਦੇ ਨਾਲ ਅਲਫਾਬੈੱਟ…ਲਿਖਣ ਦਾ ਜਾਣੋ ਕਾਰਨ

ਪੈਨ ਕਾਰਡ ਯਾਨੀ ਪਰਮਾਨੈਂਟ ਅਕਾਉਂਟ ਨੰਬਰ ਵਿੱਚ ਤੁਸੀਂ ਗੌਰ ਨਾਲ ਵੇਖਿਆ ਹੋਵੇਗਾ ਤਾਂ ਪਾਇਆ ਹੋਵੇਗਾ ਕਿ ਸ਼ੁਰੂਆਤ ਦੇ ਤਿੰਨ ਅੱਖਰ ਅੰਗਰੇਜ਼ੀ ਅਲਫਾਬੈੱਟ ਹੁੰਦੇ ਹਨ । ਤਿੰਨੋ ਅਲਫਾਬੈੱਟ AAA ਤੋਂ ZZZ ਤੱਕ ਵਿੱਚ ਕੁੱਝ ਵੀ ਹੋ ਸਕਦੇ ਹਨ।ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪੈਨ ਕਾਰਡ ਉੱਪਰ ਇਹ ਤਿੰਨ ਅਲਫਾਬੈੱਟ ਇਨਕਮ ਟੈਕਸ ਵਿਭਾਗ ਆਪਣੇ ਨਿਯਮਾਂ ਦੇ ਹਿਸਾਬ ਨਾਲ ਲਗਾਉਂਦੀ ਹੈ।

ਚੌਥਾ ਅੱਖਰ ਇਨਸਾਨ ਜਾਂ ਕਿਸੇ ਕਾਪੋਰੇਟ ਸਟੇਟਸ ਨੂੰ ਦਰਸਾਉਂਦਾ ਹੈ।

P:- ਅਲਫਾਬੈੱਟ P ਦਾ ਮਤਲਬ ਹੁੰਦਾ ਹੈ ਪਰਸਨਲ ਯਾਨੀ ਇੱਕ ਵਿਅਕਤੀ ਦਾ

F:- F ਦਾ ਮਤਲਬ ਫਰਮ ( ਪੇਸ਼ਾ – ਸੰਘ )

C:-ਅਲਫਾਬੈੱਟ C ਦਾ ਮਤਲਬ ਕੰਪਨੀ ਹੁੰਦਾ ਹੈ ।

A:- ਅੰਗਰੇਜ਼ੀ ਦਾ ਪਹਿਲਾ ਅੱਖਰ A ਦਾ ਮਤਲੱਬ ਐਸੋਸੀਏਸ਼ਨ ਹੁੰਦਾ ਹੈ ।

T :-ਅੱਖਰ T ਦਾ ਮਤਲਬ ਹੁੰਦਾ ਹੈ ਟਰੱਸਟ

H:-ਅੰਗਰੇਜ਼ੀ ਅਲਫਾਬੈੱਟ H ਦਾ ਮਤਲਬ ਹਿੰਦੂ ਅਨਡਿਵਾਈਡਿਡ ਫੈਮਿਲੀ ਹੁੰਦਾ ਹੈ ।

B:-ਅਲਫਾਬੈੱਟ B ਮਤਲਬ ਹੁੰਦਾ ਹੈ ਬਾਡੀ ਆਫ ਇੰਡਵਿਜ਼ੂਅਲ

L :ਦਾ ਮਤਲੱਬ ਲੋਕਲ ਹੁੰਦਾ ਹੈ ।

J :ਅਲਫਾਬੈੱਟ J ਬੇਹੱਦ ਖਾਸ ਹੁੰਦਾ ਹੈ ਇਸਦਾ ਮਤਲਬ ਆਰਟੀਫਿਸ਼ਅਲ ਜਿਉਡੀਸ਼ੀਅਲ ਪਰਸਨ ਹੁੰਦਾ ਹੈ ।

G:-ਪੈਨ ਕਾਰਡ ਦਾ ਆਖਰੀ ਅਲਫਾਬੈੱਟ ਹੁੰਦਾ ਹੈ G ਜੋ ਕਿ ਬੇਹੱਦ ਖਾਸ ਲੋਕਾਂ ਦਾ ਹੁੰਦਾ ਹੈ ਇਸਦਾ ਮਤਲਬ ਸਰਕਾਰ ਹੈ ।

ਪੰਜਵਾਂ ਅਲਫਾਬੇਟ ਪੈਨਕਾਰਡ ਧਾਰਕ ਦੇ ਸਰਨੇਮ ਦੇ ਅਨੁਸਾਰ ਹੁੰਦਾ ਹੈ । ਜਿਵੇਂ ਜੇਕਰ ਤੁਹਾਡਾ ਸਰਨੇਮ Shah ਹੈ ਤਾਂ ਇਹ ਅੱਖਰ S ਪ੍ਰਿੰਟ ਹੋਵੇਗਾ ।

PAN 10 digits meaning

ਹੁਣ ਵੱਧਦੇ ਹਾਂ ਅੱਗੇ ਹੁਣ ਜੋ ਵੀ ਗਿਣਤੀ ਹੁੰਦੀ ਹੈ ਉਹ ਇਨਕਮ ਟੈਕਸ ਡਿਪਾਰਟਮੈਂਟ ਦੇ ਦੁਆਰਾ ਤੁਹਾਡੇ ਸੀਰੀਅਲ ਦੇ ਅਨੁਸਾਰ ਲਗਾਏ ਜਾਂਦੇ ਹਨ।ਹੁਣ ਗੱਲ ਆਉਂਦੀ ਹੈ ਸਭ ਤੋਂ ਮਹੱਤਵਪੂਰਣ ਆਖਰੀ ਅਲਫਾਬੈੱਟ ਦੀ ਜੋ ਅੰਗਰੇਜ਼ੀ ਅਲਫਾਬੈੱਟ ਹੁੰਦਾ ਹੈ । ਇਸਨ੍ਹੂੰ ਇਨਕਮ ਟੈਕਸ ਦੀ ਭਾਸ਼ਾ ਵਿੱਚ ਚੈੱਕ ਅਲਫਾਬੇਟ ਕਹਿੰਦੇ ਹਨ ।

About Admin

Check Also

ਇਨ੍ਹਾਂ ਰਾਸ਼ੀਆਂ ਵਾਲੇ ਲੜਕੇ ਹੁੰਦੇ ਹਨ ਬੇਵਫਾ

ਜ਼ਿਆਦਾਤਰ ਲੋਕ ਬਿਨਾ ਸੋਚੇ-ਸਮਝੇ ਕਿਸੇ ਨਾ ਕਿਸੇ ਦੀ ਪਰਸਨੈਲਿਟੀ ਦੇਖ ਕੇ ਉਸ ਨੂੰ ਦਿਲ ਦੇ …

WP Facebook Auto Publish Powered By : XYZScripts.com