Home / ਦੁਨੀਆਂ / ਉੱਤਰੀ ਕੋਰੀਆ ਨੇ ਇਕ ਪ੍ਰਮਾਣੂ ਮਿਜ਼ਾਈਲ ਦਾ ਕੀਤਾ ਪਰੀਖਣ …ਜੋ ਬਚਾਏਗਾ ਪ੍ਰਮਾਣੂ ਹਮਲੇ ਤੋਂ

ਉੱਤਰੀ ਕੋਰੀਆ ਨੇ ਇਕ ਪ੍ਰਮਾਣੂ ਮਿਜ਼ਾਈਲ ਦਾ ਕੀਤਾ ਪਰੀਖਣ …ਜੋ ਬਚਾਏਗਾ ਪ੍ਰਮਾਣੂ ਹਮਲੇ ਤੋਂ

ਉੱਤਰੀ ਕੋਰੀਆ ਨੇ ਇਕ ਪ੍ਰਮਾਣੂ ਮਿਜ਼ਾਈਲ ਦਾ ਪਰੀਖਣ ਕੀਤਾ ਸੀ, ਜਿਸ ਤੋਂ ਬਾਅਦ ਜਾਪਾਨ ਦੇ ਲੋਕਾਂ ‘ਚ ਡਰ ਦਾ ਮਾਹੌਲ ਹੈ ਉਹ ਆਪਣੀ ਸੁਰੱਖਿਆ ਲਈ ਪ੍ਰਮਾਣੂ ਸ਼ੈਲਟਰ ਬਣਾ ਰਹੇ ਹਨ। ਇਨ੍ਹਾਂ ਪ੍ਰਮਾਣੂ ਸ਼ੈਲਟਰਾਂ ਨੂੰ ਫਾਲਆਊਟ ਸ਼ੈਲਟਰ ਵੀ ਕਿਹਾ ਜਾਂਦਾ ਹੈ।

ਉੱਤਰੀ ਕੋਰੀਆ ਜਿਸ ਤਰ੍ਹਾਂ ਆਪਣੀ ਪ੍ਰਮਾਣੂ ਸ਼ਕਤੀ ਵਧਾਉਂਦਾ ਜਾ ਰਿਹਾ ਹੈ, ਉਸ ਦੇ ਬਾਰੇ ‘ਚ ਰੱਖਿਆ ਮਾਹਿਰਾਂ ਅਤੇ ਫਾਲਆਊਟ ਸ਼ੈਲਟਰ ਬਣਾਉਣ ਵਾਲੀ ਇਕ ਜਾਪਾਨੀ ਕੰਪਨੀ ਉਕਾਸਾ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਕੋਲੋਂ ਜ਼ਿਆਦਾ ਗਿਣਤੀ ‘ਚ ਇਹ ਸ਼ੈਲਟਰ ਖਰੀਦਣਾ ਚਾਹੁੰਦੇ ਹਨ। ਉਨ੍ਹਾਂ ਦੇ ਗਾਹਕਾਂ ‘ਚ ਜ਼ਿਆਦਾ ਗਿਣਤੀ ਉਨ੍ਹਾਂ ਲੋਕਾਂ ਦੀ ਹੈ,

ਜਿਨ੍ਹਾਂ ਨੂੰ ਮਰਨ ਤੋਂ ਡਰ ਲੱਗਦਾ ਹੈ। 2009 ਤੋਂ ਚੱਲ ਰਹੇ ਇਸ ਬਿਜ਼ਨੈੱਸ ‘ਚ ਉਦੋਂ ਅਚਾਨਕ ਵਾਧਾ ਹੋ ਗਿਆ, ਜਦੋਂ ਕਿਮ ਯੋਂਗ ਨੇ ਇਹ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੇ ਦੁਨੀਆਂ ਦੀ ਸਭ ਤੋਂ ਤਾਕਤਵਾਰ ਪ੍ਰਮਾਣੂ ਮਿਜ਼ਾਈਲ ਬਣਾ ਲਈ ਹੈ। ਜਿਸ ਨਾਲ ਵਿਰੋਧੀ ਦੇਸ਼ਾਂ ‘ਤੇ ਹਮਲਾ ਕਰ ਤਬਾਹ ਕਰ ਦੇਣਗੇ। ਕਿਮ ਯੋਂਗ ਦੇ ਇਸ ਬਿਆਨ ਤੋਂ ਬਾਅਦ ਹੀ ਜਾਪਾਨ ਦੇ ਲੋਕ ਸਹਿਮ ਗਏ ਸਨ।

ਜਾਪਾਨ ‘ਚ ਨਿਊਕਲੀਅਰ ਸ਼ੈਲਟਰ ਦੀ ਕੀਮਤ 1 ਕਰੋੜ 40 ਲੱਖ ਰੁਪਏ ਰੱਖੀ ਗਈ। ਉੱਤਰੀ ਕੋਰੀਆ ਆਪਣੀ ਮਿਜ਼ਾਈਲ ਨਾਲ 10 ਮਿੰਟ ‘ਚ ਹੀ ਜਾਪਾਨ ਨੂੰ ਤਬਾਹ ਕਰ ਸਕਦਾ ਹੈ।

About Admin

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com