Home / ਸਿਹਤ / ਫ਼ੈਸ਼ਨ ਦੇ ਇਸ ਦੌਰ ਵਿੱਚ ਮਹਿਲਾਵਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ

ਫ਼ੈਸ਼ਨ ਦੇ ਇਸ ਦੌਰ ਵਿੱਚ ਮਹਿਲਾਵਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ

ਫ਼ੈਸ਼ਨ ਦੇ ਇਸ ਦੌਰ ਵਿੱਚ ਮਹਿਲਾਵਾਂ ਨੂੰ  ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ

ਲੰਡਨ: ਤੰਗ ਜੀਨ ਉੱਚੀ ਅੱਡੀ ਤੇ ਭਾਰੀ ਹੈਂਡਬੈਗ ਚੁੱਕਣ ਵਾਲੀਆਂ ਔਰਤਾਂ ਲਈ ਬੁਰੀ ਖਬਰ ਹੈ। ਇੱਕ ਨਵੇਂ ਅਧਿਐਨ ਨੇ ਇਸ ਫੈਸ਼ਨ ਨੂੰ ਮਹਿਲਾਵਾਂ ਲਈ ਸਿਹਤ ਪੱਖੋਂ ਨੁਕਸਾਨਦੇਹ ਦੱਸਿਆ ਹੈ।

ਬਰਤਾਨੀਆ ਦੀ ਕੰਗਰੋੜ ਚਿਕਿਤਸਾ ਬਾਰੇ ਐਸੋਸੀਏਸ਼ਨ ‘ਬੀਸੀਏ’ ਦੀ ਅਧਿਐਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਲੋਕ ਫੈਸ਼ਨ ਦੀ ਆੜ ਵਿੱਚ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।

ਅਧਿਐਨ ਵਿੱਚ ਸਾਹਮਣੇ ਆਇਆ ਕਿ 73 ਫ਼ੀਸਦੀ ਔਰਤਾਂ ਨੂੰ ਪਿੱਠ ਦੇ ਦਰਦ ਨਾਲ ਜੂਝਣਾ ਪੈ ਰਿਹਾ ਹੈ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਅਰਾਮਦਾਇਕ ਕੱਪੜੇ ਨਾ ਪਾਉਣਾ ਹੈ। ਇਨ੍ਹਾਂ ਵਿੱਚੋਂ 28 ਫ਼ੀਸਦੀ ਮਹਿਲਾਵਾਂ ਬੇਢੰਗੇ ਤੇ ਤੰਗ ਕੱਪੜੇ ਪਾਉਣ ਦੇ ਨੁਕਸਾਨ ਜਾਣਨ ਦੇ ਬਾਵਜੂਦ ਅਜਿਹਾ ਕਰਦੀਆਂ ਹਨ, ਜਦੋਂਕਿ 33 ਫ਼ੀਸਦੀ ਮਹਿਲਾਵਾਂ ਇਸ ਤੋਂ ਅਣਜਾਣ ਹਨ ਕਿ ਅਰਾਮਦਾਇਕ ਕੱਪੜੇ ਨਾ ਪਾਉਣ ਕਾਰਨ ਪਿੱਠ ਤੇ ਗਰਦਨ ਦੇ ਦਰਦ ਨਾਲ ਜੂਝਣਾ ਪੈ ਸਕਦਾ ਹੈ।

ਅਧਿਐਨ ਅਨੁਸਾਰ 20 ਫ਼ੀਸਦੀ ਮਹਿਲਾਵਾਂ ਅਜਿਹੇ ਜੁੱਤੇ ਪਾਉਂਦੀਆਂ ਹਨ, ਜੋ ਪੈਰ ਦਾ ਸੰਤੁਲਨ ਨਹੀਂ ਬਣਾਉਂਦੇ ਤੇ ਨਤੀਜੇ ਵਜੋਂ ਪਿੱਠ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਦਸ ਫ਼ੀਸਦੀ ਮਹਿਲਾਵਾਂ ਲੋੜ ਤੋਂ ਵੱਧ ਭਾਰੇ ਗਹਿਣੇ ਪਾਉਣ ਕਾਰਨ ਗਰਦਨ ਦਾ ਦਰਦ ਸਹੇੜ ਲੈਂਦੀਆਂ ਹਨ।

ਅਧਿਐਨ ਵਿੱਚ ਖ਼ੁਲਾਸਾ ਹੋਇਆ ਕਿ ਹਾਈ ਹੀਲਜ਼, ਭਾਰੇ ਹੈਂਡਬੈਗ ਤੇ ਤੰਗ ਜੀਨਜ਼ ਪਾਉਣ ਵਾਲੀਆਂ ਮਹਿਲਾਵਾਂ ਵਾਧੂ ਸਿਹਮ ਸਮੱਸਿਆਵਾਂ ਸਹੇੜ ਲੈਂਦੀਆਂ ਹਨ, ਜਿਨ੍ਹਾਂ ਦਾ ਪਤਾ ਕੁਝ ਸਮਾਂ ਬਾਅਦ ਲੱਗਦਾ ਹੈ।

ਬੀਸੀਏ ਦੇ ਮਾਹਿਰ ਟਿਮ ਹਚਫੁਲ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਆਉਂਦੇ ਕਈ ਮਰੀਜ਼ਾਂ ਨੂੰ ਬੇਢੰਗੇ ਤੇ ਗ਼ੈਰ-ਅਰਾਮਦਾਇਕ ਕੱਪੜੇ ਪਾਉਣ ਦਾ ਨੁਕਸਾਨ ਪਤਾ ਹੀ ਨਹੀਂ ਹੁੰਦਾ, ਜਦੋਂਕਿ ਫ਼ੈਸ਼ਨ ਦੇ ਇਸ ਦੌਰ ਵਿੱਚ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ

About Admin

Check Also

ਜ਼ਬਰਦਸਤ ਫ਼ਾਇਦੇ ਗੁਲਾਬ ਦੀਆਂ ਪੱਤੀਆਂ ਦੇ

ਤੁਸੀਂ ਫੁੱਲਾਂ ਨਾਲ ਬਣੇ ਕਈ ਗੁਲਦਸਤੇ ਤੇ ਹੋਰ ਬਹੁਤ ਕੁਝ ਦੇਖਿਆ ਹੋਵੇਗਾ। ਜਿਹੜੇ ਕਿ ਤੁਹਾਡੇ …

WP Facebook Auto Publish Powered By : XYZScripts.com