Home / ਦੁਨੀਆਂ / ਕੈਨੇਡਾ ਸਰਕਾਰ ਨੇ ਨਿਯਮਾਂ ‘ਚ ਬਦਲਾਅ ਅਤੇ ਹੁਣ ਪੀ.ਆਰ. ਲੈਣਾ ਕੀਤਾ ਲਈ ਆਸਾਨ

ਕੈਨੇਡਾ ਸਰਕਾਰ ਨੇ ਨਿਯਮਾਂ ‘ਚ ਬਦਲਾਅ ਅਤੇ ਹੁਣ ਪੀ.ਆਰ. ਲੈਣਾ ਕੀਤਾ ਲਈ ਆਸਾਨ

ਕੈਨੇਡਾ ਸਰਕਾਰ ਨੇ ਨਿਯਮਾਂ ‘ਚ ਬਦਲਾਅ  ਹੁਣ ਪੀ.ਆਰ. ਲੈਣ ਲਈ ਕੀਤਾ  ਆਸਾਨ

ਜਲੰਧਰ : ਕੈਨੇਡਾ ਸਰਕਾਰ ਨੇ ਨਿਯਮਾਂ ‘ਚ ਬਦਲਾਅ ਕੀਤਾ ਹੈ ਅਤੇ ਹੁਣ ਪੀ.ਆਰ. ਲੈਣਾ ਪਹਿਲਾਂ ਨਾਲੋਂ ਕਿਤੇ ਜਿਆਦਾ ਆਸਾਨ ਹੋ ਗਿਆ ਹੈ। ਇਹ ਗੱਲ ਵਰਲਡ ਇਮੀਗ੍ਰੇਸ਼ਨ ਟਰਮੀਨਲ ਦੇ ਡਾਇਰੈਕਟਰ ਅਮੋਘ ਪੁਰੀ ਨੇ ਕਹੀ ਹੈ। ਉਨ੍ਹਾ ਦਾ ਕਹਿਣਾ ਹੈ ਕਿ ਕਨਾਡਾ ਐਕਸਪ੍ਰੈਸ ਐਂਟਰੀ ਦੇ ਬੈਂਚਮਾਰਕ ‘ਚ ਆ ਰਹੀ ਗਿਰਾਵਟ ਦੇ ਕਾਰਣ ਪਿਛਲੇ 3 ਸਾਲ ਦੇ ਸਭ ਤੋਂ ਹੇਠਲੇ ਸਤਰ ਬੈਂਚਮਾਰਕ 431 ‘ਤੇ ਪਹੁੰਚ ਗਿਆ ਹੈ, ਜਿਸ ਦੇ ਤਹਿਤ ਕੁਸ਼ਲ ਕਲਾਸ ਦੇ ਵਿਦਿਆਰਥੀਆਂ ਲਈ ਪੀ.ਆਰ. ਪਾਉਣਾ ਬੇਹੱਦ ਆਸਾਨ ਹੋ ਗਿਆ ਹੈ।

ਸਭ ਤੋਂ ਵੱਡੀ ਗੱਲ ਇਸ ਸਾਲ ਕੈਨੇਡਾ ਸਰਕਾਰ ਨੇ 28,000 ਲੋਕਾਂ ਨੂੰ ਆਈ ਟੀ ਏ (ਨਿਮੰਤਰਣ) ਦਿੱਤਾ ਹੈ ਅਤੇ ਹਾਲੇ ਬੈਂਚਮਾਰਕ ‘ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਪੀ.ਆਰ. ਲੈ ਕੇ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਹਨ ਅਤੇ ਜੋ ਲੋਕ ਅੰਗਰੇਜ਼ੀ ਭਾਸ਼ਾ ਵਧੀਆ ਢੰਗ ਨਾਲ ਬੋਲ ਲੈਂਦੇ ਹਨ ਤਾਂ ਉਨ੍ਹਾਂ ਨੂੰ ਐਕਸਟਰਾ ਪੁਆਇੰਟ(30) ਤੋਂ ਪੀ.ਆਰ. ਦੀ ਸੰਭਾਵਨਾ ਜਿਆਦਾ ਬਣ ਜਾਵੇਗੀ। ਇਸ ਦੇ ਨਾਲ-ਨਾਲ ਲੋਕਾਂ ਦੇ ਭੈਣ ਭਰਾ ਜੇਕਰ ਕੈਨੇਡਾ ਵਿੱਚ ਪੱਕੇ ਤੌਰ ‘ਤੇ ਰਹਿ ਰਹੇ ਹਨ ਉਨ੍ਹਾਂ ਨੂੰ ਵੀ ਐਕਸਟਰਾ ਪੁਆਇੰਟ(15) ਮਿਲਣਗੇ ਅਤੇ ਸੀ ਐਲ ਬੀ 5 ਤੋਂ ਘੱਟ ਹੋਣਾ ਚਾਹੀਦਾ ਹੈ।

ਇਹ ਸਭ ਨਿਯਮ 6 ਜੂਨ ਨੂੰ ਲਾਗੂ ਹੋਣਗੇ। ਕੈਨੇਡੀਅਨ ਸਰਕਾਰ ਨੇ ਸਾਰੇ ਵਿਦਿਆਰਥੀਆਂ ਲਈ ਨੌਕਰੀ ਪਾਉਣਾ ਵੀ ਆਸਾਨ ਕਰ ਦਿੱਤਾ ਹੈ, ਜਿਸ ਦੇ ਤਹਿਤ ਇੱਕ ਜਾੱਬ ਬੈਂਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ‘ਚ ਵਿਦਿਆਰਥੀ ਆਪਣੀ ਪ੍ਰੋਫਾਈਲ ਪਾ ਸਕਦੇ ਹਨ ਅਤੇ ਸਾਰੀਆਂ ਕੰਪਨੀਆਂ ਇੱਥੋਂ ਵਿਦਿਆਰਥੀਆਂ ਨੂੰ ਪਸੰਦ ਕਰ ਸਕਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਇੱਕ ਕਾਲਜ ਲੈ ਕੇ ਆ ਰਹੇ ਹਨ। ਇਸ ਕਾਲਜ ‘ਚ ਜਿੱਥੇ ਪੜ੍ਹਾਈ ਦੌਰਾਨ ਪੀ.ਆਰ. ਅਪਲਾਈ ਵੀ ਕੀਤੀ ਜਾ ਸਕਦੀ ਹੈ। ਜਿਹੜੇ ਵਿਦਿਆਰਥੀ ਵਿਦੇਸ਼ ਵਿੱਚ ਐਮ ਬੀ ਬੀ ਐਸ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ ਉਨ੍ਹਾ ਲਈ ਖਾਸ ਪ੍ਰੋਗਰਾਮ ਹੈ।

About Admin

Check Also

ਸਿੱਖ ਦੰਗਿਆਂ ਦੇ ਮੁਲਜ਼ਮ ਨੂੰ ਕਾਂਗਰਸ ਨੇ ਮੱਧਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ: ਮੋਦੀ

ਦੇਸ਼ ਭਰ ‘ਚ ਚੋਣਾਂ ਦਾ ਮਾਹੌਲ ਹੈ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁਧਵਾਰ ਨੂੰ ਸੂਬੇ …

WP Facebook Auto Publish Powered By : XYZScripts.com