Home / ਦੁਨੀਆਂ / ਦਿਲ ਨੂੰ ਦਹਲਾਉਣ ਵਾਲੀ ਸਜਾ 11 ਵਿਆਹ ਕਰਵਾਉਣ ਵਾਲੀ ਮਹਿਲਾ ਨੂੰ

ਦਿਲ ਨੂੰ ਦਹਲਾਉਣ ਵਾਲੀ ਸਜਾ 11 ਵਿਆਹ ਕਰਵਾਉਣ ਵਾਲੀ ਮਹਿਲਾ ਨੂੰ

ਇਸਮਾਲਿਕ ਦੇਸ਼ਾਂ ਵਿੱਚ ਕਾਫ਼ੀ ਸਖਤ ਕਾਨੂੰਨ ਵਿਵਸਥਾ ਹੈ ਜਿੱਥੇ ਛੋਟੀ ਤੋਂ ਛੋਟੀ ਗਲਤੀ ਇਨਸਾਨ ਲਈ ਮਹਿੰਗੀ ਪੈ ਜਾਂਦੀ ਹੈ । ਅਜਿਹਾ ਹੀ ਇੱਕ ਮਾਮਲਾ ਹੈ ਕਿ ਇਸਲਾਮੀਕ ਦੇਸ਼ ਸੋਮਾਲਿਆ ਵਿੱਚ ਇੱਕ ਕੱਟਰਪੰਥੀ ਵਿਚਾਰਧਾਰਾ ਵਾਲਾ ਇੱਕ ਇਸਲਾਮੀਕ ਗੁੱਟ ਸਰਗਰਮ ਹੈ ਜੋ ਕਿ ਉਨ੍ਹਾਂ ਦੇ ਮਜ਼ਹਬ ਦੇ ਖਿਲਾਫ ਜਾਣ ਵਾਲੇ ਲੋਕਾਂ ਨੂੰ ਦੰਡਿਤ ਕਰਦਾ ਹੈ ।

ਸੋਮਨਿਆ ਵਿੱਚ ਇਸ ਇਸਲਾਮੀਕ ਕੱਟੜਤਾਵਾਦੀ ਗੁੱਟ ਦਾ ਨਾਮ ਅਲ-ਸ਼ਬਾਬ ਹੈ ਜੋ ਕਿ ਉੱਥੇ ਦੇ ਲੋਕਾਂ ‘ਤੇ ਕਾਫ਼ੀ ਜੁਲਮ ਕਰਦਾ ਹੈ। ਹਾਲ ਹੀ ਵਿੱਚ ਇਸ ਇਸਲਾਮੀਕ ਕੱਟੜਤਾਵਾਦੀ ਗੁਟ ਅਲ – ਸ਼ਬਾਬ ਦੀ ਸ਼ਰਿਆ ਅਦਾਲਤ ਨੇ 30 ਸਾਲਾਂ ਮਹਿਲਾ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਕਿਉਂਕਿ ਉਸਨੇ ਆਪਣੇ ਜੀਵਨ ਵਿੱਚ 11 ਵਾਰ ਵਿਆਹ ਕਰਵਾਇਆ ਸੀ।

ਸੋਮਨਿਆ ਦੀ ਸ਼ਰਿਆ ਅਦਾਲਤ ਨੇ 30 ਸਾਲ ਦੀ ਅਬਦੁਲਾਹੀ ਨਾਮ ਦੀ ਮਹਿਲਾ ਨੂੰ 11 ਵਿਆਹ ਕਰਨ ਦੇ ਇਲਜ਼ਾਮ ਵਿੱਚ ਪੱਥਰ ਮਾਰ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਸਜਾ ਸੁਣਾਈ । ਸ਼ਰਿਆ ਅਦਾਲਤ ਦੇ ਸਵ – ਘੋਸ਼ਿਤ ਜੱਜ ਨੇ ਕਿਹਾ ਕਿ ਮਹਿਲਾ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਸਵੀਕਾਰ ਕੀਤਾ। ਮਹਿਲਾ ‘ਤੇ ਇਲਜ਼ਾਮ ਸੀ ਕਿ ਉਸਨੇ 11 ਵਿਆਹ ਕਰਵਾਏ ਅਤੇ ਆਪਣੇ ਕਿਸੇ ਵੀ ਪਤੀ ਨੂੰ ਕਦੇ ਤਲਾਕ ਨਹੀਂ ਦਿੱਤਾ।

ਬਤੋਰ ਸਜਾ ਮਹਿਲਾ ਨੂੰ ਪਹਿਲਾਂ ਗਰਦਨ ਤੱਕ ਜ਼ਮੀਨ ਵਿੱਚ ਗੱਡ ਦਿੱਤਾ ਗਿਆ। ਅਤੇ ਫਿਰ ਅਲ – ਸ਼ਬਾਬ ਦੇ ਲੜਾਕਿਆਂ ਨੇ ਉਸਦੀ ਪੱਥਰ ਮਾਰ – ਮਾਰ ਕਰ ਜਾਨ ਲੈ ਲਈ । ਦੱਸ ਦੇਈਏ ਕਿ ਸੋਮਨਿਆ ਵਿੱਚ ਪਤੀ ਚਾਹੇ ਤਾਂ ਚਾਰ ਪਤਨੀਆਂ ਰੱਖ ਸਕਦਾ ਹੈ ਪਰ ਔਰਤਾਂ ਕਿਸੇ ਖਾਸ ਵਜ੍ਹਾ ਦੇ ਚਲਦਿਆਂ ਹੀ ਬਿਨਾਂ ਤਲਾਕ ਦੇ ਦੂਜਾ ਵਿਆਹ ਕਰ ਸਕਦੀ ਹੈ।

About Admin

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com