Home / ਸਿਹਤ / ਅੰਡੇ ਖਾਣ ਨਾਲ ਹੁੰਦੇ ਹਨ ਸਹਿਤ ਨੂੰ ਇਹ ਫਾਇਦੇ

ਅੰਡੇ ਖਾਣ ਨਾਲ ਹੁੰਦੇ ਹਨ ਸਹਿਤ ਨੂੰ ਇਹ ਫਾਇਦੇ

ਜਿਆਦਾਤਰ ਲੋਕ ਇਹ ਤਾਂ ਜਾਣਦੇ ਹਨ ਕਿ  ਆਂਡਾ ਇੱਕ ਪੌਸ਼ਟ‍ਿਕ ਖਾਦ ਹੈ, ਪਰ ਘੱਟ ਹੀ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਸਨੂੰ ਖਾਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।  ਆਂਡੇ ਪ੍ਰੋਟੀਨ ਅਤੇ ਅਮੀਨੋ ਐਸਿਡ ਦਾ ਇੱਕ ਬਹੁਤ ਵਧੀਆ ਸੋਰਸ ਹੈ। ਕੁੱਝ ਅਜਿਹੀਆਂ ਚੀਜਾਂ ਹੁੰਦੀਆਂ ਹਨ ਜਿਨ੍ਹਾਂ ‘ਚ ਸੰਪੂਰਣ ਪ੍ਰੋਟੀਨ ਹੁੰਦਾ ਹੈ ਉਹ ਹੈ  ਆਂਡੇ ….ਇਸ ਤੋਂ ਇਲਾਵਾ ਇਹ ਵੱਖਰੀ ਤਰ੍ਹਾਂ ਦੇ ਵਿਟਾਮਿਨ ਜਿਵੇ ਵਿਟਾਮਿਨ A, B12, D ਅਤੇ E ਨਾਲ ਵੀ ਭਰਪੂਰ ਹੁੰਦਾ ਹੈ। ਆਂਡੇ ਖਾਣ ਨਾਲ ਤੁਹਾਡੇ ਸਰੀਰ ਨੂੰ ਜਰੂਰੀ ਅਮੀਨੋ ਐਸਿਡ ਮਿਲਦਾ ਹੈ ਜਿਸਦੇ ਨਾਲ ਸਰੀਰ ਦਾ ਸਟੈਮਿਨਾ  ਵੱਧਦਾ ਹੈ।

ਆਂਡੇ ‘ਚ ਵਿਟਾਮਿਨ A ਹੁੰਦਾ ਹੈ ਜੋ ਵਾਲਾਂ ਨੂੰ ਮਜਬੂਤ ਬਣਾਉਣ ਦੇ ਨਾਲ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ।  ਆਂਡੇ ‘ਚ ਮਿਲਣ ਵਾਲਾ ਫੋਲਿਕ ਐਸਿਡ ਅਤੇ ਵਿਟਾਮਿਨ ਬੀ 12 ਬ੍ਰੈਸਟ ਕੈਂਸਰ ਤੋਂ ਬਚਾਉਂਦਾ ਹੈ। ਵਿਟਾਮਿਨ B 12 ਦਿਮਾਗੀ ਕੰਮਾਂ ‘ਚ ਮਦਦ ਕਰਦਾ ਹੈ ਅਤੇ ਯਾਦਾਸ਼ਤ ਸ਼ਕਤੀ ਵਧਾਉਂਦਾ ਹੈ।ਅੰਡੇ ‘ਚ ਲੁਈਟੇਨ, ਜੈਕਸਾਥਿਨ ਵਰਗੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਅੱਖਾਂ ਦੇ ਰੈਟਿਨਾ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਰੋਜ਼ਾਨਾ ਆਂਡਾ ਖਾਣ ਨਾਲ ਮੋਤੀਆਬਿੰਦ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਜੇ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਹੋ ਰਹੀ ਹੈ ਤਾਂ ਅੰਡੇ ਖਾਣੇ ਸ਼ੁਰੂ ਕਰ ਦਿਓ।

ਆਂਡੇ ਦੀ ਜਰਦੀ ‘ਚ ਵਿਟਾਮਿਨ D ਹੁੰਦਾ ਹੈ, ਜੋ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ ਗਰਭਵਤੀ ਔਰਤਾਂ ਨੂੰ ਆਪਣੇ ਖਾਣੇ ‘ਚ  ਆਂਡੇ ਨੂੰ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਇਹ ਭਰੂਣ ਦੇ ਵਿਕਸਿਤ ਵਿੱਚ ਮਦਦ ਕਰਦਾ ਹੈ। ਭਾਰ ਨੂੰ ਲੈ ਕੇ ਚੇਤੰਨ ਰਹਿਣ ਵਾਲੇ ਲੋਕਾਂ ਨੂੰ ਆਂਡੇ ਦਾ ਸਫੇਦ ਵਾਲਾ ਹਿੱਸਾ ਖਾਣਾ ਚਾਹੀਦਾ ਹੈ।  ਆਂਡੇ ‘ਚ ਵਿਟਾਮਿਨ ਡੀ ਅਤੇ ਪ੍ਰੋਟੀਨ ਦੀ ਭਰਮਾਰ ਹੁੰਦੀ ਹੈ। ਜਿਨ੍ਹਾਂ ਲੋਕਾਂ ਦੇ ਹੱਥਾਂ-ਪੈਰਾਂ ਅਤੇ ਸਰੀਰ ਦੇ ਬਾਕੀ ਹਿੱਸੇ ‘ਚ ਦਰਦ ਰਹਿੰਦਾ ਹੈ। ਉਨ੍ਹਾਂ ਨੂੰ ਰੋਜ਼ਾਨਾ ਨੂੰ ਆਂਡਾ ਜ਼ਰੂਰ ਖਾਣਾ ਚਾਹੀਦਾ ਹੈ। ਇਸ ਵਿੱਚ ਫੈਟ ਨਹੀਂ ਹੁੰਦਾ ਹੈ। ਜੇ ਤੁਹਾਡੇ ਸਰੀਰ ‘ਚ ਆਇਰਨ (ਲੋਹਾ)ਦੀ ਕਮੀ ਹੈ ਤਾਂ ਰੋਜ਼ਾਨਾ ਆਂਡਾ ਖਾਣਾ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ।  ਆਂਡੇ ਦੇ ਪੀਲੇ ਵਾਲੇ ਹਿੱਸੇ ‘ਚ ਸਭ ਤੋਂ ਜ਼ਿਆਦਾ ਆਇਰਨ ਮੌਜੂਦ ਹੁੰਦਾ ਹੈ। ਕੁਝ ਦਿਨਾਂ ਤਕ ਇਸ ਨੂੰ ਖਾਣ ਨਾਲ ਆਇਰਨ ਦੀ ਕਮੀ ਦੂਰ ਹੋ ਜਾਵੇਗੀ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com