Home / ਧਰਮ / ਦਸਮਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਕੀਤੀ ਅਪੀਲ

ਦਸਮਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਕੀਤੀ ਅਪੀਲ

ਪ੍ਰਧਾਨ ਮੰਤਰੀ ਨੇ  ਦਸਮਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਮੋਦੀ ਨੇ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਸਮਾਗਮ ‘ਚ ਸ਼ਿਰਕਤ ਕਰਨ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਭਾਜਪਾ ਤੇ ਆਮ ਤੌਰ ‘ਤੇ ਹਿੰਦੂ ਪੱਖੀ ਹੋਣ ਦਾ ਇਲਜਾਮ ਲਾਇਆ ਜਾਂਦਾ ਹੈ।

ਸਗੋਂ ਹਾਲ ਹੀ ‘ਚ ਦੇਸ਼ ਭਰ ‘ਚ ਮਨਾਏ ਗਏ ਕ੍ਰਿਸਮਸ ਦੇ ਤਿਉਹਾਰ ‘ਤੇ ਵੀ ਟਿੱਪਣੀ ਕਰਦਿਆਂ ਭਾਰਤ ਨੂੰ ਵੰਨ-ਸੁਵੰਨਤਾ ਨਾਲ ਭਰਿਆ ਦੇਸ਼ ਦੱਸਿਆ। ਸਰਵ ਧਰਮ ਸਮ ਭਾਵ ਦੀ ਨੀਤੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਜੰਮੂ-ਕਸ਼ਮੀਰ ਦੇ ਇਕ ਨੌਜਵਾਨ ਅੰਜੂਮ ਬਸ਼ੀਰ ਖ਼ਾਨ ਦੀ ਕਹਾਣੀ ਵੀ ਸਰੋਤਿਆਂ ਨਾਲ ਸਾਂਝੀ ਕੀਤੀ, ਜਿਸ ਨੇ ਬਚਪਨ ‘ਚ ਹਿੰਸਾ ਨੂੰ ਆਪਣੀਆਂ ਅੱਖੀਂ ਵੇਖਣ ਦੇ ਬਾਵਜੂਦ ਪ੍ਰਸ਼ਾਸਨਿਕ ਸੇਵਾ ‘ਚ ਜਾਣ ਦਾ ਰਾਹ ਚੁਣਿਆ।

ਸ਼ਹਿਰ ਨੂੰ ਸਵੱਛ ਰੈਂਕਿੰਗ ‘ਚ ਲਿਆਉਣ ਦੀ ਕਰੋ ਕੋਸ਼ਿਸ਼
ਪ੍ਰਧਾਨ ਮੰਤਰੀ ਨੇ 4 ਜਨਵਰੀ 2018 ਤੋਂ 10 ਮਾਰਚ 2018 ਤੱਕ ਹੋਣ ਵਾਲੇ ਸਵੱਛ ਸਰਵੇਖਣ ‘ਚ ਹਿੱਸਾ ਲੈਣ ਲਈ ਦੇਸ਼ ਵਾਸੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਸਾਰੇ ਦੇਸ਼ਵਾਸੀ ਆਪੋ-ਆਪਣੇ ਸ਼ਹਿਰਾ ਨੂੰ ਸਵੱਛ ਰੈਂਕਿੰਗ ‘ਚ ਲਿਆਉਣ ਦੀ ਕੋਸ਼ਿਸ਼ ਕਰਨ। ਇਹ ਸਰਵੇਖਣ 4 ਹਜ਼ਾਰ ਤੋਂ ਵੱਧ ਸ਼ਹਿਰਾਂ ‘ਚ ਤਕਰੀਬਨ 40 ਕਰੋੜ ਦੀ ਆਬਾਦੀ ‘ਚ ਕੀਤਾ ਜਾਵੇਗਾ। ਇਸ ਸਰਵੇਖਣ ‘ਚ ਕੂੜੇ ਨੂੰ ਉਠਾਉਣ, ਖੁੱਲ੍ਹੇ ‘ਚ ਸ਼ੌਚ ਅਤੇ ਜਨਤਕ ਭਾਈਵਾਲੀ ਜਿਹੇ ਕਈ ਤੱਤਾਂ ‘ਤੇ ਧਿਆਨ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ 2018 ਦੇ ਨਵੇਂ ਵੋਟਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ 21ਵੀਂ ਸਦੀ ਦੇ ਵੋਟਰ ਕਰਾਰ ਦਿੱਤਾ। ਇਨ੍ਹਾਂ ਨੌਜਵਾਨਾਂ ਨੂੰ ਉਮੰਗ, ਉਤਸ਼ਾਹ ਅਤੇ ਊਰਜਾ ਦਾ ਸੁਮੇਲ ਦੱਸਦਿਆਂ ਉਨ੍ਹਾਂ ਕਿਹਾ ਕਿ ਨਵੇਂ ਭਾਰਤ ਦੀ ਸਿਰਜਣਾ ਇਨ੍ਹਾਂ ਦੇ ਹੱਥੋਂ ਹੀ ਹੋਏਗੀ। ਨਵੇਂ ਵੋਟਰਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਸੁਝਾਅ ਦਿੰਦਿਆਂ ਮੋਦੀ ਨੇ ਭਾਰਤ ਦੇ ਹਰ ਜ਼ਿਲ੍ਹੇ ‘ਚ ਮੌਕ ਸੰਸਦ ਦਾ ਆਯੋਜਨ ਕਰਨ ਨੂੰ ਕਿਹਾ ਤਾਂ ਜੋ ਨੌਜਵਾਨ ਰਾਸ਼ਟਰ ਪੱਧਰੀ ਸਮੱਸਿਆਵਾਂ ਅਤੇ ਸੰਸਦ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਤੋਂ ਵਾਕਫ਼ ਹੋ ਸਕਣ।

ਗਣਤੰਤਰ ਦਿਵਸ ‘ਤੇ 10 ਆਸੀਆਨ ਦੇਸ਼ਾਂ ਦੇ ਆਗੂ ਹੋਣਗੇ ਮੁੱਖ ਮਹਿਮਾਨ
ਪ੍ਰਧਾਨ ਮੰਤਰੀ ਨੇ 2018 ਦੇ ਗਣਤੰਤਰ ਦਿਵਸ ਨੂੰ ਵਿਸ਼ੇਸ਼ ਕਰਾਰ ਦਿੰਦਿਆਂ ਕਿਹਾ ਕਿ ਇਸ ਵਾਰ 26 ਜਨਵਰੀ‘ਤੇ ਇਕ ਨਹੀਂ ਸਗੋਂ 10 ਮੁੱਖ ਮਹਿਮਾਨ ਹੋਣਗੇ। ਆਸੀਆਨ ਦੇਸ਼ਾਂ ਦੇ ਸਾਰੇ ਮੁੱਖ ਮਹਿਮਾਨ 10 ਆਗੂ ਭਾਰਤ ਦੇ ਗਣਤੰਤਰ ਦਿਵਸ ਦੇ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

About Admin

Check Also

ਕਰੇਗਾ ਤਖ਼ਤ ਸ੍ਰੀ ਪਟਨਾ ਸਾਹਿਬ ਬੰਗਲਾਦੇਸ਼ ਦੇ ਗੁਰੂਘਰਾਂ ਦੀ ਸਾਂਭ–ਸੰਭਾਲ

ਬੰਗਲਾਦੇਸ਼ ਦੇ ਗੁਰਦੁਆਰਾ ਸਾਹਿਬਾਨ ਦੀ ਦੇਖਭਾਲ ਤੇ ਸਾਂਭ–ਸੰਭਾਲ ਹੁਣ ‘ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ’ …

WP Facebook Auto Publish Powered By : XYZScripts.com