Home / ਭਾਰਤ / ਸਿਖਿਆ / ਜਲਦ ਹੀ ਕਰੋ ਅਪਲਾਈ,GMCH ਨੇ ਖੋਲ੍ਹੀ ਇਹਨਾਂ ਅਹੁਦਿਆਂ ਲਈ ਭਰਤੀ

ਜਲਦ ਹੀ ਕਰੋ ਅਪਲਾਈ,GMCH ਨੇ ਖੋਲ੍ਹੀ ਇਹਨਾਂ ਅਹੁਦਿਆਂ ਲਈ ਭਰਤੀ

ਜੋ ਪੜ੍ਹੇ-ਲਿਖੇ ਬੇਰੋਜ਼ਗਾਰ ਉਮੀਦਵਾਰ ਆਪਣਾ ਭਵਿੱਖ ਮੈਡੀਕਲ ਖੇਤਰ ‘ਚ ਬਣਾਉਣਾ ਚਾਹੁੰਦੇ ਹਨ ਉਹਨਾਂ ਲਈ ਖੁਸ਼ਖਬਰੀ ਹੈ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਨੇ ਆਪਣੇ ਵਿਭਾਗ ‘ਚ ਸੀਨੀਅਰ ਰੈਜ਼ੀਡੈਂਟ ਮੈਡੀਕਲ ਆਫਿਸਰ, ਐਨਾਸਥਿਟਿਸਟ ਅਤੇ ਡੈਮਨਸਟ੍ਰੇਟਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।

ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਸਿੱਖਿਅਤ ਯੋਗਤਾ ਡਿਪਲੋਮਾ, ਐੱਮ.ਬੀ.ਬੀ.ਐੱਸ ਤੇ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ।ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਫੀਸ ਜਨਰਲ ਵਰਗ ਲਈ 500 ਰੁਪਏ ਤੇ SC ਵਰਗ ਲਈ 250 ਰੁਪਏ ਰੱਖੀ ਗਈ ਹੈ।

ਦੱਸ ਦੇਈਏ ਕਿ ਵਿੱਦਿਅਕ ਯੋਗਤਾ ਡਿਪਲੋਮਾ, ਐੱਮ.ਬੀ.ਬੀ.ਐੱਸ ਤੇ ਪੋਸਟ ਗ੍ਰੈਜੂਏਸ਼ਨ ਨਿਰਧਾਰਿਤ ਕੀਤਾ ਗਿਆ ਹੈ ।ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ ਹੱਦ 33 ਤੋਂ 35 ਸਾਲ ਹੋਣੀ ਚਾਹੀਦੀ ਹੈ ।ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ 29 ਜੂਨ, 2018 ਹੈ । ਵਧੇਰੇ ਜਾਣਕਾਰੀ ਲਈ — http://www.gmch.gov.in/ ਵੈੱਬਸਾਈਟ ‘ਤੇ ਜਾ ਕੇ ਚੈੱਕ ਕਰ ਸਕਦੇ ਹੋ।

 

 

About Admin

Check Also

ਫੋਰਡ ਕੰਪਨੀ ਦੀ ਪਹਿਲੀ ਡਿਗਰੀਧਾਰੀ ਇੰਜੀਨੀਅਰ ਬਣੀ ਭਾਰਤ ਦੀ ਇਹ ਮਹਿਲਾ

ਭੀੜ ਦਾ ਹਿੱਸਾ ਬਣਨਾ ਤਾਂ ਬਹੁਤ ਆਸਾਨ ਹੁੰਦਾ ਹੈ ਉੱਤੇ ਕਿਸੇ ਅਜਿਹੇ ਰਸਤੇ ਉੱਤੇ ਨਿਕਲ …

WP Facebook Auto Publish Powered By : XYZScripts.com