ਭਾਰਤ ਦੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਚੈਂਪੀਅਨਸ ਟਰਾਫੀ ਹਾਕੀ ‘ਚ ਐਤਵਾਰ ਨੂੰ ਲਗਾਤਾਰ ਦੂਜੀ ਜਿੱਤ ਦਰਜ ਕੀਤੀ | ਭਾਰਨ ਨੇ ਦੋਵੇਂ ਗੋਲ ਦੂਜੇ ਕੁਆਰਟਰ ‘ਚ ਕੀਤੇ | ਹਰਮਨਪ੍ਰੀਤ ਸਿੰਘ ਨੇ 17ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕਰ ਕੇ ਟੀਮ ਦਾ ਖਾਤਾ ਖੋਲਿਆ ਜਦਕਿ ਮਨਦੀਪ ਸਿੰਘ ਨੇ 28ਵੇਂ ਮਿੰਟ ‘ਚ ਗੋਲ ਕਰ ਕੇ ਇਸ ਬੜ੍ਹਤ ਨੂੰ ਦੁਗਣਾ ਕਰ ਦਿੱਤਾ | ਵਿਸ਼ਵ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਕਾਬਿਜ਼ ਅਰਜਨਟੀਨਾ ਲਈ ਡ੍ਰੈਗਪਿਲਕਰ ਗੋਂਜ਼ਾਲੋ ਪੇਈਲਾਟ ਨੇ 30ਵੇਂ ਮਿੰਟ ‘ਚ ਗੋਲ ਕੀਤਾ | ਭਾਰਤ ਨੇ ਕੱਲ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਹਰਾਇਆ ਸੀ | ਟੀਮ ਅਗਲਾ ਮੁਕਾਬਲਾ ਵਿਸ਼ਵ ਚੈਂਪੀਅਨ ਆਸਟਰੇਲੀਆ ਨਾਲ 27 ਜੂਨ ਨੂੰ ਖੇਡੇਗੀ |
ਚੈਂਪੀਅਨਸ ਟਰਾਫੀ: ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ
Tags ਚੈਂਪੀਅਨਸ ਟਰਾਫੀ: ਭਾਰਤੀ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ
Check Also
ਸ਼ਰੀਰਕ ਸ਼ੋਸ਼ਣ ਕਾਰਣ ਲੜਕੀ ਨੂੰ ਛੱਡਣੀ ਪਈ ਮਨਪਸੰਦ ਖ਼ੇਡ
ਮੇਘਨ (ਬਦਲਿਆ ਹੋਇਆ ਨਾਮ) – ਨੇ ਦੱਸਿਆ ਕਿ ਉਹ ਉਦੋਂ 17 ਸਾਲ ਦੀ ਸੀ, ਜਦੋਂ …