Home / ਸਿਹਤ / ਖਾਲੀ ਪੇਟ ਲਸਣ ਖਾਣ ਦੇ ਖਾਸ ਲਾਭ

ਖਾਲੀ ਪੇਟ ਲਸਣ ਖਾਣ ਦੇ ਖਾਸ ਲਾਭ

Close up of purple garlic bunch

ਲਸਣ ਖਾਣ ਦੇ ਅਨੇਕਾਂ ਲਾਭ ਹਨ। ਆਯੁਰਵੇਦ `ਚ ਤਾਂ ਲਸਣ ਨੂੰ ਦਵਾਈ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਕਿਸੇ ਨਾ ਕਿਸੇ ਰੂਪ `ਚ ਲਸਣ ਨੂੰ ਆਪਣੀ ਖੁਰਾਕ `ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਪ੍ਰੰਤੂ ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਬਹੁਤ ਲਾਭ ਹੁੰਦਾ ਹੈ।

 

1. ਬੀਪੀ ਵੱਧਣ ਤੋਂ ਛੁਟਾਕਾਰਾ

ਲਸਣ ਖਾਣ ਨਾਲ ਬੀ ਪੀ ਵੱਧਣ ਤੋਂ ਅਰਾਮ ਮਿਲਦਾ ਹੈ। ਦਰਅਸਲ ਲਸਣ ਬਲੱਡ ਸਰਕੂਲੇਸ਼ਨ ਨੂੰ ਕੰਟਰੋਲ ਕਰਨ `ਚ ਕਾਫੀ ਮਦਦਗਾਰ ਹੁੰਦੀ ਹੈ। ਬੀ ਪੀ ਵੱਧਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰੋਜ਼ਾਨਾ ਲਸਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

2. ਪੇਟ ਦੀਆਂ ਬਿਮਾਰੀਆਂ ਤੋਂ ਛੁਟਕਾਰਾ

ਪੇਟ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਡਾਇਰੀਆ (ਦਸਤ) ਅਤੇ ਕਬਜ਼ ਦੀ ਰੋਕਥਾਮ ਨਹੀਂ ਲਸਣ ਬਹੁਤ ਲਾਭਦਾਇਕ ਹੈ। ਪਾਣੀ ਉਬਾਲਕੇ ਉਸ `ਚ ਲਸਣ ਪਾ ਲਓ। ਖਾਲੀ ਪੇਟ ਇਸ ਪਾਣੀ ਨੂੰ ਪੀਣ ਨਾਲ ਡਾਇਰੀਆ ਅਤੇ ਕਬਜ ਤੋਂ ਆਰਾਮ ਮਿਲਦਾ ਹੈ।

3. ਦਿਲ ਰਹੇਗਾ ਸਿਹਤਮੰਦ

ਲਸਣ ਦਿਲ ਨਾਲ ਸਬੰਧ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ। ਲਸਣ ਖਾਣ ਨਾਲ ਖੂਨ ਦਾ ਜਮਾਓ ਨਹੀਂ ਹੁੰਦਾ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਘੱਟ ਹੁੰਦਾ ਹੈ।

4. ਪਚਨ ਸ਼ਕਤੀ

ਖਾਲੀ ਪੇਟ ਲਸਣ ਚਬਾਉਣ ਨਾਲ ਤੁਹਾਡੀ ਪਚਨ ਸ਼ਕਤੀ ਚੰਗੀ ਰਹਿੰਦੀ ਹੈ ਅਤੇ ਭੁੱਖ ਵੀ ਲੱਗਦੀ ਹੈ।

5. ਸਰਦੀ-ਖੰਘ ਤੋਂ ਰਾਹਤ

ਲਸਣ ਖਾਣ ਨਾਲ ਸਰਦੀ- ਜੁਕਾਮ, ਖੰਘ, ਦਮਾ, ਨਿਮੋਨੀਆ, ਬ੍ਰੋਕਾਈਟਿਸ ਦੇ ਇਲਾਜ ਲਈ ਲਾਭਦਾਇਕ ਹੁੰਦਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com