Home / ਲਾਈਫਸਟਾਈਲ / ਗਰਮੀਆਂ ਤੋਂ ਬਚਾਉਣ ਲਈ ਬੱਚਿਆਂ ਨੂੰ ਪੀਲਾਓ ਇਹ 4 ਡ੍ਰਿੰਕ

ਗਰਮੀਆਂ ਤੋਂ ਬਚਾਉਣ ਲਈ ਬੱਚਿਆਂ ਨੂੰ ਪੀਲਾਓ ਇਹ 4 ਡ੍ਰਿੰਕ

ਗਰਮੀ ਦੇ ਮੌਸਮ ‘ਚ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੀ ਸਿਹਤ ‘ਤੇ ਪੈਂਦਾ ਹੈ ਕਿਉਂਕਿ ਬੱਚੇ ਘਰ ‘ਚ ਘੱਟ ਅਤੇ ਬਾਹਰ ਜ਼ਿਆਦਾ ਖੇਡਦੇ ਹਨ। ਇਸ ਨਾਲ ਉਨ੍ਹਾਂ ਦੇ ਸਰੀਰ ‘ਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਅਜਿਹੇ ‘ਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਬੱਚਿਆਂ ਨੂੰ ਸਮੇਂ-ਸਮੇਂ ‘ਤੇ ਪਾਣੀ ਪੀਣ ਨੂੰ ਦਿਓ। ਜੇਕਰ ਬੱਚਾ ਪਾਣੀ ਪੀਣ ਤੋਂ ਮਨਾ ਕਰਦਾ ਹੈ ਤਾਂ ਉਸ ਨੂੰ ਕੁਝ ਡ੍ਰਿੰਕਸ ਵੀ ਬਣਾ ਕੇ ਦੇ ਸਕਦੇ ਹੋ।

1. ਅੰਬ ਪੰਨਾ
ਬੱਚਿਆਂ ਨੂੰ ਚਟਪਟੀਆਂ ਚੀਜ਼ਾਂ ਖਾਣਾ ਬਹੁਤ ਚੰਗਾ ਲੱਗਦਾ ਹੈ ਇਸ ਲਈ ਤੁਸੀਂ ਬੱਚਿਆਂ ਨੂੰ ਅੰਬ ਪੰਨਾ ਬਣਾ ਕੇ ਦੇ ਸਕਦੇ ਹੋ। ਇਸ ਨੂੰ ਪੀਣ ਨਾਲ ਬੱਚਿਆਂ ਨੂੰ ਵਿਟਾਮਿਨ ਕੇ ਅਤੇ ਆਇਰਨ ਦੀ ਕਮੀ ਨਹੀਂ ਹੋਵੇਗੀ। ਤੁਸੀਂ ਚਾਹੁੰਦੇ ਹੋ ਤਾਂ ਅੰਬ ਪੰਨੇ ‘ਚ ਗੁੜ ਜਾਂ ਗੰਨੇ ਦਾ ਰਸ ਵੀ ਪਾ ਸਕਦੇ ਹੋ।
2. ਲੈਮਨੇਡ
ਨਿੰਬੂ ‘ਚ ਵਿਟਾਮਿਨ ਸੀ ਅਤੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਬੱਚਿਆਂ ਨੂੰ ਹਾਈਡ੍ਰੇਟ ਰੱਖਣ ਦੇ ਨਾਲ-ਨਾਲ ਤੁਰੰਤ ਐਨਰਜੀ ਵੀ ਦਿੰਦਾ ਹੈ। ਇਸ ਲਈ ਬੱਚਿਆਂ ਨੂੰ ਗਰਮੀਆਂ ‘ਚ ਨਿੰਬੂ ਪਾਣੀ ਜ਼ਰੂਰ ਦਿਓ।
3. ਨਾਰੀਅਲ ਪਾਣੀ
ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਅਜਿਹੀ ਪੌਸ਼ਟਿਕ ਚੀਜ਼ ਪੀਣ ਲਈ ਦੇਣਾ ਚਾਹੁੰਦੀ ਹੋ, ਜਿਸ ‘ਚ ਸਾਰੇ ਪੋਸ਼ਣ ਮੌਜੂਦ ਹੋਣ ਤਾਂ ਉਨ੍ਹਾਂ ਨੂੰ ਨਾਰੀਅਲ ਪਾਣੀ ਵੀ ਦੇ ਸਕਦੇ ਹੋ।
4. ਲੱਸੀ
ਬੱਚੇ ਦੇ ਦਿਮਾਗ ਨੂੰ ਫ੍ਰੈਸ਼ ਅਤੇ ਪਾਚਨ ਤੰਤਰ ਨੂੰ ਦਰੁੱਸਤ ਰੱਖਣ ਲਈ ਲੱਸੀ ਪੀਲਾਓ। ਲੱਸੀ ‘ਚ ਨਮਕ, ਕਾਲੀ ਮਿਰਚ, ਮਿੰਟ ਮਿਲਾ ਸਕਦੇ ਹੋ। ਇਸ ‘ਚ ਕੈਲਸ਼ੀਅਮ, ਰਾਈਹੋਫਲੇਵਿ, ਪ੍ਰੋਟੀਨ ਹੁੰਦੇ ਹਨ ਜੋ ਡਿਹਾਈਡ੍ਰੇਸ਼ਨ ਅਤੇ ਕਬਜ਼ ਦੀ ਸਮੱਸਿਆ ਨਹੀਂ ਹੋਣ ਦਿੰਦੇ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com