Home / ਮੌਸਮ / ਹੁਣ ਗਰਮੀ ਤੋਂ ਰਾਹਤ ਮਿਲੇਗੀ ਲੋਕਾਂ ਨੂੰ ,ਇਸ ਦਿਨ ਮੌਨਸੂਨ ਦੇਵੇਗਾ ਦਸਤਕ

ਹੁਣ ਗਰਮੀ ਤੋਂ ਰਾਹਤ ਮਿਲੇਗੀ ਲੋਕਾਂ ਨੂੰ ,ਇਸ ਦਿਨ ਮੌਨਸੂਨ ਦੇਵੇਗਾ ਦਸਤਕ

ਰਾਜਧਾਨੀ ‘ਚ ਮੌਨਸੂਨ 29 ਜੂਨ ਤੋਂ ਇਕ ਜੁਲਾਈ ਦੇ ਵਿਚਕਾਰ ਕਿਸੇ ਵੀ ਸਮ੍ਹੇਂ ਆ ਸਕਦਾ ਹੈ । ਫਿਲਹਾਲ ਲੋ ਵਰਗੇ ਹਾਲਾਤਾਂ ਦਾ ਸਾਹਮਣਾਂ ਕਰ ਰਹੀ ਦਿੱਲੀ ‘ਚ ਅਗਲੇ ਹਫਤੇ ਮੌਨਸੂਨ ਦੀਆ ਗਤੀਵਿਧੀਆਂ ਸ਼ੁਰੂ ਹੋਣ ਦੀ ਉਮੀਦ ਹੈ । ਜਿਸ ਨਾਲ ਦਿੱਲੀ ਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ । ਭਾਰਤੀ ਮੌਸਮ ਵਿਗਿਆਨ ਵਿਭਾਗ ਅਤੇ ਨਿਜੀ ਮੌਸਮ ਅਨੁਸਾਰ ,ਮੌਨਸੂੂਨ ਦਿੱਲੀ ‘ਚ ਪੂਰਵ ਨਿਰਧਾਰਿਤ ਸਮੇਂ ‘ਤੇ ਦਸਤਕ ਦੇਵੇਗਾ, ਪਰ ਲੰਮੇਂ ਸਮੇਂ ਦੀ ਔਸਤ ‘ਚ ਬਾਰਿਸ਼ ਸ਼ਪੱਸ਼ਟ ਨਹੀ ਹੈ । ਇਸ ਦੇ ਨਾਲ ਹੀ ਵਿਗਿਆਨਿਕ ਮੋਹਪਾਤਰਾ ਨੇ ਦੱਸਿਆ ਕਿ ਮੌਨਸੂਨ 29 ਜੂਨ ਤੋਂ ਇਕ ਜੁਲਾਈ ਦੇ ਵਿਚਕਾਰ ਆਉਣ ਦੀ ਉਮੀਦ ਹੈ , ਮੌਨਸੂਨ ਦੀ ਬਾਰਿਸ਼ 27 ਜੂਨ ਦੇ ਆਸ ਪਾਸ ਹੋ ਸਕਦੀ ਹੈ ।

ਇਸ ਦੇ ਨਾਲ ਹੀ ਸਕਾਈਮੈਟ ਨੇ ਉਮੀਦ ਪ੍ਰਗਟਾਈ ਹੈ ਕਿ ਮੌਨਸੂਨ 29 ਜੂਨ ਤੋਂ ਬਾਆਦ ਆਵੇਗੀ । ਰਾਜਧਾਨੀ ‘ਚ 25 ਜੂਨ ਨੂੰ ਭਾਰੀ ਮੀਹ ਪੈਣ ਦੀ ਸੰਭਾਵਨਾ ਹੈ । ਮੌਸਮ ਦੇ ਵਿਸ਼ਲੇਸ਼ਲਕ ਨੇ ਕਿਹਾ ਕਿ ਮੌਨਸੂਨ ਲਗਭਗ ਇਕ ਹਫਤੇ ਲਈ ਧੁੰਦਲਾ ਹੋ ਗਿਆ ਸੀ । ਸਕਾਈਮੇਟ ਦੇ ਨਿਰਦੇਸ਼ਕ ਮਹੇਸ਼ ਪਲਵਤ ਨੇ ਕਿਹਾ ਕਿ ਮੌਨਸੂਨ ਕਿਰਿਆਸ਼ੀਲ ਹੋ ਗਿਆ ਹੈ ਅਤੇ ਉੱਤਰ ਵੱਲ ਵੱਧਣ ਲੱਗ ਪਿਆ ਹੈ । ਇਹ ਗੁਜਰਾਤ ਦੇ ਕਈ ਹਿੱਸੇ, ਮੱਧ ਪ੍ਰਦੇਸ਼ ਦੇ ਪੱਛਮੀ ਭਾਗ ,ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਕਈ ਹਿੱਸਿਆਂ ‘ਚ ਆ ਚੁੱਕਾ ਹੈ । ਉਨ੍ਹਾਂ ਕਿਹਾ ਕਿ ਮੌਨਸੂਨ ਦਾ ਉੱਤਰ ਪੂਰਵ ਵੱਲ ਵੱਧਣਾ ਵਧੀਆਂ ਸਕੇਤ ਹੈ । ਜਿਸ ਨਾਲ ਦਿੱਲੀ ‘ਚ ਮੌਨਸੂਨ ਇਸ ਹਫਤੇ ਨਿਰਧਾਰਿਤ ਸਮੇਂ ਤੇ ਪਹੁੰਚੇਗਾ ।

ਜੂਨ ਦੇ ਪਹਿਲੇ ਦੋ ਹਫਤਿਆਂ ਤੱਕ ਮੌਨਸੂਨ ਬਾਰਿਸ਼ 19 ਪ੍ਰਤੀਸ਼ਤ ਵੱਧ ਗਈ ਸੀ, ਪਰ 13 ਜੂਨ ਤੋਂ ਬਾਅਦ 19 ਜੂਨ ਤੱਕ ਇਸ ਵਿਚ ਚਾਰ ਪ੍ਰਤੀਸ਼ਤ ਗਿਰਾਵਟ ਦਰਜ ਕੀਤੀ ਗਈ । ਹਾਲਾਂਕਿ ਮੌਨਸੂਨ ਬੰਦ ਹੋਣ ਦੇ ਬਾਵਜੂਦ ਵੀ ਪੱਛਮੀ ਸਮੁੰਦਰ ਦੇ ਕਈ ਤੱਟਾ ਅਤੇ ਕਈ ਰਾਜਾਂ ‘ਚ ਬਾਰਿਸ਼ ਜਾਰੀ ਹੈ । ਆਈ.ਐਮ.ਡੀ ਦੇ ਅਨੁਸਾਰ ਭਾਰਤ ‘ਚ ਪਿਛਲੇ ਸਾਲਾਂ ਤੋਂ ਵਧੀਆ ਮੌਨਸੂਨ ਰਹਿਣ ਦੀ ਉਮੀਦ ਹੈ । ਪਿਛਲੇ ਸਾਲ ਜੂਨ ਤੋਂ ਸਤੰਬਰ ਤੱਕ 96 ਤੋਂ 104 ਪ੍ਰਤੀਸ਼ਤ ਦੀ ਸਧਾਰਣ ਬਾਰਿਸ਼ ਪੈਣ ਦੀ ਉਮੀਦ ਕੀਤੀ ਗਈ ਸੀ ।

ਸਾਲ 2017 ‘ਚ ਭਾਰਤ ਦੇਸ਼ ਵਿਚ 97 ਫੀਸਦੀ ਬਾਰਿਸ਼ ਹੋਈ ਸੀ , ਜੋ ਕਿ ਆਮ ਮੰਨੀ ਜਾਦੀ ਹੈ । ਇਸ ਤੋਂ ਪਹਿਲਾਂ ਆਈ.ਐਮ.ਡੀ ਨੇ ਸਾਲ 2018 ‘ਚ 97 ਫੀਸਦੀ ਬਾਰਿਸ਼ ਹੋਣ ਦਾ ਅਨੁਮਾਨ ਲਗਇਆ ਸੀ । ਆਈ.ਐਮ.ਡੀ ਨੇ ਕਿਹਾ ਕਿ ਜੇਕਰ ਖੇਤਰ ਮੁਤਾਬਿਕ ਬਾਰਿਸ਼ ਪੈਣ ਦੀ ਗੱਲ ਕੀਤੀ ਜਾਵੇ ਤਾਂ ਉੱਤਰ ਪੱਛਮੀ ਭਾਰਤ ਵਿਚ ਐਲ.ਪੀ.ਏ 100 ਪ੍ਰਤੀਸ਼ਤ, ਮੱਧ ਭਾਰਤ ‘ਚ 99 ਫੀਸਦੀ, ਦੱਖਣੀ ਪ੍ਰਾਇਦੀਪ ‘ਚ 95 ਫੀਸਦੀ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਹੈ । ਆਈ.ਐਮ.ਡੀ ਦੇ ਅਨੁਸਾਰ, ਪੂਰੇ ਜੇਕਰ ਦੇਸ਼ ਦੀ ਗੱਲ ਕਰੀਏ ਤਾਂ ਜੁਲਾਈ ‘ਚ 101 ਫੀਸਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ , ਜਦਕਿ ਅਗਸਤ ਮਹੀਨੇ ਦੌਰਾਨ 94 ਫੀਸਦੀ ਬਾਰਿਸ਼ ਦੇਖਣ ਨੂੰ ਮਿਲੇਗੀ ।

 

 

About Admin

Check Also

ਕਿਸਾਨਾਂ ਲਈ ਚੰਗੀ ਖ਼ਬਰ, ਇਸ ਸਾਲ 100 ਫ਼ੀਸਦੀ ਬਾਰਿਸ਼ ਹੋਣ ਦਾ ਅਨੁਮਾਨ

ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਲਈ ਇੱਕ ਚੰਗੀ ਖਬਰ ਹੈ। ਇਸ ਸਾਲ ਦੇਸ਼ ‘ਚ …

WP Facebook Auto Publish Powered By : XYZScripts.com