Home / ਭਾਰਤ / ਕੇਜਰੀਵਾਲ ਵੱਲੋਂ ਭੁੱਖ ਹੜਤਾਲ ਦਾ ਐਲਾਨ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ

ਕੇਜਰੀਵਾਲ ਵੱਲੋਂ ਭੁੱਖ ਹੜਤਾਲ ਦਾ ਐਲਾਨ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ

ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ ਭੁੱਖ ਹੜਤਾਲ ‘ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ। ਕੇਜਰੀਵਾਲ ਪਹਿਲੀ ਮਾਰਚ ਤੋਂ ਭੁੱਖ ਹੜਤਾਲ ਤੋਂ ਬੈਠਣਗੇ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿੰਨਾ ਸਮਾਂ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ, ਓਨਾ ਚਿਰ ਉਹ ਭੁੱਖ ਹੜਤਾਲ ‘ਤੇ ਹੀ ਬੈਠੇ ਰਹਿਣਗੇ। ਕੇਜਰੀਵਾਲ ਵੱਲੋਂ ਇਹ ਕਦਮ ਸੁਪਰੀਮ ਕੋਰਟ ਵੱਲੋਂ ਉਪ ਰਾਜਪਾਲ ਤੇ ਦਿੱਲੀ ਸਰਕਾਰ ਦਰਮਿਆਨ ਤਾਕਤਾਂ ਦੀ ਵੰਡ ਦੇ ਕੀਤੇ ਫੈਸਲੇ ਮਗਰੋਂ ਚੁੱਕਿਆ ਗਿਆ ਹੈ। ਅਦਾਲਤ ਦੇ ਫੈਸਲੇ ਨਾਲ ਕੇਜਰੀਵਾਲ ਖ਼ੁਸ਼ ਨਹੀਂ ਸਨ, ਇਸ ਲਈ ਉਨ੍ਹਾਂ ਭੁੱਖ ਹੜਤਾਲ ਵਾਲਾ ਕਦਮ ਚੁੱਕਣ ਦਾ ਫੈਸਲਾ ਕਰ ਲਿਆ ਹੈ।

ਕੇਜਰੀਵਾਲ ਚਾਹੁੰਦੇ ਹਨ ਕਿ ਪੁਲਿਸ ਤੋਂ ਲੈਕੇ ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਦੇ ਅਧੀਨ ਕੰਮ ਕਰਨ ਪਰ ਅਦਾਲਤ ਨੇ ਫ਼ਤਵਾ ਕੁਝ ਹੋਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਬਤੌਰ ਮੁੱਖ ਮੰਤਰੀ ਧਰਨੇ ‘ਤੇ ਬੈਠ ਚੁੱਕੇ ਹਨ, ਪਰ ਇਸ ਵਾਲ ਉਨ੍ਹਾਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕੀਤੇ ਐਲਾਨ ਨਾਲ ਕੇਜਰੀਵਾਲ ਕੇਂਦਰ ਦੀ ਮੋਦੀ ਸਰਕਾਰ ‘ਤੇ ਵੱਧ ਤੋਂ ਵੱਧ ਦਬਾਅ ਬਣਾਉਣਾ ਚਾਹੁੰਦੇ ਹਨ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com