Home / ਸਿਹਤ / ਕਈ ਬਿਮਾਰੀਆਂ ਨੂੰ ਖ਼ਤਮ ਕਰਦੀ ਹੈ ਕਾਲੀ ਮਿਰਚ

ਕਈ ਬਿਮਾਰੀਆਂ ਨੂੰ ਖ਼ਤਮ ਕਰਦੀ ਹੈ ਕਾਲੀ ਮਿਰਚ

ਤੁਹਾਡੀ ਰਸੋਈ `ਚ ਹਮੇਸ਼ਾ ਮੌਜੂਦ ਰਹਿਣ ਵਾਲੀ ਕਾਲੀ ਮਿਰਚ ਸਿਰਫ ਮਸਾਲਿਆਂ ਦਾ ਹਿੱਸਾ ਨਹੀਂ, ਇਸ `ਚ ਦਵਾਈਆਂ ਦੇ ਗੁਣ ਵੀ ਹਨ। ਜੇਕਰ ਸਵੇਰੇ ਖਾਲੀ ਪੇਟ ਗੁਨਗੁਨੇ ਪਾਣੀ ਨਾਲ ਕਾਲੀ ਮਿਰਚ ਦਾ ਸੇਵਨ ਕੀਤਾ ਜਾਵੇ ਤਾਂ ਸਾਡੇ ਸ਼ਰੀਰ ਨੂੰ ਬਹੁਤ ਲਾਭ ਪਹੁੰਚਦਾ ਹੈ। ਆਯੁਰਵੇਦ `ਚ ਦੱਸਿਆ ਗਿਆ ਹੈ ਕਿ ਸਵੇਰੇ ਗਰਮ ਪਾਣੀ ਨਾਲ ਕਾਲੀ ਮਿਰਚ ਦੀ ਵਰਤੋਂ ਕਰਨ ਨਾਲ ਸ਼ਰੀਰ `ਚ ਰੋਗ ਰੋਕਣ ਦੀ ਸਮਰਥਾ ਵਧਦੀ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਹ ਸ਼ਰੀਰ `ਚ ਬਾਹਰੀ ਸੰਕ੍ਰਮਣ ਨੂੰ ਪਹੁੰਚਣ ਤੋਂ ਰੋਕਦਾ ਹੈ ਅਤੇ ਕੱਪ, ਪਿੱਤ ਅਤੇ ਹਵਾ `ਤੇ ਕੰਟਰੋਲ ਕਰਦੀ ਹੈ।

ਫੈਟ ਘੱਟ ਕਰਨਾ

ਕਾਲੀ ਮਿਰਚ ਅਤੇ ਗੁਨਗੁਨੇ ਪਾਣੀ ਸ਼ਰੀਰ `ਚ ਵਧਿਆ ਹੋਇਆ ਫੈਟ ਘੱਟ ਕਰਦੀ ਹੈ। ਇਸ ਦੇ ਨਾਲ ਹੀ ਕੈਲੋਰੀ ਨੂੰ ਬਰਨ ਕਰਕੇ ਵਜਨ ਘੱਟ ਕਰਨ `ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਜੁਕਾਮ ਹੋਣ `ਤੇ ਕਾਲੀ ਮਿਰਚ ਗਰਮ ਦੁੱਧ ਨਾਲ ਮਿਲਾਕੇ ਪੀਣ ਨਾਲ ਅਰਾਮ ਮਿਲਦਾ ਹੈ। ਇਸ ਤੋਂ ਇਲਾਵਾ ਜੁਕਾਮ ਬਾਰ-ਬਾਰ ਹੁੰਦਾ ਹੈ, ਛਿੱਕਾਂ ਲਗਾਤਾਰ ਜਾਰੀ ਹਨ ਤਾਂ ਕਾਲੀ ਮਿਰਚ ਦੀ ਗਿਣਤੀ ਇਕ ਤੋਂ ਸ਼ੁਰੂ ਕਰਕੇ ਰੋਜ਼ ਇਕ ਵਧਾਉਂਦੇ ਹੋਏ ਪੰਦਰਾਂ ਤੱਕ ਲੈ ਜਾਵੇ ਫਿਰ ਪ੍ਰਤੀ ਇਕ ਘਟਾਉਂਦੇ ਜਾਵੇ ਪੰਦਰਾਂ ਤੋਂ ਇਕ `ਤੇ ਆਵੇ। ਇਸ ਤਰ੍ਹਾਂ ਜੁਕਾਮ ਦੀ ਪ੍ਰੇਸ਼ਾਨੀ `ਚ ਆਰਾਮ ਮਿਲੇਗਾ।

ਕਬਜ਼ ਦੂਰ ਕਰਦੀ ਹੈ

ਕਬਜ਼ ਦੇ ਰੋਗੀਆਂ ਲਈ ਪਾਣੀ ਦੇ ਨਾਲ ਕਾਲੀ ਮਿਰਚ ਦੀ ਵਰਤੋਂ ਕਰਨਾ ਕਾਫੀ ਲਾਭਦਾਇਕ ਹੁੰਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਕ ਕੱਪ ਪਾਣੀ `ਚ ਨਿੰਬੂ ਦਾ ਰਸ ਅਤੇ ਕਾਲੀ ਮਿਰਚ ਦਾ ਚੂਰਣ ਅਤੇ ਲੂਣ ਪਾਕੇ ਪੀਣ ਨਾਲ ਗੈਸ ਤੇ ਕਬਜ਼ ਦੀ ਸਮੱਸਿਆ ਕੁਝ ਹੀ ਦਿਨਾਂ `ਚ ਠੀਕ ਹੋ ਜਾਂਦੀ ਹੈ।

ਸ਼ਰੀਰਕ ਸਮਰਥਾ ਵਧਦੀ ਹੈ

ਗੁਨਗੁਨੇ ਪਾਣੀ ਨਾਲ ਕਾਲੀ ਮਿਰਚ ਦੀ ਵਰਤੋਂ ਕਰਨ ਨਾਲ ਸ਼ਰੀਰਕ ਸਮਰਥਾ ਵਧਦੀ ਹੈ। ਨਾਲ ਹੀ ਸ਼ਰੀਰ `ਚ ਪਾਣੀ ਦੀ ਕਮੀ `ਤੇ ਕੰਟਰੋਲ ਹੁੰਦਾ ਹੈ। ਇਹ ਸ਼ਰੀਰ ਦੇ ਅੰਦਰ ਦੀ ਐਸਡੀਟੀ ਦੀ ਸਮੱਸਿਆ ਨੂੰ ਹੀ ਖਤਮ ਕਰਦਾ ਹੈ।

ਡੀਹਾਈਡਰੇਸ਼ਨ

ਜੇਕਰ ਤੁਹਾਨੂੰ ਡੀਹਾਈਡਰੇਸ਼ਨ ਦੀ ਸਮੱਸਿਆ ਹੈ ਤਾਂ ਕਾਲੀ ਮਿਰਚ ਦੀ ਗੁਨਗੁਨੇ ਪਾਣੀ ਨਾਲ ਵਰਤੋਂ ਕਰਨ ਨਾਲ ਸ਼ਰੀਰ `ਚ ਪਾਣੀ ਦੀ ਕਮੀ ਨਹੀਂ ਹੁੰਦੀ। ਇਸ ਨਾਲ ਥਕਾਨ ਦਾ ਅਨੁਭਵ ਵੀ ਨਹੀਂ ਹੁੰਦਾ। ਇਸਦੇ ਨਾਲ ਹੀ ਚਮੜੀ `ਚ ਵੀ ਰੁਖਾਪਨ ਨਹੀਂ ਆਉਂਦਾ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com