Home / ਸਮਰਾਟਫ਼ੋਨ / ਜਾਣੋਂ ਨਵੇਂ ਐਪਲ ਆਈਫੋਨਜ਼ ਦੀ ਕੀਮਤ

ਜਾਣੋਂ ਨਵੇਂ ਐਪਲ ਆਈਫੋਨਜ਼ ਦੀ ਕੀਮਤ

ਐਪਲ ਨੇ ਇਸੇ ਮਹੀਨੇ ਲਾਂਚ ਕੀਤੇ ਐਪਲ ਆਈਫੋਨ XS Max 256 ਜੀ. ਬੀ. ਨੂੰ 1,249 ਡਾਲਰ (ਲਗਭਗ 89,928 ਰੁਪਏ) ‘ਚ ਵੇਚ ਰਹੀ ਹੈ ਪਰ ਇਸ ਨੂੰ ਬਣਾਉਣ ‘ਚ ਸਿਰਫ 453 ਡਾਲਰ (ਲਗਭਗ 32,616 ਰੁਪਏ) ਦਾ ਖਰਚ ਆਇਆ ਹੈ। ਇਸ ਦਾ ਮਤਲਬ ਇਸ ਫੋਨ ‘ਤੇ ਐਪਲ ਦਾ ਮਾਰਜਿਨ 175% ਹੈ। ਇਸ ਖਰਚ ‘ਚ ਫੋਨ ਦੇ ਸਾਰੇ ਕੰਪੋਨੈਂਟਸ ਟੈਸਟਿੰਗ ਅਤੇ ਅਸੈਬਲਿੰਗ ਦੀ ਕੀਮਤ ਵੀ ਸ਼ਾਮਿਲ ਹੈ। ਕਨੇਡੀਅਨ ਰਿਸਰਚ ਫਰਮ ‘ਟੈੱਕਇਨਸਾਈਟ’ ਨੇ ਇਹ ਦਾਅਵਾ ਕੀਤਾ ਹੈ। ਐਪਲ ਨੇ ਪਿਛਲੇ ਸਾਲ ਆਈਫੋਨ X ਲਾਂਚ ਕੀਤਾ ਸੀ। ਉਸ ਨੂੰ ਬਣਾਉਣ ਦੇ ਲਈ ਖਰਚ 395 ਡਾਲਰ (ਲਗਭਗ 28,472 ਰੁਪਏ) ਸੀ ਪਰ ਇਸ ਦੇ 256 ਜੀ. ਬੀ. ਮਾਡਲ ਦੀ ਕੀਮਤ 1,149 ਡਾਲਰ (ਲਗਭਗ 82,728 ਰੁਪਏ) ਰੱਖੀ ਗਈ ਸੀ।

ਇਸ ਦਾ ਮਤਲਬ ਫੋਨ ਨੂੰ ਬਣਾਉਣ ਦਾ ਖਰਚ ਸਿਰਫ 50% ਹੀ ਵਧਿਆ ਹੈ ਪਰ ਇਸ ਦੀ ਕੀਮਤ 100 ਡਾਲਰ ਜ਼ਿਆਦਾ ਰੱਖੀ ਗਈ ਹੈ। ਆਈਫੋਨ XS Max ਬਣਾਉਣ ਦੇ ਲਈ ਸਭ ਤੋਂ ਜ਼ਿਆਦਾ ਖਰਚ 6.5 ਇੰਚ ਵਾਲੇ ਓ. ਐੱਲ. ਈ. ਡੀ. ਡਿਸਪਲੇਅ ‘ਤੇ ਆਉਂਦਾ ਹੈ। ਇਸ ਦੀ ਕੀਮਤ 90.50 ਡਾਲਰ (ਲਗਭਗ 6,516 ਰੁਪਏ) ਹੈ। ਐਪ ਪ੍ਰੋਸੈਸਰ/ ਮਾਡਮ 72 ਡਾਲਰ (5,184 ਰੁਪਏ) ਅਤੇ ਕੈਮਰਾ 44 ਡਾਲਰ (ਲਗਭਗ 3,168 ਰੁਪਏ) ਦਾ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਸਰਕਾਰ ਅਨੁਸਾਰ ਇਹ ਐੱਪਸ ਅੱਜ ਹੀ ਆਪਣੀ ਫੋਨ ਵਿੱਚੋਂ ਕੱਢ ਦੇਵੋ

ਸਿਹਤ ਮੰਤਰਾਲਾ ਵਲੋਂ ਜਾਅਲੀ, ਗੁੰਮਰਾਹਕੁੰਨ, ਅਣਅਧਿਕਾਰਤ ਵੈਬਸਾਈਟ ਤੇ ਮੋਬਾਈਲ ਐਪਸ ਦੀ ਸੂਚੀ ਐਲਾਨੀ ਹੈ ਜਿਸ …

WP Facebook Auto Publish Powered By : XYZScripts.com