Home / ਸਿਹਤ / ਇਹ ਜੂਸ ਕਰਦਾ ਹੈ ਭੁੱਲਣ ਦੀ ਬੀਮਾਰੀ ਨੂੰ ਦੂਰ

ਇਹ ਜੂਸ ਕਰਦਾ ਹੈ ਭੁੱਲਣ ਦੀ ਬੀਮਾਰੀ ਨੂੰ ਦੂਰ

ਅਨਾਰ ‘ਚ ਹੋਰ ਫਲਾਂ ਦੇ ਮੁਕਾਬਲੇ ਜ਼ਿਆਦਾ ਐਂਟੀ-ਆਕਸੀਡੈਂਟ ਹੁੰਦੇ ਹਨ।ਇਸ ‘ਚ ਗਰੀਨ ਟੀ ਅਤੇ ਸੰਗਤਰੇ ਤੋਂ ਜ਼ਿਆਦਾ 3 ਗੁਣਾ ਐਂਟੀ-ਆਕਸੀਡੈਂਟ ਹੁੰਦਾ ਹੈ। ਇੱਕ ਗਲਾਸ ਅਨਾਰ ਦੇ ਜੂਸ ਨਾਲ ਤੁਹਾਡੇ ਸਰੀਰ ਨੂੰ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ ਦੀ ਪੂਰਤੀ ਹੋ ਸਕਦੀ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਅਨਾਰ ਦਾ ਜੂਸ ਦਿਲ ਦੀ ਬਿਮਾਰੀ, ਕੈਂਸਰ, ਪਾਚਣ ਆਦਿ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਦਿਲ ‘ਤੇ ਵੀ ਅਸਰ ਪੈਂਦਾ ਹੈ  ਨਾਲ ਹੀ ਅਨਾਰ ਦੇ ਜੂਸ ਨਾਲ ਬੇਕਾਰ ਕੋਲੇਸਟਰਾਲ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਚੰਗੇ ਕੋਲੇਸਟਰਾਲ ਦੀ ਮਾਤਰਾ ਵੱਧ ਜਾਂਦੀ ਹੈ।

ਅਨਾਰ ਧਮਨੀਆਂ ‘ਚ ਸੁਧਾਰ ਕਰਕੇ ਖੂਨ ਦੇ ਪ੍ਰਵਾਹ ‘ਚ ਸੁਧਾਰ ਲਿਆਉਂਦਾ ਹੈ। ਇਸ ਲਈ ਹਾਰਟ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਅਨਾਰ ‘ਚ ਭਰਪੂਰ ਮਾਤਰਾ ‘ਚ ਮੌਜੂਦ ਐਂਟੀਆਕਸੀਡੈਂਟ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਇਹ ਇਮਊਨ ਸਿਸਟਮ ਨੂੰ ਮਜ਼ਬੂਤ ਕਰਕੇ ਰੋਗਾਂ ਨਾਲ ਲੜਣ ਦੀ ਤਾਕਤ ਦਿੰਦੇ ਹਨ। ਇਸ ਲਈ ਕੈਂਸਰ ਪੀੜਤਾਂ ਨੂੰ ਅਨਾਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਜੇ ਤੁਸੀਂ ਵੀ ਚੀਜ਼ਾਂ ਨੂੰ ਵਾਰ-ਵਾਰ ਭੁੱਲ ਜਾਂਦੇ ਹੋ ਤਾਂ ਰੋਜ਼ਾਨਾ ਅਨਾਰ ਖਾਣਾ ਸ਼ੁਰੂ ਕਰ ਦਿਓ। ਜੋ ਤੁਹਾਡੇ ਦਿਮਾਗ ਨੂੰ ਤੇਜ਼ ਕਰਦਾ ਹੈ ਅਤੇ ਅਲਜ਼ਾਈਮਰ ਵਰਗੀ ਭੁੱਲਣ ਦੀ ਬੀਮਾਰੀ ਨੂੰ ਹੌਲੀ-ਹੌਲੀ ਘੱਟ ਕਰਦਾ ਹੈ। ਇਸ ਲਈ ਹਰ ਦਿਨ ਨਾਸ਼ਤੇ ਦੇ ਨਾਲ ਹਰ ਦਿਨ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਇਸ ਦਾ ਜੂਸ ਵੀ ਪੀ ਸਕਦੇ ਹੋ।

ਅਨਾਰ ਸਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ-ਨਾਲ ਰੈੱਡ ਸੈੱਲਸ ਨੂੰ ਵਧਾਉਂਦਾ ਹੈ। ਇਹ ਖੂਨ ‘ਚ ਹੀਮੋਗਲੋਬਿਨ ਦੀ ਮਾਤਰਾ ‘ਚ ਵਾਧਾ ਕਰਦੇ ਹਨ ਅਤੇ ਉਸ ਦੇ ਪ੍ਰਵਾਹ ‘ਚ ਸੁਧਾਰ ਲਿਆਉਂਦੇ ਹਨ। ਅਨੀਮਿਆ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

 ਅਨਾਰ ‘ਚ ਮੌਜੂਦ ਮਿਨਰਲਸ, ਵਿਟਾਮਿਨ, ਫਲੋਰਿਕ ਐਸਿਡ ਬੱਚੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ‘ਚ ਭਰਪੂਰ ਮਾਤਰਾ ‘ਚ ਪੋਟਾਸ਼ੀਅਮ ਵੀ ਹੁੰਦਾ ਹੈ ਜੋ ਡਿਲਵਰੀ ਦੇ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰਦਾ ਹੈ।





About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com