Home / ਵਾਤਾਵਰਣ / ਇਹ ਰਿਕਾਰਡ ਕੀਤਾ ਆਪਣੇ ਨਾਂ ਆਈ.ਆਰ.ਐੱਸ. ਅਧਿਕਾਰੀ ਨੇ

ਇਹ ਰਿਕਾਰਡ ਕੀਤਾ ਆਪਣੇ ਨਾਂ ਆਈ.ਆਰ.ਐੱਸ. ਅਧਿਕਾਰੀ ਨੇ

ਅੱਜ ਦੇ ਸਮੇਂ ਵਿੱਚ ਵਾਤਾਵਰਣ ਨੂੰ ਲੈ ਕੇ ਲੋਕ ਬਹੁਤ ਚੌਕੰਨੇ ਹੋ ਚੁੱਕੇ ਹਨ. ਜਿਸਦੀ ਇੱਕ ਮਿਸਾਲ ਪੈਦਾ ਕਰਦੇ ਹੋਏ ਆਈ.ਆਰ.ਐੱਸ. ਅਧਿਕਾਰੀ ਰੋਹਿਤ ਮੇਹਰਾ ਹੁਣ ਤੱਕ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਦੇਸ਼ ਭਰ ਵਿੱਚ 150 ਤੋਂ ਜ਼ਿਆਦਾ ਵਰਟੀਕਲ ਗਾਰਡਨ ਤਿਆਰ ਕਰ ਚੁੱਕੇ ਹਨ. ਜਿਸ ਲਈ ਹੁਣ ਉਨ੍ਹਾਂ ਦੇ ਨਾਂ ਲਿਮਕਾ ਬੁੱਕ ਆਫ ਰਿਕਾਰਡ ਵੀ ਹੋ ਚੁੱਕਿਆ ਹੈ। ਉਨ੍ਹਾਂ ਦੇ ਵੱਲੋਂ ਲੁਧਿਆਣਾ ਇਨਕਮ ਟੈਕਸ ਡਿਪਾਰਟਮੈਂਟ ਦੀ ਬਿਲਡਿੰਗ ਵਿੱਚ 10,183 ਸਕੇਅਰ ਫੁੱਟ ਵਿੱਚ ਵਰਟੀਕਲ ਗਾਰਡਨ ਵੀ ਤਿਆਰ ਕੀਤਾ ਗਿਆ ਸੀ।

ਦਰਬਾਰ ਸਾਹਿਬ ਵਿੱਚ ਵੀ ਇਨ੍ਹਾਂ ਦੇ ਵੱਲੋਂ ਵਰਟੀਕਲ ਗਾਰਡਨ ਲਗਾਇਆ ਗਿਆ ਹੈ। ਇਸ ਵਿੱਚ ਰੋਹਿਤ ਮੇਹਰਾ ਦਾ ਕਹਿਣਾ ਹੈ ਕਿ ਇਹ ਤਰੀਕਾ ਏਅਰ ਇੰਡੈਕਸ ਨੂੰ ਕੰਟਰੋਲ ਕਰਨ ਲਈ ਸਭ ਤੋਂ ਵਧੀਆ ਹੈ। ਉਨ੍ਹਾਂ ਨੇ ਇਸ ਵਿੱਚ ਇਹ ਕਿਹਾ ਕਿ ਜਿਸ ਤਰ੍ਹਾਂ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਦਰੱਖਤ ਕੱਟੇ ਜਾ ਰਹੇ ਹਨ, ਜਿਸ ਨਾਲ ਪ੍ਰਦੂਸ਼ਣ ਦੀ ਮਾਤਰਾ ਕਾਫੀ ਜਿਆਦਾ ਵੱਧ ਗਈ ਹੈ। ਜੋ ਕਿ ਸਭ ਲੋਕਾਂ ਦੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਈ ਹੈ।

ਰੋਹਿਤ ਮੇਹਰਾ ਦੇ ਵੱਲੋਂ ਇਨ੍ਹਾਂ ਵਰਟੀਕਲ ਗਾਰਡਨ ਵਿੱਚ 4 ਲੱਖ 46 ਹਜ਼ਾਰ ਬੋਤਲਾਂ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ 31 ਦਸੰਬਰ 2020 ਤੱਕ ਇਕ ਕਰੌੜ ਪੌਦੇ ਲਗਾਉਣ ਦਾ ਟੀਚਾ ਉਨ੍ਹਾਂ ਨੇ ਮਿਥਿਆ ਹੋਇਆ ਹੈ। ਜਿਸ ਵਿੱਚ ਉਨ੍ਹਾਂ ਨੂੰ ਲੋਕਾਂ ਦੇ ਵੱਲੋਂ ਕਾਫੀ ਸਹਿਯੋਗ ਵੀ ਮਿਲ ਰਿਹਾ ਹੈ।ਤੁਹਾਨੂੰ ਇਥੇ ਦੱਸ ਦੇਈਏ ਕਿ ਰੋਹਿਤ ਮੇਹਰਾ ਦੇ ਵੱਲੋਂ ਹੁਣ ਤੱਕ ਲੁਧਿਆਣਾ ਵਿੱਚ 70, ਅੰਮ੍ਰਿਤਸਰ ਵਿੱਚ 8, ਬਠਿੰਡਾ ਵਿੱਚ 3 ਅਤੇ  ਫਿਰੋਜ਼ਪੁਰ ਵਿੱਚ 2 ਵਰਟੀਕਲ ਗਾਰਡਨ ਲਗਾ ਚੁੱਕੇ ਹਨ।

About Admin

Check Also

ਅਗਲੇ 48 ਘੰਟੇ ‘ਚ ਬੰਦ ਹੋ ਜਾਣਗੇ ਮੋਬਾਇਲ ਤੇ ਟੀ.ਵੀ.!

ਸੂਰਜ ਤੋਂ ਆਉਣ ਵਾਲੇ ਸੋਲਰ ਤੂਫ਼ਾਨ ਦੇ ਕਾਰਨ ਆਉਣ ਵਾਲੇ 48 ਘੰਟੇ ਕੁਝ ਸਮੇਂ ਲਈ …

WP Facebook Auto Publish Powered By : XYZScripts.com