Home / ਵਾਤਾਵਰਣ / ਅਸਮਾਨੋਂ ਵਰ੍ਹ ਰਹੀ ਹੈ ਅੱਗ, ਗਰਮੀ ਨੇ ਤੋੜੇ ਸਾਰੇ ਰਿਕਾਰਡ

ਅਸਮਾਨੋਂ ਵਰ੍ਹ ਰਹੀ ਹੈ ਅੱਗ, ਗਰਮੀ ਨੇ ਤੋੜੇ ਸਾਰੇ ਰਿਕਾਰਡ

ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਰਿਕਾਰਡ ਤੋੜ ਗਰਮੀ ਪੰਜਾਬ ਸਮੇਤ ਮੱਧ ਅਤੇ ਸਮੁਚੇ ਉੱਤਰੀ ਭਾਰਤ ‘ਚ ਅਸਮਾਨੋਂ ਅੱਗ ਵਰ੍ਹਾ ਰਹੀ ਹੈ ਅਤੇ ਹਰ ਪਾਸੇ ਗਰਮੀ ਕਾਰਨ ਉੱਫ-ਉੱਫ ਤੇ ਹਾਏ-ਹਾਏ ਹੀ ਸੁਣਨ ਨੂੰ ਮਿਲ ਰਿਹਾ ਹੈ। ਭਾਰਤ ਦੇ ਪੰਜਾਬ ਤੋਂ ਲੈ ਕੇ ਪਾਕਿਸਤਾਨ ਦੇ ਪੰਜਾਬ ਤੱਕ ਲੋਕ ਗਰਮੀ ਨਾਲ ਬੇਹਾਲ ਹਨ।
ਪਾਕਿਸਤਾਨ ਦੇ ਕਰਾਚੀ ‘ਚ ਤਾਂ ਲੂ ਕਾਰਨ ਬੀਤੇ 3 ਦਿਨਾਂ ‘ਚ 65 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਆਂਕੜਾ ਗਰਮੀ ਦੀ ਭਿਆਨਕਤਾ ਦੱਸਣ ਲਈ ਕਾਫੀ ਹ। ਕਰਾਚੀ ‘ਚ ਤਾਪਮਾਨ 40 ਤੋਂ 44 ਡਿਗਰੀ ਦੇ ਵਿਚ ਹੈ, ਜਦੋਂ ਕਿ ਆਮ ਤੌਰ ‘ਤੇ ਗਰਮੀਆਂ ‘ਚ ਇੱਥੋਂ ਦਾ ਤਾਪਮਾਨ 35 ਡਿਗਰੀ ਦੇ ਆਸ-ਪਾਸ ਰਹਿੰਦਾ ਹੈ।

ਉੱਥੇ ਹੀ ਭਾਰਤ ਦੇ ਪੰਜਾਬ ਦੀ ਕਰੀਏ ਤਾਂ ਇੱਥੇ ਵੀ ਗਰਮੀ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ। ਮੰਗਲਵਾਰ ਨੂੰ ਪਟਿਆਲਾ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇੱਥੇ ਪਾਰਾ 44 ਡਿਗਰੀ ਤੋਂ ਪਾਰ ਚਲਾ ਗਿਆ। ਆਉਣ ਵਾਲੇ ਦਿਨਾਂ ‘ਚ ਵੀ ਪੰਜਾਬ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ।
ਮੌਸਮ ਵਿਭਾਗ ਨੇ ਬੁੱਧਵਾਰ ਅਤੇ ਵੀਰਵਾਰ ਨੂੰ ਬਠਿੰਡਾ, ਸੰਗਰੂਰ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ ਅਤੇ ਸੰਗਰੂਰ ‘ਚ ਲੂ ਵਗਣ ਦੀ ਚਿਤਾਵਨੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਪਾਰਾ 45 ਡਿਗਰੀ ਤੋਂ ਪਾਰ ਜਾ ਸਕਦਾ ਹਨ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਅਗਲੇ 48 ਘੰਟੇ ‘ਚ ਬੰਦ ਹੋ ਜਾਣਗੇ ਮੋਬਾਇਲ ਤੇ ਟੀ.ਵੀ.!

ਸੂਰਜ ਤੋਂ ਆਉਣ ਵਾਲੇ ਸੋਲਰ ਤੂਫ਼ਾਨ ਦੇ ਕਾਰਨ ਆਉਣ ਵਾਲੇ 48 ਘੰਟੇ ਕੁਝ ਸਮੇਂ ਲਈ …

WP Facebook Auto Publish Powered By : XYZScripts.com