Home / ਭਾਰਤ / ਆਧਾਰ ਜਾਣਕਾਰੀ ਲੀਕ 1.66 ਲੱਖ ਸਰਕਾਰੀ ਕਰਮਚਾਰੀਆਂ ਦੀ

ਆਧਾਰ ਜਾਣਕਾਰੀ ਲੀਕ 1.66 ਲੱਖ ਸਰਕਾਰੀ ਕਰਮਚਾਰੀਆਂ ਦੀ

ਵੈਬ ਸਿਸਟਮ ਦੀ ਸੁਰੱਖਿਆ ਵਿਚ ਝਾਰਖੰਡ ਸਰਕਾਰ ਦੀ ਗਲਤੀ ਨਾਲ ਭਾਰਤ ਦੇ ਕਰੀਬ 1,66,000 ਸਰਕਾਰੀ ਕਰਮਚਾਰੀਆਂ ਦੀ ਆਧਾਰ ਜਾਣਕਾਰੀ ਲੀਕ ਹੋ ਗਈ ਹੈ। ਟੇਕ ਕ੍ਰੰਚ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਿਪੋਰਟ ਅਨੁਸਾਰ ਕਰਮਚਾਰੀਆਂ ਦਾ ਰਿਕਾਰਡ ਰੱਖਣ ਵਾਲਾ ਇਕ ਵੈਬ ਸਿਸਟਮ 2014 ਦੇ ਬਾਅਦ ਤੋਂ ਬਿਨਾਂ ਪਾਸਵਰਡ ਦੇ ਸੀ।  ਇਸ ਕਾਰਨ ਝਾਰਖੰਡ ਸਰਕਾਰ ਦੇ ਕਰਮਚਾਰੀਆਂ ਦਾ ਆਧਾਰ ਨੰਬਰ, ਨਾਮ, ਨੌਕਰੀ ਦੀ ਜਾਣਕਾਰੀ ਅਤੇ ਫੋਨ ਨੰਬਰ ਲੀਕ ਹੋ ਗਿਆ।

ਝਾਰਖੰਡ ਸਰਕਾਰ ਦੀ ਵੈਬਸਾਈਟ ਦੇ ਸਬ ਡੋਮੇਨ ਵਿਚ ਇਕ ਗੂਗਲ ਇਡੇਕਸ ਵੈਬਸਾਈਟ ਮੌਜੂਦ ਸੀ, ਜਿਸ ਵਿਚ ਕਰਮਚਾਰੀਆਂ ਦੀ ਹਾਜ਼ਰੀ ਦਾ ਰਿਕਾਰਡ ਅਤੇ ਉਨ੍ਹਾਂ ਦੀਆਂ ਫੋਟੋ ਮੌਜੂਦ ਸੀ। ਫਿਲਹਾਲ, ਇੰਡੇਕਸਡ ਵੈਬਸਾਈਟ ਨੂੰ ਆਫ ਲਾਈਨ ਕਰ ਦਿੱਤਾ ਗਿਆ ਹੈ।

ਅਮਰੀਕਾ ਸਥਿਤ ਸਾਈਬਰ ਸਕਿਊਰਿਟੀ ਕੰਪਨੀ ਫਾਇਰਆਈ ਦੇ ਮੁੱਖ ਤਕਨੀਕੀ ਅਧਿਕਾਰੀ (ਏਪੀਏਸੀ) ਅਤੇ ਮੀਤ ਚੇਅਰਮੈਨ ਸਟੀਵ ਲੇਡਜੀਅਨ ਨੇ ਕਿਹਾ ਕਿ ਡਿਜੀਟਲ ਪਰਿਵਰਤਨ ਭਾਰਤ ਨੂੰ ਮਹੱਤਵਪੂਰਣ ਆਰਥਿਕ ਲਾਭ ਦੇਣ ਦਾ ਵਾਅਦਾ ਕਰਦਾ ਹੈ, ਪ੍ਰੰਤੂ ਅਜਿਹਾ ਤਾਂ ਹੀ ਹੋਵੇਗਾ ਜਦੋਂ ਸਾਈਬਰ ਸੁਰੱਖਿਆ ਵਧੀਆ ਰਹੇ। ਗਲਤੀ ਸੰਗਠਨਾਂ ਵੱਲੋਂ ਜ਼ਿਆਦਾ ਵਿਅਕਤੀਗਤ ਡੇਟਾ ਬਣਾਇਆ ਅਤੇ ਸੰਗ੍ਰੀਤ ਕੀਤਾ ਜਾ ਰਿਹਾ ਹੈ, ਸੁਰੱਖਿਆ ਉਪਾਅ ਨੂੰ ਵੀ ਸ਼ਲਾਘਾਯੋਗ ਤੌਂਰ ਉਤੇ ਲਗਾਤਾਰ ਮਜ਼ਬੂਤ ਕੀਤਾ ਜਾਣਾ ਚਾਹੀਦਾ।

ਪਿਛਲੇ ਸਾਲ, ਝਾਰਖੰਡ ਵਿਚ ਲਗਭਗ ਅੱਧਾ ਦਰਜਨ ਲੋਕਾਂ ਦੀ ਭੁੱਖ ਮਰੀ ਨਾਲ ਜਾਲ ਚਲੀ ਗਈ, ਕਿਉਂਕਿ ਆਧਾਰ ਕਾਰਡ ਨਾ ਹੋਣ ਕਾਰਨ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਦੀ ਦੁਕਾਨ ਤੋਂ ਉਨ੍ਹਾਂ ਨੂੰ ਰਾਸ਼ਨ ਨਹੀਂ ਦਿੱਤਾ ਗਿਆ। ਅਜੇ ਤੱਕ ਇਸ ਮਾਮਲੇ ਉਤੇ ਸੂਬਾ ਸਰਕਾਰ ਜਾਂ ਯੂਆਈਡੀਏਆਈ ਵੱਲੋਂ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com