Home / ਧਰਮ / ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ..

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ..

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਖੁਸ਼ਖ਼ਬਰੀ ਹੈ। ਹੁਣ ਸ਼ਰਧਾਲੂ ਮਾਤਾ ਦੇ ਭਵਨ ‘ਤੇ ਮੱਥਾ ਟੇਕਣ ਤੋਂ ਬਾਅਦ ਭੈਰੋ ਘਾਟੀ ‘ਚ ਰੋਪ ਵੇਅ ਦੇ ਮਾਧਮ ਰਾਹੀਂ ਦਰਸ਼ਨਾਂ ਲਈ ਜਾ ਸਕਣਗੇ। ਮਾਤਾ ਵੈਸ਼ਨੋ ਦੇਵੀ ਸ਼੍ਰਾਇਨ ਬੋਰਡ ਛੇਤੀ ਹੀ ਰੋਪ-ਵੇਅ ਦਾ ਕੰਮ ਪੂਰਾ ਕਰਨ ਦੇ ਯਤਨ ‘ਚ ਹੈ। ਅਨੁਮਾਨ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਵੈਸ਼ਨੋ ਭਵਨ-ਭੈਰੋ ਘਾਟੀ ਰੋਪ-ਵੇਅ ਸ਼ੁਰੂ ਹੋ ਜਾਵੇਗੀ। ਇਸ ਦੇ ਪੂਰਾ ਹੋਣ ਤੋਂ ਬਾਅਦ ਸ਼ਰਧਾਲੂ ਕੁਝ ਹੀ ਮਿੰਟਾਂ ‘ਚ ਭਵਨ ਤੋਂ ਭੈਰੋ ਘਾਟੀ ਜਾ ਸਕਣਗੇ।

ਇਸ ਸੇਵਾ ਦੇ ਸ਼ੁਰੂ ਹੋਣ ਤੋਂ ਬਾਅਦ ਇਕ ਵਾਰ ‘ਚ ਲੱਗਭਗ 800 ਸ਼ਰਧਾਲੂ ਰੋਪ-ਵੇਅ ਰਾਹੀਂ ਭੈਰੋ ਘਾਟੀ ਪਹੁੰਚ ਸਕਣਗੇ। 2 ਕੈਬਿਨ ਵਾਲੇ ਇਸ ਰੋਪ-ਵੇਅ ਨੂੰ ਆਧੁਨਿਕ ਸਹੂਲਤਾਂ ਨੂੰ ਧਿਆਨ ‘ਚ ਰੱਖਦੇ ਹੋਏ ਤਿਆਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਰ ਕੈਬਿਨ ‘ਚ 45 ਯਾਤਰੀਆਂ ਸਮੇਤ ਇਕ ਅਪਰੇਟਰ ਦੇ ਬੈਠਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਰੋਪ-ਵੇਅ ‘ਤੇ ਦੋ ਕੇਬਲ ਕੋਚ ਲਗਾਏ ਜਾਣਗੇ। ਹਾਲਾਂਕਿ ਕੇਬਲ ਕਾਰ ਕੇਵਲ ਦਿਨ ਦੇ ਸਮੇਂ ਹੀ ਕੰਮ ਕਰੇਗੀ ਅਤੇ ਇਹ ਲੱਗਭਗ ਦਿਨ ‘ਚ 10 ਘੰਟੇ ਤੱਕ ਚਲੇਗੀ।

ਗੌਰਤਲਬ ਹੈ ਕਿ ਵੈਸ਼ਨੋ ਭਵਨ ਤੋਂ ਭੈਰੋ ਘਾਟੀ ਦੀ ਦੂਰੀ 1.5 ਕਿਲੋਮੀਟਰ ਹੈ ਅਤੇ ਤਿੱਖੀ ਚੜਾਈ ਕਾਰਨ ਸਾਰੇ ਸ਼ਰਧਾਲੂਆਂ ਲਈ ਭੈਰੋ ਘਾਟੀ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ ਹੈ। ਬਜੁਰਗ, ਅਪਾਹਜ ਅਤੇ ਬੀਮਾਰ ਲੋਕ ਚਾਹੁੰਦੇ ਹੋਏ ਵੀ ਭੈਰੋ ਘਾਟੀ ਤੱਕ ਨਹੀਂ ਪਹੁੰਚ ਸਕਦੇ ਹਨ। ਹੁਣ ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਬੋਰਡ ਪ੍ਰਸ਼ਾਸ਼ਨ ਨੇ ਰੋਪ-ਵੇਅ ਸੇਵਾ ਸ਼ੁਰੂ ਕੀਤੀ ਤਾਂ ਕਿ ਸ਼ਰਧਾਲੂਆਂ ਆਪਣੀ ਯਾਤਰਾ ਦਾ ਪੂਰਾ ਲਾਹਾ ਲੈ ਸਕਣ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਕਰੇਗਾ ਤਖ਼ਤ ਸ੍ਰੀ ਪਟਨਾ ਸਾਹਿਬ ਬੰਗਲਾਦੇਸ਼ ਦੇ ਗੁਰੂਘਰਾਂ ਦੀ ਸਾਂਭ–ਸੰਭਾਲ

ਬੰਗਲਾਦੇਸ਼ ਦੇ ਗੁਰਦੁਆਰਾ ਸਾਹਿਬਾਨ ਦੀ ਦੇਖਭਾਲ ਤੇ ਸਾਂਭ–ਸੰਭਾਲ ਹੁਣ ‘ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ’ …

WP Facebook Auto Publish Powered By : XYZScripts.com