Home / ਦੁਨੀਆਂ / ਮਾਂ ਕਰ ਰਹੀ ਹੈ ਸਰਕਾਰ ਤੋ ਮਦਦ ਪੁਕਾਰ

ਮਾਂ ਕਰ ਰਹੀ ਹੈ ਸਰਕਾਰ ਤੋ ਮਦਦ ਪੁਕਾਰ

ਸੂਬੇ ‘ਚ ਕੰਮ ਘੱਟ ਹੁੰਦਾ ਦੇਖ ਅਤੇ ਆਪਣੇ ਸੁਨਹਿਰੀ ਭਵਿੱਖ ਨੂੰ ਲੈ ਕੇ ਵਿਦੇਸ਼ ਜਾਣ ਦਾ ਖ਼ਾਬ ਪੰਜਾਬ ਦਾ ਹਰ ਇਕ ਨੌਜਵਾਨ ਆਪਣੇ ਅੰਦਰ ਪਾਲ ਰਿਹਾ ਹੈ। ਨੌਜਵਾਨ ਆਪਣੇ ਪਰਿਵਾਰ ਲਈ ਸੁੱਖ ਸਹੂਲਤਾਂ ਦਾ ਧਿਆਨ ਰੱਖਣ ਲਈ ਵਿਦੇਸ਼ ਤਾਂ ਚਲੇ ਜਾਂਦੇ ਹਨ। ਪਰ ਕਈ ਵਾਰ ਵਿਦੇਸ਼ ਦੀ ਧਰਤੀ ‘ਤੇ ਉਹ ਇਸ ਤਰ੍ਹਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਕਿ ਉਨ੍ਹਾਂ ਦੇ ਹਾਲਾਤਾਂ ਦਾ ਕੁਝ ਵੀ ਪਤਾ ਨਹੀਂ ਲਗਦਾ। ਉਹ ਕਿੱਥੇ ਅਤੇ ਕਿਸ ਹਾਲਾਤ ਵਿੱਚ ਆਪਣੀ ਜਿੰਦਗੀ ਜੀ ਰਹੇ ਹਨ। ਪਿਛਲੇ ਸਮੇਂ ਆਈ ਇਕ ਖ਼ਬਰ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਜੱਦੋ ਇਰਾਕ ਵਿਚ 39 ਭਾਰਤੀਆ ਦੀ ਮੌਤ ਦਾ ਪਤਾ ਲੱਗਾ ਸੀ।

ਜਿਸ ਨਾਲ ਕਈ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਅਤੇ ਕੁੱਝ ਸੁਹਾਗਣਾਂ ਦੇ ਸੁਹਾਗ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਹੁਣ ਵੀ ਵਿਦੇਸ਼ਾਂ ਵਿਚ ਕੁਝ ਇਸ ਤਰਾਂ ਦੇ ਭਾਰਤੀ ਮੌਜੂਦ ਹਨ ਜਿਨ੍ਹਾਂ ਦਾ ਹਾਲੇ ਤੱਕ ਵੀ ਕੁਝ ਪਤਾ ਨਹੀਂ ਚਲ ਸਕਿਆ। ਇਸੇ ਤਰਾਂ ਦਾ ਹੀ ਮਾਮਲਾ ਹੈ ਪੰਜਾਬ ਦੇ ਇਤਿਹਾਸਕ ਜ਼ਿਲ੍ਹਾ ਫਰੀਦਕੋਟ ਦਾ ਹੈ ਜਿੱਥੇ ਫ਼ਰੀਦਕੋਟ ਦੇ ਡੋਗਰ ਬਸਤੀ ਦਾ ਇੱਕ ਨੌਜਵਾਨ ਮਲੇਸ਼ੀਆ ਗਿਆ ਸੀ। ਜਿਸ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ ਅਤੇ ਉਸ ਦੀ ਮਾਂ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਆਪਣੇ ਪੁੱਤ ਨੂੰ ਘਰ ਲਿਆਉਣ ਲਈ ਗੁਹਾਰ ਲੱਗਾ ਰਹੀ ਹੈ।

ਇੱਕ ਗ਼ਰੀਬ ਪਰਿਵਾਰ ਨਾਲ ਸਬੰਧਿਤ ਲੜਕਾ 25 ਸਾਲਾ ਅਜੈ ਕੁਮਾਰ 25 ਮਲੇਸ਼ੀਆ ਕੰਮ ਕਰਨ ਲਈ ਗਿਆ ਸੀ। ਪਰ ਉਹ ਹੁਣ ਉਨ੍ਹਾਂ ਦੇ ਸੰਪਰਕ ਤੋਂ ਬਾਹਰ ਹੈ। ਪਰਿਵਾਰ ਅਨੁਸਾਰ ਵਿਜੈ 20 ਜਨਵਰੀ 2016 ਨੂੰ ਮਲੇਸ਼ੀਆ ਗਿਆ ਸੀ ਅਤੇ ਓਥੇ ਉਸ ਖਿਲਾਫ਼ ਕੋਈ ਕੇਸ ਦਰਜ ਹੋ ਗਿਆ ਸੀ। ਇਸ ਕੇਸ ਬਾਰੇ ਉਨ੍ਹਾਂ ਨੂੰ ਬਹੁਤ ਦੇਰ ਬਾਅਦ ਪਤਾ ਚੱਲਿਆ ਸੀ। ਇਸ ਕੇਸ ਵਿਚ ਅਜੈ ਨੂੰ 2 ਸਾਲ ਦੀ ਸਜ਼ਾ ਹੋਈ ਸੀ ਅਤੇ ਉਸ ਨੂੰ ਮਲੇਸ਼ੀਆ ਦੀ ਕਜ਼ਨ ਜੇਲ੍ਹ ਵਿਚ ਰੱਖਿਆ ਗਿਆ ਹੈ।

ਅਜੈ ਦੀ ਮਾਤਾ ਨੇ ਦੱਸਿਆ ਕਿ 20 ਕੁ ਦਿਨ ਪਹਿਲਾਂ ਮਲੇਸ਼ੀਆ ਤੋਂ ਜੇਲ੍ਹ ਅਧਿਕਾਰੀਆਂ ਦਾ ਫ਼ੋਨ ਆਇਆ ਸੀ ਕਿ 14 ਅਪ੍ਰੈਲ 2018 ਨੂੰ ਉਸ ਦੇ ਲੜਕੇ ਅਜੈ ਕੁਮਾਰ ਦੀ ਸਜ਼ਾ ਪੂਰੀ ਹੋ ਰਹੀ ਹੈ। ਦੋ ਦਿਨ ਛੁੱਟੀਆਂ ਹੋਣ ਕਰਕੇ 16 ਅਪ੍ਰੈਲ ਨੂੰ ਉਸ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਉਹ ਉਸ ਨੂੰ ਭਾਰਤ ਲਈ ਭੇਜ ਦੇਣਗੇ ਪਰ ਹਾਲੇ ਤੱਕ ਉਸ ਦਾ ਕੁਝ ਪਤਾ ਨਹੀਂ ਲੱਗਾ।

ਸੰਤੋਸ਼ ਰਾਣੀ ਨੇ ਕਿਹਾ ਕਿ ਉਸ ਦੇ ਲੜਕੇ ਅਜੈ ਕੁਮਾਰ ਨੂੰ ਮਲੇਸ਼ੀਆ ਗਏ ਨੂੰ ਦੋ ਸਾਲ ਅਤੇ ਤਿੰਨ ਮਹੀਨੇ ਹੋ ਚੁੱਕੇ ਹਨ ਜਿਸ ਕਰਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕਾਫ਼ੀ ਚਿੰਤਾ ਹੋ ਰਹੀ ਹੈ। ਸੰਤੋਸ਼ ਰਾਣੀ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਉਸ ਦੇ ਲੜਕੇ ਅਜੈ ਕੁਮਾਰ ਨੂੰ ਲੱਭ ਕੇ ਭਾਰਤ ਵਾਪਸ ਲਿਆਉਣ ਦੀ ਮੰਗ ਕਰ ਰਹੀ ਹੈ। ਫਰੀਦਕੋਟ ਦੇ ਸਮਾਜ ਸੇਵੀ ਅਜੈ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ ਕਰ ਰਹੇ ਹਨ।

About Admin

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com