Home / ਅਜਬ ਗਜ਼ਬ / ਇਹ ਹੈ ਦੁਨੀਆਂ ਦੀ ਆਖਰੀ ਸੜਕ, ਇਥੇ ਕਿਉ ਨਹੀਂ ਜਾ ਸਕਦਾ ਕੋਈ ਇਕੱਲਾ ਵਿਅਕਤੀ

ਇਹ ਹੈ ਦੁਨੀਆਂ ਦੀ ਆਖਰੀ ਸੜਕ, ਇਥੇ ਕਿਉ ਨਹੀਂ ਜਾ ਸਕਦਾ ਕੋਈ ਇਕੱਲਾ ਵਿਅਕਤੀ

ਇਹ ਹੈ ਦੁਨੀਆਂ ਦੀ ਆਖਰੀ ਸੜਕ, ਇਥੇ ਕਿਉ ਨਹੀਂ ਜਾ ਸਕਦਾ ਕੋਈ ਇਕੱਲਾ ਵਿਅਕਤੀ

ਤੁਸੀਂ ਕਦੇ ਸੋਚਿਆ ਧਰਤੀ ਦਾ ਵੀ ਕੋਈ ਐਂਡ ਹੋ ਸਕਦਾ ਜਾਂ ਇਹ ਜੋ ਸੜਕਾਂ ਨੇ ਇਹ ਕਿਤੇ ਜਾ ਕੇ ਮੁਕਦੀਆਂ ਵੀ ਨੇ ਤਾ ਜਾਣੋ ਉੱਤਰੀ ਧਰੁਵ ਸਾਡੀ ਧਰਤੀ ਦਾ ਸੱਭ ਤੋਂ ਸੁੰਦਰ ਪੁਆਇੰਟ ਹੈ। ਇਸ ਦੀ ਧੁਰੀ ‘ਤੇ ਧਰਤੀ ਘੁੰਮਦੀ ਹੈ। ਯੂਰੋਪ ਇਸ ਬਿੰਦੂ ਦੇ ਕਾਫ਼ੀ ਕਰੀਬ ਹੈ। ਨਾਰਵੇ ਦਾ ਆਖਰੀ ਖੇਤਰੀ ਹੈ, ਜਿੱਥੇ ਅੱਗੇ ਜਾਣ ਦਾ ਰਸਤਾ ਦੁਨੀਆਂ ਦੀ ਆਖਰੀ ਸੜਕ ਮੰਨਿਆ ਜਾਂਦਾ ਹੈ।

ਧਰਤੀ ਦੇ ਖੇਤਰ ਅਤੇ ਨਾਰਵੇ ਨੂੰ ਜੋ ਸੜਕ ਜੋੜਦੀ ਹੈ ਉਸ ਨੂੰ E – 69 ਕਿਹਾ ਜਾਂਦਾ ਹੈ। ਸਭ ਤੋਂ ਜ਼ਿਆਦਾ ਸਰਦੀ ਹੋਣ ਦੇ ਬਾਵਜੂਦ ਵੀ ਇਨਸਾਨ ਇੱਥੇ ਰਹਿੰਦਾ ਆਇਆ ਹੈ। E- 69 ਨੂੰ ਜੇਕਰ ਦੁਨੀਆਂ ਦੀ ਅੰਤਮ ਸੜਕ ਕਿਹਾ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ। ਇਸ ਤੋਂ ਅੱਗੇ ਕੋਈ ਸੜਕ ਨਹੀਂ ਹੈ।

ਬਰਫ ਹੀ ਬਰਫ ਛਾਈ ਹੈ…ਸਮੰਦਰ ਹੀ ਸਮੰਦਰ । ਜਾਣਕਾਰੀ ਲਈ ਦੱਸ ਦਈਏ ਕਿ ਉੱਤਰੀ ਧਰੁਵ ਹੀ ਆਰਕਟਿਕ ਸਾਗਰ ਕਹਿਲਾਉਂਦਾ ਹੈ। ਈ – 69 ਹਾਈਵੇ ‘ਤੇ ਕਈ ਅਜਿਹੀਆਂ ਜਗ੍ਹਾਵਾਂ ਹਨ,ਜਿੱਥੇ ਇਕੱਲੇ ਗੱਡੀ ਚਲਾਉਣਾ ਵੀ ਮਨ੍ਹਾ ਹੈ। 14 ਕਿਲੋਮੀਟਰ ਲੰਮਾ ਹੈ ਇਹ ਹਾਈਵੇ। ਇੱਥੇ ਤੁਸੀਂ ਕਈ ਲੋਕਾਂ ਦੇ ਨਾਲ ਹੀ ਗੁਜਰ ਸਕਦੇ ਹੋ। ਕੁੱਝ ਰਸਤੇ ਤਾਂ ਅਜਿਹੇ ਵੀ ਹਨ ਕਿ ਕਿਸੇ ਦੇ ਵੀ ਗੁੰਮ ਹੋਣ ਦੀ ਸੰਭਾਵਨਾ ਇੱਥੇ ਹਮੇਸ਼ਾ ਬਣੀ ਰਹਿੰਦੀ ਹੈ।

1934 ਵਿਚ ਇਸ ਇਲਾਕੇ ਦੇ ਲੋਕਾਂ ਨੇ ਮਿਲ ਕੇ ਫ਼ੈਸਲਾ ਲਿਆ, ਉਨ੍ਹਾਂ ਦਾ ਮੰਨਣਾ ਸੀ ਕਿ ਇਹ ਸੈਲਾਨੀਆਂ ਲਈ ਵੀ ਖੁੱਲੇ ਤਾਂਕਿ ਇਨਕਮ ਦਾ ਇਕ ਜਰੀਆ ਬਣ ਸਕੇ। ਇਸ ਦੇ ਪਿੱਛੇ ਹਾਲਾਂਕਿ ਭੂਗੋਲਿਕ ਕਾਰਨ ਹਨ। ਉੱਤਰੀ ਧਰੁਵ ਦੇ ਕੋਲ ਹੋਣ ਦੇ ਕਾਰਨ ਹੀ ਸਰਦੀਆਂ ਵਿਚ ਇੱਥੇ ਰਾਤਾਂ ਖਤਮ ਹੀ ਨਹੀਂ ਹੁੰਦੀਆਂ ਅਤੇ ਗਰਮੀਆਂ ਵਿਚ ਸੂਰਜ ਡੁੱਬਦਾ ਹੀ ਨਹੀਂ।

ਇੱਥੇ ਕੁੱਝ ਵੀ ਕਿਸੇ ਦੀ ਇਜਾਜਤ ਨਾਲ ਨਹੀਂ ਹੋ ਸਕਦਾ, ਇੱਥੇ ਕੁਦਰਤ ਮਹਾਨ ਹੈ। ਸਾਲ ਦੇ ਅੰਤ ਵਿਚ ਦੁਨਿਆਂਭਰ ਤੋਂ ਲੋਕ ਨਾਰਥ ਪੋਲ ਦੇਖਣ ਆਉਂਦੇ ਹਨ। ਇੱਥੇ ਨੈਚੁਰਲ ਲਾਈਟ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਇਹੀ ਲੱਗਦਾ ਹੈ ਕਿ ਜੰਨਤ ਤਾਂ ਬਸ ਇੱਥੇ ਹੀ ਹੈ।

 

About Admin

Check Also

ਆਖਿਰ ਔਰਤਾਂ ਦੀ ਪੋਸ਼ਾਕ ਵਿੱਚ ਕਿਉਂ ਨਹੀਂ ਹੁੰਦੀ ਜੇਬ

ਮਹਿਲਾਵਾਂ ਦੀਆਂ ਪੌਸ਼ਾਕਾਂ ‘ਚ ਜੇਬ ਨਹੀਂ ਹੁੰਦੀ। ਜੇਕਰ ਹੁੰਦੀ ਹੈ ਤਾਂ ਸਿਰਫ ਨਾਂ ਦੀ ਹੀ। …

WP Facebook Auto Publish Powered By : XYZScripts.com