Home / ਦੁਨੀਆਂ / ਅਮਰੀਕੀ ਜਹਾਜ਼ਾਂ ਨੂੰ ਲੇਜ਼ਰ ਰਾਹੀਂ ਕਰ ਰਿਹੈ ਟਾਰਗੇਟ ਚੀਨ: ਅਮਰੀਕਾ

ਅਮਰੀਕੀ ਜਹਾਜ਼ਾਂ ਨੂੰ ਲੇਜ਼ਰ ਰਾਹੀਂ ਕਰ ਰਿਹੈ ਟਾਰਗੇਟ ਚੀਨ: ਅਮਰੀਕਾ

ਅਫਰੀਕੀ ਦੇਸ਼ ਜਿਬੂਤੀ ‘ਚ ਸਥਿਤ ਚੀਨ ਦੇ ਪਹਿਲੇ ਵਿਦੇਸ਼ੀ ਫੌਜ ਅੱਡੇ ਰਾਹੀਂ ਅਮਰੀਕੀ ਜਹਾਜ਼ ਨੂੰ ਲੇਜ਼ਰ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ। ਅਮਰੀਕਾ ਨੇ ਰਸਮੀ ਤੌਰ ‘ਤੇ ਚੀਨ ਦੀ ਸਰਕਾਰ ਨੂੰ ਅਜਿਹੀਆਂ ਕਈ ਘਟਨਾਵਾਂ ਦੀ ਸ਼ਿਕਾਇਤ ਕੀਤੀ, ਜਿਸ ‘ਚ ਕਿਹਾ ਗਿਆ ਕਿ ਉਸ ਦੇ ਪਾਇਲਟਾਂ ਨੂੰ ਲੇਜ਼ਰ ਦੇ ਰਾਹੀਂ ਪ੍ਰੇਸ਼ਾਨ ਕੀਤਾ ਗਿਆ। ਰਿਪੋਰਟਸ ਦੇ ਮੁਤਾਬਕ ਪੇਂਟਾਗਨ ਨੇ ਦੋਸ਼ ਲਾਇਆ ਹੈ ਕਿ ਹਾਈ-ਗ੍ਰੇਡ ਲੇਜ਼ਰਸ ਨਾਲ ਏਅਰਕ੍ਰਾਫਟ ‘ਤੇ ਨਿਸ਼ਾਨਾ ਲਗਾਇਆ ਗਿਆ ਤੇ ਦੋ ਅਮਰੀਕੀ ਪਾਇਲਟ ਜ਼ਖਮੀ ਵੀ ਹੋਏ ਹਨ।

ਪੇਂਟਾਗਨ ਦੀ ਬੁਲਾਰਨ ਡਾਨਾ ਵਾਈਟ ਨੇ ਕਿਹਾ ਕਿ ਅਮਰੀਕਾ ਨੂੰ ਇਸ ਗੱਲ ‘ਤੇ ਭਰੋਸਾ ਹੈ ਕਿ ਚੀਨੀ ਨਾਗਰਿਕਾਂ ਨੇ ਹੀ ਅਜਿਹੇ ਲੇਜ਼ਰ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫਤੇ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ। ਵਾਈਟ ਨੇ ਅੱਗੇ ਕਿਹਾ ਕਿ ਅਜਿਹੇ ਮਾਮਲੇ ਅਮਰੀਕੀ ਏਅਰਮੈਨ ਲਈ ਗੰਭੀਰ ਖਤਰਾ ਪੈਦਾ ਕਰ ਸਕਦੇ ਹਨ ਤੇ ਅਮਰੀਕਾ ਨੇ ਚੀਨ ਨੂੰ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਲਈ ਕਿਹਾ ਹੈ।

ਉਨ੍ਹਾਂ ਨੇ ਅਨੁਮਾਨ ਲਾਉਂਦੇ ਹੋਏ ਕਿਹਾ ਕਿ ਹਾਲ ਦੇ ਦਿਨਾਂ ‘ਚ ਕਰੀਬ 10 ਵਾਰ ਲੇਜ਼ਰ ਨਾਲ ਟਾਰਗੇਟ ਕਰਨ ਦੀਆਂ ਘਟਨਾਵਾਂ ਹੋਈਆਂ ਹਨ। ਜ਼ਖਮੀ ਹੋਣ ਦੇ ਕਾਰਨ ਪੇਂਟਾਗਨ ਨੇ ਰਸਮੀ ਸ਼ਿਕਾਇਤ ਕੀਤੀ ਸੀ। ਪੇਂਟਾਗਨ ਦੀ ਬੁਲਾਰਨ ਮਰੀਨ ਲੈਫਟੀਨੈਂਟ ਕਰਨਲ ਕ੍ਰਿਸ ਲੋਗਨ ਨੇ ਕਿਹਾ ਕਿ ਪਾਇਲਟਾਂ ਤੋਂ ਮਿਲੀ ਰਿਪੋਰਟ ਤੋਂ ਸਾਫ ਹੈ ਕਿ ਤਿੰਨ ਵਾਰ ਵਰਤੇ ਗਏ ਲੇਜ਼ਰਸ ਮਿਲਟਰੀ ਗ੍ਰੇਡ ਦੇ ਸਨ ਤੇ ਉਨ੍ਹਾਂ ਨੂੰ ਚੀਨੀ ਬੇਸ ਦੇ ਬਹੁਤ ਨੇੜੇਓਂ ਟਾਰਗੇਟ ਕੀਤਾ ਗਿਆ ਸੀ।

ਉਧਰ ਚੀਨ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਅਮਰੀਕਾ ਦੇ ਦੋਸ਼ ਝੂਠੇ ਹਨ। ਕਿਹਾ ਗਿਆ ਕਿ ਅਸੀਂ ਅਧਿਕਾਰਿਕ ਚੈਨਲਾਂ ਦੇ ਰਾਹੀਂ ਇਨ੍ਹਾਂ ਝੂਠੀਆਂ ਅਲੋਚਨਾਵਾਂ ਨੂੰ ਪਹਿਲਾਂ ਹੀ ਖਾਰਿਜ ਕਰ ਦਿੱਤਾ ਹੈ। ਚੀਨ ਲਗਾਤਾਰ ਅੰਤਰਰਾਸ਼ਟਰੀ ਨਿਯਮਾਂ ਤੇ ਸਥਾਨਕ ਦੇਸ਼ ਦੇ ਨਿਯਮਾਂ ਦਾ ਪਾਲਣ ਕਰਦਾ ਰਿਹਾ ਹੈ। ਇਸ ਦੇ ਨਾਲ ਹੀ ਖੇਤਰੀ ਸੁਰੱਖਿਆ ਤੇ ਸਥਿਰਤਾ ਦੇ ਲਈ ਵੀ ਵਚਨਬੱਧ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਨਯਿੰਗ ਨੇ ਕਿਹਾ ਕਿ ਸਕਰਾਰ ਵਲੋਂ ਗੰਭੀਰ ਰੂਪ ਨਾਲ ਜਾਂਚ ਕੀਤੀ ਗਈ ਤੇ ਅਮਰੀਕੀ ਪੱਖ ਵਲੋਂ ਲਾਏ ਗਏ ਦੋਸ਼ ਬੇਬੁਨਿਆਦ ਪਾਏ ਗਏ ਹਨ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com