Home / ਜੁਰਮ / ਲੰਡਨ ‘ਚ ਸੰਸਦ ਨੇੜੇ ਅਤਿਵਾਦੀ ਹਮਲਾ, ਪੁਲਸ ਅਧਿਕਾਰੀ ਸਮੇਤ 5 ਦੀ ਮੌਤ

ਲੰਡਨ ‘ਚ ਸੰਸਦ ਨੇੜੇ ਅਤਿਵਾਦੀ ਹਮਲਾ, ਪੁਲਸ ਅਧਿਕਾਰੀ ਸਮੇਤ 5 ਦੀ ਮੌਤ

ਲੰਡਨ ‘ਚ ਸੰਸਦ ਨੇੜੇ ਅਤਿਵਾਦੀ ਹਮਲਾ, ਪੁਲਸ ਅਧਿਕਾਰੀ ਸਮੇਤ 5 ਦੀ ਮੌਤ

ਲੰਡਨ ‘ਚ ਬਰਤਾਨਵੀ ਸੰਸਦ ਨੇੜੇ ਦੋ ਹਮਲਾਵਰਾਂ ਨੇ ਅਤਿਵਾਦੀ ਹਮਲਾ ਕਰਦਿਆਂ ਇਕ ਪੁਲੀਸ ਮੁਲਾਜ਼ਮ ਸਣੇ ਘੱਟੋ-ਘੱਟ 5 ਜਾਨਾਂ ਲੈ ਲਈਆਂ ਅਤੇ ਕਰੀਬ 20 ਹੋਰ ਵਿਅਕੀਤਆਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਸੁਰੱਖਿਆ ਦਸਤਿਆਂ ਨੇ ਇਕ ਹਮਲਾਵਰ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ, ਜਦੋਂਕਿ ਦੂਜੇ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਸੀ। ਜ਼ਖ਼ਮੀਆਂ ਵਿੱਚੋਂ ਕੁਝ ਦੀ ਗੰਭੀਰ ਦੱਸੀ ਜਾਂਦੀ ਹੈ।ਲੰਡਨ ਮੈਟਰੋਪੌਲੀਟਨ ਪੁਲੀਸ ਅਨੁਸਾਰ, ”ਹਥਿਆਰਬੰਦ ਅਫਸਰ ਮੌਕੇ ‘ਤੇ ਮੌਜੂਦ ਹਨ ਅਤੇ ਜਦੋਂ ਤਕ ਕੋਈ ਹੋਰ ਕਾਰਨ ਸਾਹਮਣੇ ਨਹੀਂ ਆਉਂਦਾ ਅਸੀਂ ਇਸ ਨੂੰ ਅਤਿਵਾਦੀ ਘਟਨਾ ਵਜੋਂ ਲੈ ਰਹੇ ਹਾਂ।” ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼, ਜਿਸ ਵਿੱਚ ਸੈਸ਼ਨ ਚੱਲ ਰਿਹਾ ਸੀ, ਨੂੰ ਤੁਰੰਤ ਮੁਲਤਵੀ ਕਰ ਦਿੱਤਾ ਗਿਆ ਅਤੇ ਕਾਨੂੰਨਸਾਜ਼ਾਂ ਨੂੰ ਅੰਦਰ ਹੀ ਰੁਕਣ ਲਈ ਕਿਹਾ ਗਿਆ।

ਬਾਅਦ ਵਿੱਚ ਸੰਸਦ ਖਾਲੀ ਕਰਵਾ ਲਈ ਗਈ। ਬੀਬੀਸੀ ਅਨੁਸਾਰ ਪੁਲੀਸ ਮੰਨ ਰਹੀ ਹੈ ਕਿ ਸੰਸਦ ਬਾਹਰ ਇਕ ਸ਼ੱਕੀ ਵਾਹਨ ਸੀ ਪਰ ਪੁਲੀਸ ਨੇ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਹੈ।
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਲੰਡਨ ਵਿੱਚ ਹੋਏ ਦਹਿਸ਼ਤੀ ਹਮਲੇ ਵਿੱਚ ਸਾਰੇ ਭਾਰਤੀ ਸੁਰੱਖਿਅਤ ਹਨ। ਵਿਦੇਸ਼ ਮੰਤਰੀ ਨੇ ਉਥੇ ਵੱਸਦੇ ਭਾਰਤੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਮਦਦ ਲਈ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਪਾਰਲੀਮੈਂਟ ਸਕੁਏਅਰ ਵੱਲ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ। -ਪੀਟੀਆਈ

About Admin

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com