Home / ਭਾਰਤ / ਟਰੇਨ ‘ਚ ਸਫਰ ਕਰਨ ਵਾਲਿਆਂ ਨੂੰ ਪੈ ਸਕਦਾ ਹੈ ਅੱਜ ਪਰੇਸ਼ਾਨੀ ਦਾ ਸਾਹਮਣਾ ਕਰਨਾ …..

ਟਰੇਨ ‘ਚ ਸਫਰ ਕਰਨ ਵਾਲਿਆਂ ਨੂੰ ਪੈ ਸਕਦਾ ਹੈ ਅੱਜ ਪਰੇਸ਼ਾਨੀ ਦਾ ਸਾਹਮਣਾ ਕਰਨਾ …..

ਟਰੇਨ ‘ਚ ਸਫਰ ਕਰਨ ਵਾਲਿਆਂ ਲਈ ਖਾਸ ਖ਼ਬਰ ਹੈ। ਟਰੇਨ ‘ਚ ਸਫਰ ਕਰਨ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਦਿੱਲੀ-ਅੰਬਾਲਾ ਰੇਲ ਸੈਕਸ਼ਨ ‘ਤੇ ਨਿਰਮਾਣ ਕਾਰਜ ਚੱਲਣ ਦੀ ਵਜ੍ਹਾ ਨਾਲ ਸਬੰਧਤ ਵਿਭਾਗ ਵੱਲੋਂ ਟ੍ਰੈਫਿਕ ਬਲਾਕ ਲਿਆ ਗਿਆ ਹੈ। ਇਸ ਟ੍ਰੈਫਿਕ ਬਲਾਕ ਦੀ ਵਜ੍ਹਾ ਨਾਲ ਨਵੀਂ ਦਿੱਲੀ ਰੂਟ ਦੀਆਂ ਕਈ ਟਰੇਨਾਂ 8 ਅਕਤੂਬਰ ਨੂੰ ਪ੍ਰ੍ਭਾਵਿਤ ਹੋਣਗੀਆਂ।

ਇਸ ਦੌਰਾਨ ਕੁੱਝ ਟਰੇਨਾਂ ਦਾ ਮਾਰਗ ਬਦਲਿਆ ਗਿਆ ਹੈ ਅਤੇ ਕੁੱਝ ਟਰੇਨਾਂ ਨੂੰ ਰਸਤੇ ਵਿਚ ਰੋਕ ਕੇ ਚਲਾਇਆ ਜਾਵੇਗਾ। 8 ਅਕਤੂਬਰ ਨੂੰ ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈੱਸ (12716) ਅਤੇ ਅੰਮ੍ਰਿਤਸਰ ਬਾਂਦਰਾ, ਅੰਮ੍ਰਿਤਸਰ-ਪੱਛਮੀ ਐਕਸਪ੍ਰੈੱਸ (12926/12925) ਅਤੇ ਅੰਮ੍ਰਿਤਸਰ ਅੰਬਾਲਾ, ਸਹਾਰਨਪੁਰ, ਮੇਰਠ ਸਿਟੀ, ਗਾਜ਼ੀਆਬਾਦ, ਤਿਲਕ ਬ੍ਰਿਜ, ਹਜ਼ਰਤ ਨਿਜ਼ਾਮੂਦੀਨ ਅਤੇ ਐਕਸਪ੍ਰੈੱਸ (12484) ਵਾਇਆ ਕੁਰੂਕਸ਼ੇਤਰ, ਨਰਵਾਨਾ, ਸ਼ਕੂਰ ਬਸਤੀ ਹੁੰਦੇ ਹੋਏ ਨਵੀਂ ਦਿੱਲੀ ਜਾਵੇਗੀ। ਪਠਾਨਕੋਟ ਦਿੱਲੀ (22430) ਵਾਇਆ ਧੁਰੀ, ਜਾਖਲ, ਰੋਹਤਕ ਹੁੰਦੇ ਹੋਏ ਦਿੱਲੀ ਜਾਵੇਗੀ।

ਇਸ ਦੇ ਇਲਾਵਾ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ (12013) ਨੂੰ 8 ਅਕਤੂਬਰ ਨੂੰ ਸਬਜ਼ੀ ਮੰਡੀ ਤੋਂ ਸੋਨੀਪਤ ਸਟੇਸ਼ਨ ਵਿਚ 30 ਮਿੰਟ ਰੋਕ ਕੇ ਚਲਾਇਆ ਜਾਵੇਗਾ। ਅੰਮ੍ਰਿਤਸਰ-ਮੁੰਬਈ ਸੀ. ਐੱਸ. ਟੀ. ਐਕਸਪ੍ਰੈੱਸ (11058) ਨੂੰ ਵੀ ਕਰਨਾਲ ਸਟੇਸ਼ਨ ‘ਤੇ 30 ਮਿੰਟ ਰੋਕ ਕੇ ਚਲਾਇਆ ਜਾਵੇਗਾ।

ਪੀਯੂਸ਼ ਗੋਇਲ ਦੇ ਮੁਤਾਬਕ, ਡਿਜੀਟਲ ਟ੍ਰਾਂਜੈਕਸ਼ਨਾਂ ਨੂੰ ਫਰੀ ਬਣਾਉਣ ਲਈ ਬੈਂਕਾਂ ਨੂੰ ਆਪਣੇ ਮਾਡਲ ਉੱਤੇ ਫਿਰ ਤੋਂ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਇਸ ਸਿਲਸਿਲੇ ਵਿੱਚ ਵਿਸਥਾਰ ਤੋਂ ਜਾਣਕਾਰੀ ਦਿੱਤੇ ਬਿਨਾਂ ਕਿਹਾ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ MDR ਦਾ ਵਜੂਦ ਹੋਣਾ ਚਾਹੀਦਾ ਹੈ, ਪਰ ਨਾਂ ਤਾਂ ਉਪਭੋਗਤਾ ਅਤੇ ਨਾਂ ਹੀ ਵਪਾਰੀਆਂ ਨੂੰ ਇਸਦਾ ਭੁਗਤਾਨ ਕਰਨਾ ਚਾਹੀਦਾ ਹੈ।

ਰੇਲ ਮੰਤਰੀ ਪੀਯੂਸ਼ ਗੋਇਲ ਨੇ ਕਿਹਾ, ਆਈ. ਆਰ. ਸੀ. ਟੀ. ਸੀ. ਖਪਤਕਾਰ ਨੂੰ Merchant Discount ਰੇਟ ਦਿੰਦੀ ਹੈ। ਮੈਂ ਉਸ ਤੋਂ ਇਸਨੂੰ ਖਤਮ ਕਰਨ ਲਈ ਕਹਿ ਰਿਹਾ ਹਾਂ ਅਤੇ ਅਸੀ ਇਸਦੇ ਲਈ ਬੈਂਕਾਂ ਨਾਲ ਵੀ ਗੱਲ ਕਰ ਰਹੇ ਹਾਂ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਦੋ – ਤਿੰਨ ਦਿਨਾਂ ਵਿੱਚ ਹੋ ਜਾਵੇਗਾ।

ਇੰਡੀਆ Economic summit ਵਿੱਚ ਗੋਇਲ ਨੇ ਇਹ ਗੱਲਾਂ ਬੋਲੀਆਂ ਸਨ ਇਸਦਾ ਪ੍ਰਬੰਧਨ World Economic Forum ਅਤੇ Confederation of India Industry ਨੇ ਮਿਲਕੇ ਕੀਤਾ ਸੀ। ਰੇਲ ਮੁਸਾਫਰਾਂ ਨੂੰ ਐੱਮ.ਡੀ.ਆਰ. ਦੇ ਬੋਝ ਤੋਂ ਮੁਕਤ ਕਰਨ ਲਈ ਇਕ-ਦੋ ਦਿਨ ‘ਚ ਫ਼ੈਸਲਾ ਹੋ ਜਾਵੇਗਾ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com