Home / ਪੰਜਾਬ / ਸੰਗਰੂਰ ਦਾ ਜੰਮਪਲ ਪਰਖਜੀਤ ਸਿੰਘ “ਦਾ ਵੁਆਇਸ ਇੰਡੀਆ ਦੇ ਸੈਮੀ ਫਾਈਨਲ ‘ਚ ਪੁੱਜਾ

ਸੰਗਰੂਰ ਦਾ ਜੰਮਪਲ ਪਰਖਜੀਤ ਸਿੰਘ “ਦਾ ਵੁਆਇਸ ਇੰਡੀਆ ਦੇ ਸੈਮੀ ਫਾਈਨਲ ‘ਚ ਪੁੱਜਾ

ਸੰਗਰੂਰ ਦਾ ਜੰਮਪਲ ਪਰਖਜੀਤ ਸਿੰਘ “ਦਾ ਵੁਆਇਸ ਇੰਡੀਆ ਦੇ ਸੈਮੀ ਫਾਈਨਲ ‘ਚ ਪੁੱਜਾ

ਸੰਗਰੂਰ ਐਂਡ ਟੀ ਵੀ ਤੇ ਹਰੇਕ ਸ਼ਨੀਵਾਰ ਅਤੇ ਐਤਵਾਰ ਨੂੰ ਰਾਤੀਂ 09 ਵਜੇ ਪ੍ਰਸਾਰਿਤ ਹੋ ਰਹੇ ਸੰਗੀਤ ਦੇ ਮਹਾਂ ਕੁੰਭ “ਦਾ ਵੁਆਇਸ ਇੰਡੀਆ” ਵਿੱਚ ਕੋਚ ਸ਼ਾਨ ਦੀ ਟੀਮ ਦਾ ਸਿਤਾਰਾ ਪਰਖਜੀਤ ਸਿੰਘ ਆਪਣੀ ਸੁਰੀਲੀ ਅਤੇ ਬੁਲੰਦ ਆਵਾਜ਼ ਦੇ ਸਦਕੇ ਪੂਰੇ ਦੇਸ਼ ਵਿੱਚ ਅਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਗਿਆ ਹੈ। ਇਸ ਸ਼ੋਅ ਦੌਰਾਨ ਪਰਖਜੀਤ ਸਿੰਘ ਨੇ ਜੱਜਾਂ ਦੀ ਪਰਖ ਤੇ ਖਰਾ ਉਤਰਦਿਆਂ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ‘ਦਾ ਵੁਆਇਸ ਇੰਡੀਆ’ ਦਾ ਗਰੈਂਡ ਫਨਾਲੇ ਹੁਣ 12 ਮਾਰਚ ਨੂੰ ਹੋਵੇਗਾ ।

ਸੰਗਰੂਰ ਦੇ ਜੰਮਪਲ ਪਰਖਜੀਤ ਸਿੰਘ ਦੇ ਸੈਮੀ ਫਾਈਨਲ ਵੱਚ ਪੁੱਜਣ ਤੇ ਸ਼ਹਿਰ ਵਾਸੀਆਂ ਵਲੋਂ ਅਤੇ ਦੇਸ਼ ਭਰ ਵਿੱਚ ਵਸਦੇ ਕਲਾ ਪ੍ਰੇਮੀਆਂ ਵਲੋਂ ਪਰਖਜੀਤ ਸਿੰਘ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਪਰਖਜੀਤ ਸਿੰਘ ਦੇ ਪਿਤਾ ਸ. ਹਰਿਦਆਲ ਸਿੰਘ ਨੇ ਆਪਣੇ ਪੁੱਤਰ ਦੀ ਪ੍ਰਾਪਤੀ ਤੇ ਖੁਸ਼ੀ ਜਾਹਰ ਕਰਿਦਆਂ ਕਿਹਾ ਕਿ ਉਨ੍ਹਾਂ ਦੇ ਕਾਬਿਲ ਪੁੱਤਰ ਨੇ ਦੇਸ਼ ਭਰ ਵਿੱਚ ਉਨ੍ਹਾਂ ਦੇ ਨਾਂ ਨੂੰ ਰੋਸ਼ਨ ਕੀਤਾ ਹੈ। ਇਸ ਮੌਕੇ ਤੇ ਪਰਖਜੀਤ ਸਿੰਘ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਰਖਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਦਾ ਗੋਲਡ ਮੈਡਲਿਸਟ ਹੋਣ ਤੋਂ ਇਲਾਵਾ ਪਿਛਲੇ ਵਰੇ ਦੂਰਦਰਸ਼ਨ ਜਲੰਧਰ ਤੋਂ ਕਰਵਾਏ ਗਏ ਸੁਰ ਸਰਤਾਜ ਖਿਤਾਬ ਦਾ ਜੇਤੂ ਹੈ। ਉਨ੍ਹਾਂ ਕਿਹਾ ਕਿ ਪਰਖਜੀਤ ਸਿੰਘ ਦੀ ਮਨਮੋਹਣੀ ਆਵਾਜ਼ ਤੇ ਸਿਰਫ ਸੰਗਰੂਰ ਸ਼ਹਿਰ ਦੇ ਵਾਸੀਆਂ ਨੂੰ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਮਾਣ ਹੈ। ਸ. ਹਰਿਦਆਲ ਸਿੰਘ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਪਰਖਜੀਤ ਸਿੰਘ ਦੀ ਸਫਲਤਾ ਲਈ ਉਸਨੂੰ ਭਾਰੀ ਗਿਣਤੀ ਵਿੱਚ ਵੋਟਿੰਗ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪਰਖਜੀਤ ਸਿੰਘ ਨੂੰ ਵੋਟ ਪਾਉਣ ਲਈ PAR ਲਿਖਕੇ 57575 ਤੇ ਮੈਸਿਜ ਕਰੋ। 07328979706 ਤੇ ਮਿਸ ਕਾਲ ਕਰੋ ਅਤੇ ਆਨ ਲਾਈਨ thevoiceindiavote ਤੇ ਸਰਚ ਕਰਕੇ ਵੋਟ ਪਾਈ ਜਾ ਸਕਦੀ ਹੈ । ਸ਼ੋਅ ਖਤਮ ਹੁੰਦਿਆਂ ਹੀ ਰਾਤੀ ਦਸ ਵਜੇ ਵੋਟਿੰਗ ਲਈ ਲਾਈਨਾਂ ਖੁੱਲ ਜਾਣਗੀਆਂ ਅਤੇ ਸੋਮਵਾਰ ਸਵੇਰੇ 09 ਵਜੇ ਤਕ ਪਰਖਜੀਤ ਸਿੰਘ ਨੂੰ ਵੋਟਿੰਗ ਕੀਤੀ ਜਾ ਸਕਦੀ ਹੈ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com