Home / ਰਾਸ਼ਟਰੀ / ਜੂਸ ਦੀ ਰੇਹੜੀ ਲਾਕੇ ਕਮਾਈ ਕਰਕੇ ਪੁੱਤ ਨੂੰ ਕਰਾਇਆ ਸੀ ਫੌਜ ਵਿਚ ਭਰਤੀ ਅੱਤਵਾਦੀਆਂ ਨੇ ਲੈ ਲਈ ਜਾਨ

ਜੂਸ ਦੀ ਰੇਹੜੀ ਲਾਕੇ ਕਮਾਈ ਕਰਕੇ ਪੁੱਤ ਨੂੰ ਕਰਾਇਆ ਸੀ ਫੌਜ ਵਿਚ ਭਰਤੀ ਅੱਤਵਾਦੀਆਂ ਨੇ ਲੈ ਲਈ ਜਾਨ

ਜੂਸ ਦੀ ਰੇਹੜੀ ਲਾਕੇ ਕਮਾਈ ਕਰਕੇ ਪੁੱਤ ਨੂੰ ਕਰਾਇਆ ਸੀ ਫੌਜ ਵਿਚ ਭਰਤੀ ਅੱਤਵਾਦੀਆਂ ਨੇ ਲੈ ਲਈ ਜਾਨ

ਜੰਮੂ ਕਸ਼ਮੀਰ ਦੇ ਪੁਲਵਾਮਾ ਚ ਹੋੲੇ ਅੱਤਵਾਦੀ ਹਮਲੇ ਨੇ ਬਹੁਤੇ ਘਰਾਂ ਦੇ ਚਿਰਾਗ ਬੁਝ ਦਿੱਤੇ ਹਨ, ੳੁੱਥੇ ਹੀ ਬਿਹਾਰ ਦੇ ਰਹਿਣ ਵਾਲੇ ਰਤਨ ਕੁਮਾਰ ਵੀ ੲਿਸ ਹਮਲੇ ਚ ਸ਼ਹੀਦ ਹੋ ਗੲੇ. ਜਦੋਂ ਪੁੱਤ ਦੀ ਸ਼ਹਾਦਤ ਦੀ ਘਬਰ ਘਰ ਪੁੱਜੀ ਤਾਂ ਪਰਿਵਾਰ ਚ ਮਾਤਮ ਛਾ ਗਿਅਾ, ੳੁਹਨਾਂ ਦੇ ਪਿਤਾ ਨੇ ਦੱਸਿਅਾ ਕਿ ਮੇਰਾ ਇਕ ਹੀ ਬੇਟਾ ਸੀ। ਉਨ੍ਹਾਂ ਨੇ ਕਿਹਾ,ਬੇਟੇ ਨੂੰ ਪੜ੍ਹਾਉਣ ਲਈ ਮੈਂ ਮਜ਼ਦੂਰੀ ਕੀਤੀ, ਸੜਕਾਂ ਤੇ ਜੂਸ ਵੇਚਿਆ। ਠੇਲੇ ਲਗਾ ਕੇ ਕੱਪੜੇ ਵੇਚੇ ਪਰ ਹੁਣ ਸਭ ਖਤਮ ਹੋ ਗਿਆ ਹੈ। ਅੱਤਵਾਦੀਆਂ ਨੇ ਮੇਰੇ ਬੇਟੇ ਨੂੰ ਮਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਰਤਨ ਪੜ੍ਹਾਈ ਚ ਚੰਗਾ ਸੀ।

ਉਹ 2011 ਚ ਸੀ.ਆਰ.ਪੀ.ਐੱਫ. ਚ ਭਰਤੀ ਹੋਇਆ। ਉਸ ਦੀ ਪਹਿਲੀ ਪੋਸਟਿੰਗ ਗੜ੍ਹਵਾ ਚ ਹੋਈ। ਰਤਨ ਦੇ ਪਿਤਾ ਨੇ ਕਿਹਾ ਕਿ ਨੌਕਰੀ ਲੱਗਣ ਤੋਂ ਬਾਅਦ ਸਾਡੀ ਸਾਡੀ ਗਰੀਬੀ ਦੂਰ ਹੋ ਰਹੀ ਸੀ। ਹੌਲੀ-ਹੌਲੀ ਸਭ ਸਹੀ ਹੋ ਰਿਹਾ ਸੀ ਪਰ ਉਸ ਦੇ ਸ਼ਹੀਦ ਹੋਣ ਤੋਂ ਬਾਅਦ ਹੁਣ ਅਸੀਂ ਕਿਸ ਦੇ ਸਹਾਰੇ ਰਹਾਂਗੇ। ਸ਼ਹੀਦ ਰਤਨ ਦੀ ਪਤਨੀ ਦਾ ਕਹਿਣਾ ਹੈ ਕਿ ਰਤਨ ਦਾ ਦੁਪਹਿਰ ਡੇਢ ਵਜੇ ਫੋਨ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀਨਗਰ ਜਾ ਰਹੇ ਹਾਂ। ਰਾਤ ਨੂੰ ਗੱਲ ਕਰਾਂਗੇ, ਮੈਂ ਉਨ੍ਹਾਂ ਦੇ ਫੋਨ ਦਾ ਇੰਤਜ਼ਾਰ ਕਰਦੀ ਰਹੀ। ਪਰ ਜਦੋਂ ਅਸੀ ਟੀ.ਵੀ ਤੇ ਦੇਖਿਅਾ ਤਾਂ ਹਮਲੇ ਦਾ ਪਤਾ ਲੱਗਿਆ

ਜਿਸ ਤੋਂ ਕੁਝ ਸਮੇਂ ਬਅਾਦ ਸਾਨੂੰ ਦਫਤਰ ਤੋਂ ਫੋਨ ਅਾੲਿਅਾ ਤੇ ਰਤਨ ਦੇ ਸ਼ਹੀਦ ਹੋਣ ਦੀ ਖਬਰ ਮਿਲੀ, ਦੱਸਿਅਾ ਜਾ ਰਿਹਾ ਹੈ ਕਿ ਰਤਨ ਦਾ ੲਿੱਕ ਬੇਟਾ ਚਾਰ ਸਾਲ ਦਾ ਹੈ ਤੇ ੳੁਸ ਦੀ ਪਤਨੀ ਗਰਭਵਤੀ ਹੈ, ਜਦੋਂ ਰਤਨ ਦੇ ਬੇਟੇ ਤੋਂ ਉਸ ਦੇ ਪਾਪਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ,ਪਾਪਾ ਡਿਊਟੀ ਤੇ ਹਨ, ਉਹ ਜਦੋਂ ਆਉਣਗੇ ਤਾਂ ਖਿਡੌਣਾ ਲਿਆਉਣਗੇ

About Admin

Check Also

20 ਰੁਪਏ ਦਾ ਨਵਾਂ ਸਿੱਕਾ ਮੋਦੀ ਨੇ ਕੀਤਾ ਜਾਰੀ

ਵਿੱਤ ਮੰਤਰਾਲੇ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ 20 ਰੁਪਏ ਦੇ ਸਿੱਕੇ ਦੇ ਬਾਰੇ ਕਿਹਾ …

WP Facebook Auto Publish Powered By : XYZScripts.com