Home / ਰਾਸ਼ਟਰੀ / 20 ਰੁਪਏ ਦਾ ਨਵਾਂ ਸਿੱਕਾ ਮੋਦੀ ਨੇ ਕੀਤਾ ਜਾਰੀ

20 ਰੁਪਏ ਦਾ ਨਵਾਂ ਸਿੱਕਾ ਮੋਦੀ ਨੇ ਕੀਤਾ ਜਾਰੀ

ਵਿੱਤ ਮੰਤਰਾਲੇ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ 20 ਰੁਪਏ ਦੇ ਸਿੱਕੇ ਦੇ ਬਾਰੇ ਕਿਹਾ ਸੀ ਕਿ ਉਹ 12-edged polygon (dodecagon) ਹੋਵੇਗਾ ਜਿਸਦਾ ਘੇਰਾ 27mm ਹੋਵੇਗਾ ਅਤੇ 8.54 ਗ੍ਰਾਮ ਦਾ ਹੋਵੇਗਾ। ਇਸਦੀ ਬਣਤਰ ‘ਚ ਕੱਪਰ ਨਿੱਕਲ ਅਤੇ ਜ਼ਿੰਕ ਹੋਵੇਗਾ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਇੱਕ ਨਵੀਂ ਸੀਰੀਜ਼ “ visually impaired friendly circulation ” ਦੇ ਸਿੱਕੇ ਕੱਢੇ ਗਏ ਜਿਸ ‘ਚ Re 1, Rs 2, Rs 5, Rs 10 and Rs 20 ਦੇ ਸਿਕੇ ਹਨ ।  ਇਹ ਖਾਸ ਸੀਰੀਜ਼ ਦੇਖਣ ‘ਚ ਅਸਮਰਥ ਲੋਕਾਂ ਲਈ ਕੱਢੀ ਗਈ ਹੈ ਤਾਂ ਜੋ ਉਹਨਾਂ ਨੂੰ ਕੋਈ ਸਮਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਦਸ ਦੇਈਏ ਕਿ ਇਸ ਤੋਂ ਪਹਿਲਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜਨਮਦਿਨ ਮੌਕੇ , ਉਹਨਾਂ ਦੀ ਯਾਦ ‘ਚ 100 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਾ ਜਾਰੀ ਕਰਨ ਮੌਕੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਉਹ ਵਾਜਪੇਈ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਦਿਖਾਏ ਰਸਤੇ ‘ਤੇ ਚੱਲਣਗੇ।

ਜਾਰੀ ਕੀਤੇ ਸਿੱਕੇ ਦੇ ਉਪਰਲੇ ਪਾਸੇ ਤੇ ਦੇਸ਼ ਦੇ ਪ੍ਰਤੀਕ ਚਿੰਨ੍ਹ ਹੈ ਤੇ ਅਸ਼ੋਕ ਸਤੰਭ ਅਤੇ ਇਸ ਦੇ ਨਾਲ ਹੀ ‘ਸੱਤਿਆਮੇਵ ਜਯਤੇ’ ਲਿਖਿਆ ਹੋਇਆ ਹੈ। ਸਿੱਕੇ ਦੇ ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਤਸਵੀਰ ਅਤੇ ਉਨ੍ਹਾਂ ਦਾ ਨਾਂ ਲਿਖਿਆ ਗਿਆ ਹੈਤੇ ਨਾਲ ਹੀ ਅਟਲ ਬਿਹਾਰੀ ਵਾਜਪੇਈ ਜੀ ਦਾ ਜਨਮ ਅਤੇ ਦਿਹਾਂਤ ਦਾ ਸਾਲ 1924-2018 ਵੀ ਇਸ ‘ਤੇ ਲਿਖਿਆ ਗਿਆ ਹੈ।

About Admin

Check Also

ਮਹਿੰਗੀ ਪਈ ਹਰਿਆਣੇ ਦੇ ਕੈਬਿਨੇਟ ਮੰਤਰੀ ਨੂੰ ਰੈੱਲੀ ਦੀ ਅਗਵਾਈ ਕਰਨੀ

ਅੰਬਾਲਾ ਵਿੱਚ ਅੱਜ ਰੈਲੀ ਦੇ ਦੌਰਾਨ ਇੱਕ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਹਰਿਆਣੇ ਦੇ …

WP Facebook Auto Publish Powered By : XYZScripts.com