Home / ਸਿਹਤ / ਜਾਣੋ ਚੁਇੰਗਮ ਚਿੱਥਣਾ ਦੇ ਇਹ ਨੁਕਸਾਨ

ਜਾਣੋ ਚੁਇੰਗਮ ਚਿੱਥਣਾ ਦੇ ਇਹ ਨੁਕਸਾਨ

Taking chewing gum

ਚੁਇੰਗਮ ਚਿੱਥਦੇ ਕਿਸੇ ਵਿਅਕਤੀ ਨੂੰ ਤੁਸੀਂ ਆਮ ਹੀ ਦੇਖਿਆ ਹੋਵੇਗਾ। ਇੰਝ ਕਰਦਾ ਉਹ ਬਹੁਤ ਅਸੱਭਿਅਕ ਲੱਗਦਾ ਹੈ। ਚਾਰ ਵਿਅਕਤੀ ਬੈਠੇ ਗੱਲ ਕਰ ਰਹੇ ਹੋਣ ਅਤੇ ਇਕ ਜੇਕਰ ਚੁਇੰਗਮ ਚਿੱਥਦਾ-ਚਿੱਥਦਾ ਗੱਲਾਂ ਕਰੇ ਤਾਂ ਤੁਹਾਨੂੰ ਬੁਰਾ ਲੱਗ ਸਕਦਾ ਹੈ। ਚੁਇੰਗਮ ਚਿੱਥਣਾ ਨਾ ਸਿਰਫ ਵਿਅਕਤੀ ਨੂੰ ਅਸਿੱਭਅਕ ਦਰਸਾਉਂਦਾ ਹੈ, ਸਗੋਂ ਇਸ ਦੇ ਸਿਹਤ ਸੰਬੰਧੀ ਬਹੁਤ ਸਾਰੇ ਨੁਕਸਾਨ ਵੀ ਹਨ।

ਕੀ ਤੁਸੀਂ ਵੀ ਕਦੇ ਚੁਇੰਗਮ ਨੂੰ ਨਿਗਲਿਆ ਹੈ? ਅਕਸਰ ਲੋਕ ਸੋਚਦੇ ਹਨ ਕਿ ਚੁਇੰਗਮ ਨਿਗਲਣ ਨਾਲ ਇਹ ਢਿੱਡ ਵਿੱਚ ਜਾ ਕੇ ਫਸ ਜਾਵੇਗੀ ਅਤੇ ਬਾਹਰ ਨਹੀਂ ਆਵੇਗੀ। ਨੁਕਸਾਨਦਾਇਕ ਸਿਰਫ ਚੁਇੰਗਮ ਦਾ ਨਿਗਲਿਆ ਜਾਣਾ ਹੀ ਨਹੀਂ ਸਗੋਂ ਇਸ ਨੂੰ ਚੱਬਣ ਦੇ ਵੀ ਬਹੁਤ ਨੁਕਸਾਨ ਹਨ।

ਸਭ ਤੋਂ ਪਹਿਲਾਂ ਇਹ ਜਾਣੋ ਕਿ ਚੁਇੰਗਮ ਕਿਹੜੀ-ਕਿਹੜੀ ਚੀਜ਼ ਤੋਂ ਬਣਦੀ ਹੈ। ਆਮ ਤੌਰ ‘ਤੇ ਚੁਇੰਗਮ ਬੇਸ ਜੋ ਰਬੜ ਤਿਆਰ ਕੀਤਾ ਜਾਂਦਾ ਹੈ, ਉਹ ਰੰਗ, ਖੰਡ, ਖੁਸ਼ਬੂ, ਚਰਬੀ, ਰੇਜਿਨ, ਮੋਮ, ਇਲਾਸਟੋਮਰ ਤੇ ਪਾਇਸਿਕਾਰੀ ਤੋਂ ਤਿਆਰ ਕੀਤੀ ਜਾਂਦੀ ਹੈ।

ਜਦੋਂ ਕੋਈ ਵੀ ਚੀਜ਼ ਖਾਧੀ ਜਾਂਦੀ ਹੈ ਤਾਂ ਜਿਗਰ ‘ਚ ਮੌਜੂਦ ਤੱਤ ਇਸ ਦੇ ਖੁਰਾਕੀ ਤੱਤਾਂ ਨੂੰ ਸਰੀਰ ਵਿੱਚ ਜਜ਼ਬ ਕਰਨ ਦਾ ਕੰਮ ਕਰਦੇ ਹਨ। ਜਦੋਂ ਚੁਇੰਗਮ ਸ਼ਰੀਰ ਵਿੱਚ ਦਾਖਲ ਹੁੰਦੀ ਹੈ ਤਾਂ ਇਸ ਮੌਜੂਦ ਹਾਨੀਕਾਰਕ ਰੰਗ ਤੇ ਹੋਰ ਰਸਾਇਣਾਂ ਨੂੰ ਸਰੀਰ ਤੋਂ ਬਾਹਰ ਕਰਨ ਦਾ ਕੰਮ ਜਿਗਰ ਕਰਦਾ ਹੈ।

ਜਦ ਇਹ ਢਿੱਡ ਵਿੱਚ ਪਹੁੰਚਦੀ ਹੈ ਤਾਂ ਇੱਥੇ ਮੌਜੂਦ ਹਾਈਡ੍ਰੋਕਲੋਰਿਕ ਐਸਿਡ ਵੀ ਛਾਣਨੀ ਦਾ ਕੰਮ ਕਰਦਾ ਹੈ। ਪੇਟ ਦਾ ਇਹ ਰਸਾਇਣ ਖੰਡ, ਗਲਿੱਸਰੀਨ ਤੇ ਪਿਪਰਮਿੰਟ ਆਇਲ ਜਿਹੀਆਂ ਚੀਜ਼ਾਂ ਨੂੰ ਵੱਖਰਾ ਕਰਦਾ ਹੈ। ਅੰਤੜੀਆਂ ਤੱਕ ਪਹੁੰਚਣ ਤੋਂ ਬਾਅਦ ਚੁਇੰਗਗਮ ਸਰੀਰ ਤੋਂ ਬਾਹਰ ਹੋ ਜਾਂਦਾ ਹੈ। ਨਿਗਲੇ ਜਾਣ ਤੋਂ ਬਾਅਦ ਇਸ ਨੂੰ ਸਰੀਰ ਤੋਂ ਬਾਹਰ ਨਿਕਲਣ ਲਈ 25 ਤੋਂ 26 ਘੰਟੇ ਲੱਗ ਜਾਂਦੇ ਹਨ।

ਜੇਕਰ ਚੁਇੰਗਮ ਇੱਕ ਦਿਨ ਦੇ ਅੰਦਰ-ਅੰਦਰ ਬਾਹਰ ਨਾ ਨਿੱਕਲੇ ਤਾਂ ਅਜਿਹੇ ਹਾਲਤ ਵਿੱਚ ਤੁਸੀਂ ਡਾਕਟਰਾਂ ਤੋਂ ਸਲਾਹ ਲਵੋ। ਚੁਇੰਗਮ ਸਰੀਰ ਵਿੱਚੋਂ ਬਾਹਰ ਨਹੀਂ ਆਉਂਦੀ ਤਾਂ ਸਰੀਰ ਦਾ ਤਾਪਮਾਨ ਵਧਣ ਲਗਦਾ ਹੈ। ਖੂਨ ਦਾ ਦਬਾਅ ਵੀ ਵਧਣ ਲਗ ਜਾਂਦਾ ਹੈ। ਇਸ ਤੋਂ ਇਲਾਵਾ ਉਲਟੀ ਆਉਣਾ, ਜੀਅ ਕੱਚਾ ਹੋਣਾ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਕਈ ਵਾਰ ਇਸ ਕਾਰਨ ਐਲਰਜੀ ਵੀ ਹੋ ਸਕਦੀ ਹੈ।

 

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com