Home / ਸਿਹਤ / ਜਾਣੋ ਤੰਦਰੁਸਤੀ ਦੇ ਰਾਜ਼ ਸੌਣ ਦੀਆਂ ਆਦਤਾਂ ਤੋਂ

ਜਾਣੋ ਤੰਦਰੁਸਤੀ ਦੇ ਰਾਜ਼ ਸੌਣ ਦੀਆਂ ਆਦਤਾਂ ਤੋਂ

ਸਿਹਤਮੰਦ ਰਹਿਣ ਲਈ ਜਿੰਨੀ ਜਰੂਰੀ ਨੀਂਦ ਹੈ। ਓਨਾ ਹੀ ਜ਼ਰੂਰੀ ਸਹੀ ਹਾਲਤ ‘ਚ ਸੌਣਾ ਖ਼ਰਾਬ ਨੀਂਦ ਨਾ ਸਿਰਫ਼ ਦਰਦ ਦਾ ਕਾਰਨ ਬਣਦੀ ਹੈ। ਬਲਕਿ ਇਸ ਨਾਲ ਸ਼ੁਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਨਾਲ ਸਬੰਧਤ ਕਈ ਰੋਗ ਲੱਗ ਜਾਂਦੇ ਹਨ। ਤੁਹਾਡੇ ਸੌਣ ਦੀਆ ਆਦਤਾਂ ਤੋਂ ਸਿਹਤ ਬਾਰੇ ਕਈ ਗੱਲਾਂ ਜਾਣੀਆਂ ਜਾਂ ਸਕਦੀਆਂ ਹਨ।

* ਸਾਹ ਲੈਣ ‘ਚ ਪਰੇਸ਼ਾਨੀ -ਸਲੀਪ ਅਪੀਨੀਆ(sleep apnea) ਬਿਮਾਰੀ ਕਾਰਨ ਸੌਂਦੇ ਸਮੇਂ ਸਾਹ ਲੈਣ ‘ਚ ਪਰੇਸ਼ਾਨੀ ਹੁੰਦੀ ਹੈ। ਆਉਣ ਵਾਲੇ ਸਮੇਂ ਲੋਕਾਂ ‘ਚ ਇਹ ਬਿਮਾਰੀ ਬਹੁਤ ਵੱਧ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਦਿਨ ਦੇ ਰੁਝੇਵਿਆਂ ਦਾ ਖ਼ਰਾਬ ਹੋਣਾ ਹੈ।
* ਵਾਰ ਵਾਰ ਪਿਸ਼ਾਬ ਆਉਣਾ -ਰਾਤ ਨੂੰ ਵਾਰ ਵਾਰ ਪਿਸ਼ਾਬ ਦਾ ਆਉਣਾ ਸ਼ੁਗਰ ਦਾ ਲੱਛਣ ਹੋ ਸਕਦਾ ਹੈ। ਜੇਕਰ ਤੁਸੀ ਦੋ ਤੋਂ ਵੱਧ ਵਾਰ ਪਿਸ਼ਾਬ  ਲਈ ਜਾਣਦੇ ਹੋ ਤਾ ਚੈੱਕਅਪ ਕਰਵਾਓ। ਕਿਉਕਿ ਇਹ ਪ੍ਰੀ- ਡਾਇਬਟੀਜ਼  ਦੀ ਸਮੱਸਿਆ ਹੋ ਸਕਦੀ ਹੈ। ਜਦੋਂ ਖੂਨ ‘ਚ ਸ਼ੂਗਰ  ਦੀ ਮਾਤਰਾ ਵੱਧ ਜਾਂਦੀ ਹੈ ਤਾਂ ਸਰੀਰ ਪਿਸ਼ਾਬ ਰਾਹੀਂ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ।

* ਦਿਲ ਦੀ ਧੜਕਣ ਦਾ ਵੱਧਣਾ-ਜੇਕਰ ਰਾਤ ਨੂੰ ਸੌਂਦੇ ਸਮੇਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤਾਂ ਇਹ ‘ਓਵਰਐਕਟਿਵ ਥਾਇਰਾਇਡ’ ਦਾ ਕਾਰਨ ਹੋ ਸਕਦਾ ਹੈ। ਅਜਿਹਾ ਹੋਣ ਤੇ ਤੁਹਾਨੂੰ ਡਾਕਟਰ ਕੋਲੋਂ ਚੈੱਕਅਪ ਕਰਵਉਣਾ ਚਾਹੀਦਾ ਹੈ।
* ਸੌਂਦੇ ਸਮੇਂ ਹਿੱਲ ਨਾ ਹੋਣਾ -ਜੇਕਰ ਤੁਸੀ ਸੁੱਤੇ ਹੋਏ ਅਚਾਨਕ ਜੱਗ ਜਾਂਦੇ ਹੋ ਜਾਂ ਆਪਣੇ ਸਰੀਰ ਨੂੰ ਹਿਲਾ ਨਹੀਂ ਸਕਦੇ। ਤਾਂ ਤੁਸੀ ‘ਸਲੀਪ ਪੈਰਾਲਾਈਸਿਸ’  ਦੇ ਸ਼ਿਕਾਰ ਹੋ ਸਕਦੇ ਹੋ। ਜਦੋਂ ਕੋਈ ਨੀਂਦ ‘ਚੋਂ ਉੱਠਦਾ ਹੈ ਤਾਂ ਉਹ ਦੇਖਦਾ ਹੈ ਕੇ ਉਸ ਦਾ ਪੂਰਾ ਸਰੀਰ  ਲਕਵਾਗ੍ਰਸਤ ਹੋ ਗਿਆ ਹੈ।

*ਉਸ ਨੂੰ ਹਿੱਲਣਾ ਜੁਲਣਾ ਔਖਾ ਹੁੰਦਾ ਹੈ। ਅਜਿਹਾ ਉਹਨਾਂ ਲੋਕਾਂ ਨੂੰ ਹੁੰਦਾ ਹੈ ਜੋ ਉਨੀਂਦਰਾ ਰੋਗ ਤੋਂ ਗ੍ਰਸਤ ਹੁੰਦੇ ਹਨ।
* ਝਟਕੇ ਮਹਿਸੂਸ ਹੋਣਾ -ਜਦੋਂ ਤੁਸੀ ਗੂੜ੍ਹੀ ਨੀਂਦ ‘ਚ ਹੁੰਦੇ ਹੋ ਤਾਂ ਅਚਾਨਕ ਝਟਕੇ ਮਹਿਸੂਸ ਹੋਣ ਲੱਗ ਜਾਂਦੇ ਹਨ । ਅਜਿਹਾ ਓਦੋ ਹੁੰਦਾ ਹੈ ਜਦੋਂ ਤੁਸੀ ਕੋਈ ਸਪਨਾ ਦੇਖ ਰਹੇ ਹੁੰਦੇ ਹੋ। ਕਦੇ ਕਦੇ ਤੁਸੀ ਬੋਲਣ ਵੀ ਲੱਗ ਜਾਂਦੇ ਹੋ। ਇਸ ਅਵਸਥਾ ਨੂੰ ‘ ਹਾਈਪੈਨਿਕ ਜਕਰ’ ਕਿਹਾ ਜਾਂਦਾ ਹੈ। ਦੁਨੀਆ ਦੇ 70% ਲੋਕ ਇਸ ਸਥਿਤੀ ਨੂੰ ਜਰੂਰ ਮਹਿਸੂਸ ਕਰਦੇ ਹਨ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com