Home / ਦੁਨੀਆਂ / ਭਾਰਤੀ ਹਵਾਈ ਫ਼ੌਜ ‘ਘੱਟ ਸਮੇਂ’ ਵਿੱਚ ਜੰਗ ਲੜਨ ਲਈ ਹੈ ਤਿਆਰ

ਭਾਰਤੀ ਹਵਾਈ ਫ਼ੌਜ ‘ਘੱਟ ਸਮੇਂ’ ਵਿੱਚ ਜੰਗ ਲੜਨ ਲਈ ਹੈ ਤਿਆਰ

ਭਾਰਤੀ ਹਵਾਈ ਫ਼ੌਜ ‘ਘੱਟ ਸਮੇਂ’ ਵਿੱਚ ਜੰਗ ਲੜਨ ਲਈ ਤਿਆਰ ਹੈ ਅਤੇ ਮੁਲਕ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਚੁਣੌਤੀ ਦਾ ਮੂੰਹ ਤੋੜ ਜਵਾਬ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਇਹ ਸ਼ਬਦ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਕਹੇ।
ਇਥੇ ਏਅਰ ਬੇਸ ’ਤੇ ਭਾਰਤੀ ਹਵਾਈ ਫ਼ੌਜ ਦੀ 85ਵੀਂ ਵਰ੍ਹੇਗੰਢ ਸਬੰਧੀ ਸਮਾਗਮ ਦੌਰਾਨ ਬੀਐਸ ਧਨੋਆ ਨੇ ਕਿਹਾ, ‘ਅਸੀਂ ਥੋੜ੍ਹੇ ਸਮੇਂ ’ਤੇ ਨੋਟਿਸ ਉਤੇ ਜੰਗ ਲੜਨ ਲਈ ਤਿਆਰ ਹਾਂ, ਜਿਸ ਦੀ ਅੱਜ ਲੋੜ ਹੈ।’ ਧਨੋਆ ਨੇ ਕਿਹਾ ਕਿ ਮੌਜੂਦਾ ਸਮੇਂ ਖਿੱਤੇ ਵਿੱਚ ਭੂਗੋਲਿਕ-ਰਾਜਸੀ ਮਾਹੌਲ ਵਿੱਚ ਬੇਯਕੀਨੀ ਕਾਰਨ ਹਵਾਈ ਫੌ਼ਜ ਨੂੰ ‘ਫੌਰੀ’ ਅਤੇ ‘ਤੇਜ਼ ਜੰਗ’ ਲਈ ਤਿਆਰ-ਬਰ-ਤਿਆਰ ਰਹਿਣ ਦੀ ਲੋੜ ਹੈ।

ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਦੀਆਂ ਅਤਿਵਾਦੀ ਗਤੀਵਿਧੀਆਂ ਅਤੇ ਡੋਕਲਾਮ ਖੇਤਰ ਵਿੱਚ ਚੀਨ ਵੱਲੋਂ ਤਣਾਅ ਪੈਦਾ ਕੀਤੇ ਜਾਣ ਦੌਰਾਨ ਹਵਾਈ ਫ਼ੌਜ ਮੁਖੀ ਨੇ ਇਹ ਟਿੱਪਣੀਆਂ ਕੀਤੀਆਂ ਹਨ|

ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਤੇ ਹਵਾਈ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸ੍ਰੀ ਧਨੋਆ ਨੇ ਕਿਹਾ, ‘ਮੈਂ ਦੇਸ਼ ਵਾਸੀਆਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਮੇਰੀ ਕਮਾਂਡ ਹੇਠਲੇ ਜਵਾਨ ਕਿਸੇ ਵੀ ਖ਼ਤਰੇ ਨਾਲ ਸਿੱਝਣ ਦਾ ਹੌਸਲਾ ਰੱਖਦੇ ਹਨ ਅਤੇ ਏਅਰ ਅਪਰੇਸ਼ਨ ਲਈ ਪੂਰੀ ਤਰ੍ਹਾਂ ਤਿਆਰ ਹਨ। ਆਉਣ ਵਾਲੇ ਸਾਲਾਂ ਵਿੱਚ ਹਵਾਈ ਫ਼ੌਜ ਨੂੰ ਤਕਨਾਲੋਜੀ ਆਧਾਰਤ ਫੋਰਸ ਵਿੱਚ ਬਦਲਣ ਉਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਇਸ ਦੌਰਾਨ ਪਰੇਡ ਵਿੱਚ ਹਵਾਈ ਫ਼ੌਜ ਦੇ ਜਵਾਨਾਂ ਨੇ ਲੜਾਕੂ ਜਹਾਜ਼ਾਂ ਤੇ ਹੈਲੀਕਾਪਟਰਾਂ ਰਾਹੀਂ ਹਮਲਾ ਕਰਨ ਦੀ ਆਪਣੀ ਮਾਰੂ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਧਨੋਆ ਵੱਲੋਂ ਹਵਾਈ ਸੈਨਾ ਦੇ ਕਈ ਮੁਲਾਜ਼ਮਾਂ ਨੂੰ ‘ਵਾਯੂ ਸੈਨਾ ਮੈਡਲਾਂ’ ਨਾਲ ਸਨਮਾਨਿਤ ਕੀਤਾ। ਸ੍ਰੀ ਧਨੋਆ ਨੇ ਮਾਰਸ਼ਲ ਅਰਜਨ ਸਿੰਘ, ਜੋ ਪਿਛਲੇ ਮਹੀਨੇ ਅਕਾਲ ਚਲਾਣਾ ਕਰ ਗਏ ਸਨ, ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਮੌਤ ਨੂੰ ਹਵਾਈ ਫ਼ੌਜ ਲਈ ਵੱਡਾ ਘਾਟਾ ਕਰਾਰ ਦਿੱਤਾ।

ਲੀਕਾਪਟਰ ਦਾ ਪਿਛਲਾ ਹਿੱਸਾ ਟੁੱਟਣ ਕਾਰਨ ਹੋਇਆ ਹਾਦਸਾ
ਤਵਾਂਗ ’ਚ ਐਮਆਈ-17 ਹੈਲੀਕਾਪਟਰ ਹਾਦਸੇ, ਜਿਸ ’ਚ ਸੱਤ ਫ਼ੌਜੀ ਹਲਾਕ ਹੋ ਗਏ ਸਨ, ਬਾਰੇ ਅੱਜ ਏਅਰ ਚੀਫ ਮਾਰਸ਼ਲ ਧਨੋਆ ਨੇ ਕਿਹਾ ਕਿ ਇਹ ਹਾਦਸਾ ਹੈਲੀਕਾਪਟਰ ਦੇ ਪਿਛਲੇ ਹਿੱਸੇ (ਟੇਲ ਰੋਟਰ) ਦੇ ਵੱਖ ਹੋਣ ਕਾਰਨ ਹੋਇਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਹਾਦਸਿਆਂ ’ਚ ਬੇਸ਼ਕੀਮਤੀ ਜਾਨਾਂ ਅਤੇ ਸੰਪਤੀ ਦਾ ਨੁਕਸਾਨ ਝੱਲ ਨਹੀਂ ਸਕਦੀ। ਸ਼ਾਂਤੀ ਵਾਲੇ ਸਮੇਂ ਵਿੱਚ ਇਹ ਨੁਕਸਾਨ ਚਿੰਤਾ ਦਾ ਵਿਸ਼ਾ ਹੈ।

ਸ਼ਹੀਦ ਫੌਜੀਆਂ ਦੀਆਂ ਦੇਹਾਂ ਨੂੰ ਲਿਫਾਫਿਆਂ ‘ਚ ਲਪੇਟਣ ‘ਤੇ ਰੋਹ
ਤਵਾਂਗ ਖੇਤਰ ਵਿੱਚ ਦੋ ਦਿਨ ਪਹਿਲਾਂ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸੱਤ ਸੈਨਿਕਾਂ ਦੀਆਂ ਲਾਸ਼ਾਂ ਜਿਸ ਹਾਲਤ ਵਿੱਚ ਪੁੱਜੀਆਂ ਉਸ ਦੇ ਨਾਲ ਰੋਹ ਫੈਲ ਗਿਆ ਹੈ। ਇਹ ਲਾਸ਼ਾਂ ਲਿਫਾਫਿਆਂ ਵਿੱਚ ਪਾਈਆਂ ਹੋਈਆਂ ਸਨ। ਇਸ ਤੋਂ ਬਾਅਦ ਸੈਨਾ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਅਤੇ ਮੰਨਿਆ ਕਿ ਮੌਕੇ ਉੱਤੇ ਸਥਾਨਕ ਸਰੋਤਾਂ ਨਾਲ ਮ੍ਰਿਤਕਾਂ ਦੇ ਸਰੀਰਾਂ ਨੂੰ ਲਪੇਟਣਾ ਭੁੱਲ ਸੀ ਕਿਉਂਕਿ ਫੌਜੀਆਂ ਦੇ ਸਰੀਰਾਂ ਨੂੰ ਰਵਾਇਤ ਅਨੁਸਾਰ ਬਣਦਾ ਸਤਿਕਾਰ ਦਿੱਤਾ ਜਾਂਦਾ ਹੈ। ਭਵਿੱਖ ਵਿੱਚ ਰਵਾਇਤਾਂ ਅਨੁਸਾਰ ਮਾਣ ਸਤਿਕਾਰ ਯਕੀਨੀ ਬਣਾਇਆ ਜਾਵੇਗਾ।

About Admin

Check Also

ਆਖ਼ਰੀ ਸੰਦੇਸ਼ ਫਾਂਸੀ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਦੇਸ਼ ਨੂੰ

23 ਮਾਰਚ, ਯਾਨੀ ਅੱਜ ਦਾ ਦਿਨ ਬੇਹੱਦ ਖ਼ਾਸ ਹੈ। ਇਸੇ ਦਿਨ ਅੰਗਰੇਜ਼ ਹਕੂਮਤ ਦੇ ਨੱਕ …

WP Facebook Auto Publish Powered By : XYZScripts.com